Wed, May 15, 2024
Whatsapp

ਪੰਜਾਬ ’ਚ ਖੋਲ੍ਹੇ ਜਾਣ ਅਫੀਮ ਦੇ ਠੇਕੇ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ ਮੰਗ

Written by  Aarti -- March 07th 2024 01:03 PM
ਪੰਜਾਬ ’ਚ ਖੋਲ੍ਹੇ ਜਾਣ ਅਫੀਮ ਦੇ ਠੇਕੇ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ ਮੰਗ

ਪੰਜਾਬ ’ਚ ਖੋਲ੍ਹੇ ਜਾਣ ਅਫੀਮ ਦੇ ਠੇਕੇ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ ਮੰਗ

Opium in Punjab: ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਇਜਲਾਸ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਸਿੰਥੈਟਿਕ ਨਸ਼ਿਆਂ ’ਤੇ ਸ਼ਿਕੰਜਾ ਕੱਸਣ ਦਾ ਮੁੱਦਾ ਉਠਾਇਆ। 

ਪ੍ਰਸ਼ਨ ਕਾਲ ਦੌਰਾਨ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸਵਾਲ ਪੁੱਛਿਆ ਕਿ ਕੀ ਸਰਕਾਰ ਕੋਲ ਅਫੀਮ ਦੀ ਖੇਤੀ ਕਰਨ ਦਾ ਵਿਚਾਰ ਹੈ? ਇਸ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਜਿਹਾ ਕੋਈ ਵਿਚਾਰ ਨਹੀਂ ਹੈ।


ਸਿੰਥੈਟਿਕ ਨਸ਼ਿਆਂ ਨੇ ਕੀਤਾ ਪੰਜਾਬ ਦੀ ਜਵਾਨੀ ਨੂੰ ਤਬਾਹ- ਵਿਧਾਇਕ

ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਅੱਗੇ ਕਿਹਾ ਕਿ ਸਿੰਥੈਟਿਕ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਵਿੱਚ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਲੋਕ ਅਫੀਮ ਜਾਂ ਭੁੱਕੀ ਦਾ ਸੇਵਨ ਕਰਦੇ ਸੀ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਅਫੀਮ ਜਾਂ ਭੁੱਕੀ ਨਾਲ ਕਿਸੇ ਦੀ ਮੌਤ ਹੋਈ ਹੈ ਪਰ ਸਿੰਥੈਟਿਕ ਨਸ਼ਿਆਂ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇਹ ਕੁਦਰਤੀ ਖੇਤੀ ਹੈ। ਜੋ ਕਿ ਕਈ ਦੇਸ਼ਾਂ ਵਿੱਚ ਕਾਨੂੰਨੀ ਹੈ। ਕਿਰਪਾ ਕਰਕੇ ਇਸ ਪਾਸੇ ਧਿਆਨ ਦਿਓ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

300 ਵੱਧ ਨੌਜਵਾਨ ਗੁਆ ਚੁੱਕੇ ਆਪਣੀ ਜਾਨ- ਵਿਧਾਇਕ

ਇਸ 'ਤੇ ਵਿਧਾਇਕ ਨੇ ਕਿਹਾ ਕਿ 2020 ਤੋਂ ਹੁਣ ਤੱਕ ਸਿੰਥੈਟਿਕ ਨਸ਼ਿਆਂ ਕਾਰਨ 300 ਤੋਂ ਵੱਧ ਨੌਜਵਾਨ ਆਪਣੀ ਜਾਨ ਗੁਆ ​​ਚੁੱਕੇ ਹਨ। ਅਜਿਹੇ ਵਿੱਚ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਦੂਜੇ ਪਾਸੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਨਸ਼ਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭੁੱਕੀ ਦੀ ਖੇਤੀ ਬਾਰੇ ਹਰਮੀਤ ਸਿੰਘ ਪਠਾਨਮਾਜਰਾ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਸਰਕਾਰ ਨੂੰ ਭੁੱਕੀ ਦੀ ਖੇਤੀ ’ਤੇ ਗੌਰ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: Punjab Budget 2024 Live Update: ਵਿਧਾਇਕ ਪਠਾਨਮਾਜਰਾ ਨੇ ਸਿੰਥੈਟਿਕ ਡਰੱਗਜ਼ ਦਾ ਚੁੱਕਿਆ ਮੁੱਦਾ; ਕਿਹਾ- ਅਫੀਮ ਜਾਂ ਭੁੱਕੀ ਤੋਂ ਨਹੀਂ ਹੋਈ ਕੋਈ ਮੌਤ

-

Top News view more...

Latest News view more...