Thu, Dec 12, 2024
Whatsapp

Thailand New PM : 37 ਸਾਲ ਦੀ ਉਮਰ 'ਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਸ਼ਿਨਾਵਾਤਰਾ, ਬਣਾਇਆ ਇਹ ਰਿਕਾਰਡ

37 ਸਾਲਾ ਪੈਟੋਂਗਟਾਰਨ ਸਾਬਕਾ ਥਾਈ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਹੈ। ਆਪਣੇ ਪਿਤਾ ਤੋਂ ਇਲਾਵਾ, ਉਸਦੀ ਮਾਸੀ ਯਿੰਗਲਕ ਨੇ ਵੀ ਥਾਈਲੈਂਡ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਹੈ, ਜਿਸ ਨਾਲ ਉਹ ਥਾਈਲੈਂਡ ਦੀ ਸਭ ਤੋਂ ਛੋਟੀ ਅਤੇ ਦੂਜੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ।

Reported by:  PTC News Desk  Edited by:  Dhalwinder Sandhu -- August 16th 2024 12:16 PM
Thailand New PM : 37 ਸਾਲ ਦੀ ਉਮਰ 'ਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਸ਼ਿਨਾਵਾਤਰਾ, ਬਣਾਇਆ ਇਹ ਰਿਕਾਰਡ

Thailand New PM : 37 ਸਾਲ ਦੀ ਉਮਰ 'ਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਸ਼ਿਨਾਵਾਤਰਾ, ਬਣਾਇਆ ਇਹ ਰਿਕਾਰਡ

Thailand New Prime Minister : ਥਾਈਲੈਂਡ ਦੀ ਸੰਸਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੈਟੋਂਗਤਾਰਨ ਸ਼ਿਨਾਵਾਤਰਾ ਨੂੰ ਚੁਣਿਆ ਹੈ। ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਹੈ। ਅਜੇ 2 ਦਿਨ ਪਹਿਲਾਂ ਹੀ ਥਾਈਲੈਂਡ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਉਸ 'ਤੇ ਇੱਕ ਸਾਬਕਾ ਅਪਰਾਧੀ ਨੂੰ ਕੈਬਨਿਟ ਵਿੱਚ ਨਿਯੁਕਤ ਕਰਕੇ ਨੈਤਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਸੀ।

37 ਸਾਲਾ ਪੈਟੋਂਗਟਾਰਨ ਸਾਬਕਾ ਥਾਈ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਦੀ ਸਭ ਤੋਂ ਛੋਟੀ ਧੀ ਹੈ। ਆਪਣੇ ਪਿਤਾ ਤੋਂ ਇਲਾਵਾ, ਉਸਦੀ ਮਾਸੀ ਯਿੰਗਲਕ ਨੇ ਵੀ ਥਾਈਲੈਂਡ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਹੈ, ਜਿਸ ਨਾਲ ਉਹ ਥਾਈਲੈਂਡ ਦੀ ਦੂਜੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ।


ਪਰਿਵਾਰ ਦੀ ਚੌਥੀ ਪ੍ਰਧਾਨ ਮੰਤਰੀ

ਸ਼ਿਨਾਵਾਤਰਾ ਇਸ ਅਹੁਦੇ 'ਤੇ ਪਹੁੰਚਣ ਵਾਲੀ ਆਪਣੇ ਪਰਿਵਾਰ ਦੀ ਚੌਥੀ ਮੈਂਬਰ ਹੈ। ਉਸ ਦੇ ਪਿਤਾ ਥਾਕਸੀਨ ਸ਼ਿਨਾਵਾਤਰਾ 15 ਸਾਲ ਦੀ ਜਲਾਵਤਨੀ ਤੋਂ ਬਾਅਦ ਪਿਛਲੇ ਸਾਲ ਹੀ ਦੇਸ਼ ਪਰਤੇ ਸਨ। 2001 ਵਿੱਚ ਥਾਕਸੀਨ ਪਹਿਲੀ ਵਾਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਨ, ਪਰ 2006 ਵਿੱਚ ਤਖ਼ਤਾਪਲਟ ਦੇ ਬਾਅਦ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਪੈਟੋਂਗਟਾਰਨ ਥਾਈ ਰਾਜਨੀਤੀ ਵਿੱਚ ਬਹੁਤ ਮਸ਼ਹੂਰ ਹੈ। ਪਿਛਲੀਆਂ ਚੋਣਾਂ ਵਿੱਚ ਵੀ, ਉਸਨੇ ਗਰਭਵਤੀ ਹੋਣ ਦੇ ਬਾਵਜੂਦ ਜ਼ੋਰਦਾਰ ਪ੍ਰਚਾਰ ਕੀਤਾ ਸੀ; 2023 ਦੀਆਂ ਚੋਣਾਂ ਵਿੱਚ ਉਸਦੀ ਫਿਊ ਥਾਈ ਪਾਰਟੀ ਦੂਜੇ ਸਥਾਨ 'ਤੇ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦਾ ਥਾਈਲੈਂਡ ਦੀ ਰਾਜਨੀਤੀ 'ਚ ਵੀ ਚੰਗਾ ਪ੍ਰਭਾਵ ਹੈ, ਜਿਸ ਕਾਰਨ ਉਨ੍ਹਾਂ ਨੂੰ ਜਨਤਾ ਦਾ ਕਾਫੀ ਸਮਰਥਨ ਮਿਲਦਾ ਹੈ।

ਸ਼ਰੇਥਾ ਥਾਵਿਸਿਨ ਨੂੰ ਕਿਉਂ ਹਟਾਇਆ ਗਿਆ?

ਕਰੀਬ 48 ਘੰਟੇ ਪਹਿਲਾਂ ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਸ਼ਰੇਥਾ ਥਾਵਿਸਿਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਉਨ੍ਹਾਂ 'ਤੇ ਕੈਬਨਿਟ ਮੰਤਰੀ ਵਜੋਂ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਵਕੀਲ ਬਣਾਉਣ ਦਾ ਦੋਸ਼ ਸੀ। ਅਦਾਲਤ ਮੁਤਾਬਕ ਸ਼ਰੇਥਾ ਨੇ ਅਜਿਹੀ ਨਿਯੁਕਤੀ ਕਰਕੇ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕੀਤੀ ਹੈ, ਹਾਲਾਂਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਥਾਵਿਸਿਨ ਨੇ ਇਹ ਕਹਿ ਕੇ ਆਪਣਾ ਬਚਾਅ ਕੀਤਾ ਕਿ ਉਹ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸੀ।

ਅਸਲ 'ਚ ਸ਼ਰੇਥਾ ਨੇ ਪਿਚਿਟ ਚੁਏਨਬਨ ਨੂੰ ਕੈਬਨਿਟ 'ਚ ਜਗ੍ਹਾ ਦਿੱਤੀ ਸੀ, ਪਿਚਿਟ ਨੂੰ 2008 'ਚ ਸੁਪਰੀਮ ਕੋਰਟ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ 'ਚ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਮੰਨਿਆ ਹੈ ਕਿ ਸ਼ਰੇਤਾ ਪਿਚਿਟ ਨਾਲ ਜੁੜੇ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਰੇਥਾ ਥਾਵਿਸਿਨ ਪਿਛਲੇ ਸਾਲ 2023 ਵਿੱਚ ਹੋਈਆਂ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣੀ ਸੀ। ਮਹਿਜ਼ ਇੱਕ ਸਾਲ ਬਾਅਦ ਅਦਾਲਤ ਦੀ ਬਰਖਾਸਤਗੀ ਕਾਰਨ ਉਸ ਦੀ ਸਰਕਾਰ ਡਿੱਗ ਗਈ।

ਇਹ ਵੀ ਪੜ੍ਹੋ : Doctors Strike : ਪੰਜਾਬ 'ਚ ਡਾਕਟਰਾਂ ਦੀ ਹੜਤਾਲ, ਸਰਕਾਰੀ ਹਸਪਤਾਲਾਂ 'ਚ OPD ਬੰਦ, ਮਰੀਜ਼ ਪਰੇਸ਼ਾਨ

- PTC NEWS

Top News view more...

Latest News view more...

PTC NETWORK