Kapurthala Civil Hospital ’ਚ ਚਿੱਟਾ ਹਾਥੀ ਬਣਿਆ ਆਕਸੀਜਨ ਪਲਾਂਟ; ਕੀ ਕਿਸੇ ਵੱਡੀ ਅਣਹੋਣੀ ਦਾ ਕੀਤਾ ਜਾ ਰਿਹਾ ਇੰਤਜ਼ਾਰ ?
Kapurthala Civil Hospital : ਕੁਝ ਦਿਨ ਪਹਿਲਾਂ ਜਲੰਧਰ ਵਿੱਚ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਪਰ ਲੱਗਦਾ ਹੈ ਕਿ ਇਸ ਤੋਂ ਪ੍ਰਸ਼ਾਸਨ ਵੱਲੋਂ ਕੋਈ ਸਬਕ ਨਹੀਂ ਲਿਆ ਗਿਆ। ਇਸ ਤਰ੍ਹਾਂ ਦਾ ਮਾਮਲਾ ਕਪੂਰਥਲਾ ਦੇ ਸਿਵਲ ਹਸਪਤਾਲ ਚੋਂ ਸਾਹਮਣੇ ਆਇਆ ਹੈ। ਜਿੱਥੇ ਆਕਸੀਜਨ ਪਲਾਂਟ ਚਿੱਟਾ ਹਾਥੀ ਬਣ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਪੂਰਥਲਾ ’ਚ ਆਕਸੀਜਨ ਪਲਾਂਟ ਲੰਬੇ ਸਮੇਂ ਤੋਂ ਬੰਦ ਹੈ। ਜਦੋਂ ਇਸ ਸਬੰਧ ਵਿੱਚ ਸਿਵਲ ਹਸਪਤਾਲ ਦੇ ਐਸਐਮਓ ਇੰਦੂਬਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਕਸੀਜਨ ਪਲਾਂਟ ਮੇਰੇ ਆਉਣ ਤੋਂ ਪਹਿਲਾਂ ਹੀ ਬੰਦ ਸੀ। ਬੰਦ ਹੋਣ ਦਾ ਕਾਰਨ ਇਹ ਹੈ ਕਿ ਚੋਰ ਇੱਥੇ ਆਉਂਦੇ ਹਨ ਅਤੇ ਆਕਸੀਜਨ ਪਲਾਂਟ ਤੋਂ ਪਾਈਪ ਆਦਿ ਚੋਰੀ ਕਰ ਲੈਂਦੇ ਹਨ ਅਤੇ ਦੂਜਾ ਕਾਰਨ ਇੱਥੇ ਸਟਾਫ ਦੀ ਘਾਟ ਹੈ ਜੋ ਆਕਸੀਜਨ ਪਲਾਂਟ ਚਲਾ ਸਕੇ। ਪਰ ਫਿਰ ਵੀ ਸਾਨੂੰ ਬਾਹਰੋਂ ਆਕਸੀਜਨ ਸਿਲੰਡਰ ਮਿਲ ਰਹੇ ਹਨ।
ਐਸਐਮਓ ਇੰਦੂਬਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਆਕਸੀਜਨ ਪਲਾਂਟ ਨੂੰ ਬੰਦ ਕਰਨ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ। ਧਿਆਨ ਦੇਣ ਯੋਗ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਵੀ ਕਈ ਵਾਰ ਕਪੂਰਥਲਾ ਸਿਵਲ ਹਸਪਤਾਲ ਦਾ ਦੌਰਾ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਮੈਡੀਕਲ ਅਧਿਕਾਰਾਂ ਵੱਲੋਂ ਸਰਕਾਰ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਆਕਸੀਜਨ ਪਲਾਂਟ ਚਲਾਉਣ ਲਈ ਕੋਈ ਵੀ ਮੁਲਾਜ਼ਮ ਮਹਈਆ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਕਪੂਰਥਲਾ ਸਿਵਲ ਹਸਪਤਾਲ ’ਚ ਆਕਸੀਜਨ ਪਲਾਂਟ ਬੰਦ ਹੈ ਅਤੇ ਜਲੰਧਰ ਹਾਦਸੇ ਤੋਂ ਕੋਈ ਵੀ ਸਬਕ ਨਹੀਂ ਲਿਆ ਗਿਆ।
- PTC NEWS