Fri, Mar 31, 2023
Whatsapp

ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਮੌਤ, ਪੁਲਿਸ ਮੁਲਾਜ਼ਮ ਨੇ ਮਾਰੀ ਸੀ ਗੋਲੀ

Written by  Pardeep Singh -- January 29th 2023 08:23 PM
ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਮੌਤ, ਪੁਲਿਸ ਮੁਲਾਜ਼ਮ ਨੇ ਮਾਰੀ ਸੀ ਗੋਲੀ

ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਮੌਤ, ਪੁਲਿਸ ਮੁਲਾਜ਼ਮ ਨੇ ਮਾਰੀ ਸੀ ਗੋਲੀ

ਭੁਵਨੇਸ਼ਵਰ, 29 ਜਨਵਰੀ:  ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ ਦਾ ਦੇਹਾਂਤ ਹੋ ਗਿਆ ਹੈ। ਐਤਵਾਰ ਦੁਪਹਿਰ ਨੂੰ ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਬ੍ਰਜਰਾਜਨਗਰ ਦੇ ਗਾਂਧੀ ਚੌਕ 'ਚ ਇਕ ਪ੍ਰੋਗਰਾਮ ਦੌਰਾਨ ਉਸ 'ਤੇ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਨਾਬਾ ਦਾਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨਬਾ ਦਾਸ ਦੀ ਛਾਤੀ 'ਤੇ ਗੋਲੀ ਲੱਗੀ ਸੀ।

ਇਸ ਤੋਂ ਪਹਿਲਾਂ ਬ੍ਰਜਰਾਜਨਗਰ ਦੇ ਐਸਡੀਪੀਓ ਗੁਪਤੇਸ਼ਵਰ ਭੋਈ ਨੇ ਦੱਸਿਆ ਸੀ ਕਿ ਸਹਾਇਕ ਸਬ-ਇੰਸਪੈਕਟਰ ਆਫ਼ ਪੁਲਿਸ (ਏਐਸਆਈ) ਗੋਪਾਲ ਦਾਸ ਨੇ ਮੰਤਰੀ 'ਤੇ ਗੋਲੀ ਚਲਾਈ ਸੀ। ਇਸ ਘਟਨਾ 'ਚ ਮੰਤਰੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਸਥਾਨਕ ਲੋਕਾਂ ਨੇ ਮੁਲਜ਼ਮ ਏਐਸਆਈ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਏਐਸਆਈ ਨੇ ਮੰਤਰੀ 'ਤੇ ਗੋਲੀ ਕਿਉਂ ਚਲਾਈ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਸੀਨੀਅਰ ਪੱਤਰਕਾਰ ਪ੍ਰਸੰਨਾ ਮੋਹੰਤੀ ਨੇ ਕਿਹਾ ਕਿ ਕਿਉਂਕਿ ਨਾਬਾ ਦਾਸ ਬੀਜੇਡੀ ਦਾ ਇੱਕ ਪ੍ਰਮੁੱਖ ਨੇਤਾ ਹਨ ਅਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ 'ਤੇ ਗੋਲੀਬਾਰੀ ਨਿਸ਼ਚਿਤ ਤੌਰ 'ਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਾਬਲੇਗੌਰ ਹੈ ਕਿ ਓਡੀਸ਼ਾ ਵਿੱਚ ਚੋਣਾਂ ਦੌਰਾਨ ਹਿੰਸਾ ਦੇਖਣ ਦਾ ਇਤਿਹਾਸ ਰਿਹਾ ਹੈ।



ਬੀਜੂ ਜਨਤਾ ਦਲ (ਬੀਜੇਡੀ) ਦੇ ਸੀਨੀਅਰ ਨੇਤਾ ਨਾਬਾ ਦਾਸ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਇੱਕ ਮੰਦਰ ਵਿੱਚ 1 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਸੋਨੇ ਦਾ ਕਲਸ਼ ਦਾਨ ਕਰਨ ਤੋਂ ਬਾਅਦ ਖਬਰਾਂ ਵਿੱਚ ਆਏ ਸਨ। ਦਾਸ ਨੇ ਕਥਿਤ ਤੌਰ 'ਤੇ ਮਹਾਰਾਸ਼ਟਰ ਦੇ ਸ਼ਨੀ ਸ਼ਿੰਗਨਾਪੁਰ ਮੰਦਰ ਨੂੰ 1.7 ਕਿਲੋਗ੍ਰਾਮ ਸੋਨਾ ਅਤੇ 5 ਕਿਲੋ ਚਾਂਦੀ ਦੇ ਬਣੇ ਕਲਸ ਦਾਨ ਕੀਤੇ ਸਨ ਜੋ ਦੇਸ਼ ਦੇ ਪ੍ਰਸਿੱਧ ਸ਼ਨੀ ਮੰਦਰਾਂ ਵਿੱਚੋਂ ਇੱਕ ਹੈ।

- PTC NEWS

adv-img

Top News view more...

Latest News view more...