Online sale Weapon : ਹੁਣ ਆਨਲਾਈਨ ਲੱਗੀ ਹਥਿਆਰਾਂ ਦੀ ਮੰਡੀ, 24 ਘੰਟੇ ਅੰਦਰ ਮਨਪਸੰਦ ਹਥਿਆਰ ਦੀ ਹੋਵੇਗੀ ਹੋਮ ਡਿਲੀਵਰੀ !
Online sale Weapon : ਸੂਬੇ ’ਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲ ਗਿਆ ਹੈ। ਜੀ ਹਾਂ ਇੱਕ ਪਾਸੇ ਜਿੱਥੇ ਪੰਜਾਬ ਦੀ ਮਾਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਇੱਕ ਸਥਿਤੀ ’ਤੇ ਆਪਣੀ ਬਾਜ਼ ਵਾਲੀ ਨਜ਼ਰ ਰੱਖਣ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਬੇਖੌਫ ਅਨਸਰ ਆਪਣੇ ਨਾਪਾਕ ਮਨਸੂਬਿਆਂ ਨੂੰ ਵੱਖ ਵੱਖ ਢੰਗਾਂ ਨਾਲ ਅੰਜਾਮ ਦੇ ਰਹੇ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਸਲਾ ਹਥਿਆਰਾਂ ਨੂੰ ਲੈ ਕੇ ਪੰਜਾਬ ’ਚ ਸਖਤੀ ਵਰਤੀ ਜਾਣ ਦੀ ਗੱਲ ਆਖੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਇਸ ਸਬੰਧੀ ਮੁਹਿੰਮ ਚਲਾਉਣ ਦੀ ਗੱਲ ਆਖੀ ਜਾਂਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਰੋਕਿਆ ਜਾਵੇ ਉੱਥੇ ਹੀ ਦੂਜੇ ਪਾਸੇ ਹੁਣ ਹਥਿਆਰਾਂ ਦੀ ਵਿਕਰੀ ਆਨਲਾਇਨ ਸ਼ੁਰੂ ਹੋ ਗਈ ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਦਾਅਵੇ ਵਾਅਦੇ ’ਤੇ ਕਰਾਰੀ ਚਪੇੜ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਇੱਕ ਸਮਾਜਸੇਵੀ ਸੰਸਥਾ ਦੇ ਮੈਂਬਰ ਵੱਲੋਂ ਇਸ ਸਬੰਧੀ ਖੁਲਾਸਾ ਕੀਤਾ ਗਿਆ ਹੈ। ਜਿਸ ਮੁਤਾਬਿਕ ਹਥਿਆਰਾਂ ਦੀ ਸ਼ਰੇਆਮ ਆਨਲਾਈਨ ਵਿਕਰੀ ਹੋ ਰਹੀ ਹੈ। ਗਰੁੱਪਾਂ ਵਿੱਚ ਹਥਿਆਰਾਂ ਦੀ ਵਿਕਰੀ ਸੰਬੰਧੀ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇੱਕ ਸਮਾਜ ਸੇਵੀ ਨੇ ਹਥਿਆਰਾਂ ਦੀ ਪੋਸਟ ’ਤੇ ਦਿੱਤੇ ਗਏ ਨੰਬਰ ’ਤੇ ਗੱਲਬਾਤ ਵੀ ਕੀਤੀ ਹੈ। ਇਹ ਪੋਸਟਾਂ ਸੰਘਰਸ਼ੀ ਕਿਸਾਨ ਨਾਂਅ ਦੇ ਵਾਟਸਐਪ ਗਰੁੱਪ ’ਚ ਪਾਈਆਂ ਜਾ ਰਹੀਆਂ ਹਨ।
ਗੱਲਬਾਤ ਮੁਤਾਬਿਕ ਹਥਿਆਰ ਵੇਚਣ ਵਾਲੇ ਨੇ ਖੁਦ ਨੂੰ ਉੱਤਰਪ੍ਰਦੇਸ਼ ਨਾਲ ਸਬੰਧਿਤ ਦੱਸਿਆ ਹੈ। ਹਥਿਆਰਾਂ ਦੀਆਂ ਦੇਸੀ ਅਤੇ ਵਿਦੇਸ਼ੀ ਵੱਖ ਵੱਖ ਪਿਸਤੌਲਾਂ ਦੀਆਂ ਫੋਟੋਆਂ ਪਸੰਦ ਕਰਨ ਦੇ ਲਈ ਭੇਜੀਆਂ ਗਈਆਂ ਹਨ। ਇਨ੍ਹਾਂ ਹੀ ਨਹੀਂ 24 ਘੰਟੇ ਦੇ ਅੰਦਰ ਪੰਜਾਬ ਦੇ ਕਿਸੇ ਵੀ ਸ਼ਹਿਰ ’ਚ ਹਥਿਆਰ ਪਹੁੰਚਾਉਣ ਦੀ ਗੱਲ ਵੀ ਆਖੀ ਗਈ ਹੈ। ਇਸ ਤੋਂ ਇਲਾਵਾ ਪੈਮੇਂਟ ਵੀ ਆਨਲਾਈਨ ਕੀਤੀ ਜਾਵੇਗੀ ਜਿਸ ਲਈ ਕਿਉਆਰ ਕੋਡ ਭੇਜਿਆ ਜਾਵੇਗਾ ਅਤੇ ਐਂਡਵਾਸ ’ਚ ਪਹਿਲਾਂ ਪੈਸੇ ਭੇਜਣ ਦੀ ਵੀ ਗੱਲ ਆਖੀ ਗਈ ਹੈ। ਇਹ ਮਾਮਲਾ ਕਾਫੀ ਗੰਭੀਰ ਅਤੇ ਹੈਰਾਨੀਜਨਕ ਹੈ। ਖੈਰ ਹੁਣ ਇਹ ਸਾਈਬਰ ਫਰੋਡ ਹੈ ਜਾਂ ਫਿਰ ਸੱਚਮੁੱਚ ਹਥਿਆਰ ਵੇਟਣ ਦੀ ਗੱਲ ਹੈ ਇਹ ਜਾਂਚ ਦਾ ਵਿਸ਼ਾ ਹੈ।
- PTC NEWS