Wed, Jul 9, 2025
Whatsapp

Pakistan Making ICBM : ਪਾਕਿਸਤਾਨ ਬਣਾ ਰਿਹਾ ਇੱਕ ਨਵੀਂ ਪਰਮਾਣੂ ਮਿਜ਼ਾਈਲ ! ਅਮਰੀਕਾ ਤੱਕ ਹੋਵੇਗੀ ਪਹੁੰਚ - ਰਿਪੋਰਟ

Pakistan Making ICBM : ਅਮਰੀਕੀ ਖੁਫੀਆ ਏਜੰਸੀਆਂ ਦੀ ਇੱਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਗੁਪਤ ਰੂਪ ਵਿੱਚ ਇੱਕ ਪ੍ਰਮਾਣੂ-ਸੰਚਾਲਿਤ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਵਿਕਸਤ ਕਰ ਰਿਹਾ ਹੈ, ਜੋ ਸਿੱਧੇ ਤੌਰ 'ਤੇ ਅਮਰੀਕਾ ਤੱਕ ਹਮਲਾ ਕਰ ਸਕਦੀ ਹੈ। ਇਹ ਰਿਪੋਰਟ ਵੱਕਾਰੀ ਅਮਰੀਕੀ ਮੈਗਜ਼ੀਨ 'ਫੋਰੇਨ ਅਫੇਅਰਜ਼' ਵਿੱਚ ਛਪੀ ਹੈ ਅਤੇ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਚੀਨ ਦੇ ਸਮਰਥਨ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ

Reported by:  PTC News Desk  Edited by:  Shanker Badra -- June 25th 2025 02:31 PM
Pakistan Making ICBM : ਪਾਕਿਸਤਾਨ ਬਣਾ ਰਿਹਾ ਇੱਕ ਨਵੀਂ ਪਰਮਾਣੂ ਮਿਜ਼ਾਈਲ !  ਅਮਰੀਕਾ ਤੱਕ ਹੋਵੇਗੀ ਪਹੁੰਚ - ਰਿਪੋਰਟ

Pakistan Making ICBM : ਪਾਕਿਸਤਾਨ ਬਣਾ ਰਿਹਾ ਇੱਕ ਨਵੀਂ ਪਰਮਾਣੂ ਮਿਜ਼ਾਈਲ ! ਅਮਰੀਕਾ ਤੱਕ ਹੋਵੇਗੀ ਪਹੁੰਚ - ਰਿਪੋਰਟ

Pakistan Making ICBM : ਅਮਰੀਕੀ ਖੁਫੀਆ ਏਜੰਸੀਆਂ ਦੀ ਇੱਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਗੁਪਤ ਰੂਪ ਵਿੱਚ ਇੱਕ ਪ੍ਰਮਾਣੂ-ਸੰਚਾਲਿਤ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਵਿਕਸਤ ਕਰ ਰਿਹਾ ਹੈ, ਜੋ ਸਿੱਧੇ ਤੌਰ 'ਤੇ ਅਮਰੀਕਾ ਤੱਕ ਹਮਲਾ ਕਰ ਸਕਦੀ ਹੈ। ਇਹ ਰਿਪੋਰਟ ਵੱਕਾਰੀ ਅਮਰੀਕੀ ਮੈਗਜ਼ੀਨ 'ਫੋਰੇਨ ਅਫੇਅਰਜ਼' ਵਿੱਚ ਛਪੀ ਹੈ ਅਤੇ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਚੀਨ ਦੇ ਸਮਰਥਨ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਅਜਿਹੀ ਮਿਜ਼ਾਈਲ ਤਿਆਰ ਕਰਦਾ ਹੈ ਤਾਂ ਅਮਰੀਕਾ ਇਸਨੂੰ 'ਪ੍ਰਮਾਣੂ ਦੁਸ਼ਮਣ' ਦੇ ਰੂਪ 'ਚ ਘੋਸ਼ਿਤ ਕਰਨ ਲਈ ਮਜਬੂਰ ਹੋਵੇਗਾ। ਕੋਈ ਵੀ ਦੇਸ਼ ਜਿਸ ਕੋਲ ਪ੍ਰਮਾਣੂ ਹਥਿਆਰ ਹਨ ,ਜਿਸਨੂੰ ਅਮਰੀਕਾ ਲਈ ਖ਼ਤਰਾ ਜਾਂ ਵਿਰੋਧੀ ਮੰਨਿਆ ਜਾਂਦਾ ਹੈ, ਨੂੰ ਪ੍ਰਮਾਣੂ ਦੁਸ਼ਮਣ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਵਰਤਮਾਨ ਵਿੱਚ ਰੂਸ, ਚੀਨ ਅਤੇ ਉੱਤਰੀ ਕੋਰੀਆ ਨੂੰ ਅਮਰੀਕਾ ਦਾ ਵਿਰੋਧੀ ਮੰਨਿਆ ਜਾਂਦਾ ਹੈ।


ਰਿਪੋਰਟ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਇੱਕ ਅਜਿਹੀ ਮਿਜ਼ਾਈਲ ਬਣਾ ਲੈਂਦਾ ਹੈ ਜੋ ਅਮਰੀਕਾ ਤੱਕ ਪਹੁੰਚ ਸਕਦੀ ਹੈ ਤਾਂ ਵਾਸ਼ਿੰਗਟਨ ਕੋਲ ਇਸਨੂੰ ਪ੍ਰਮਾਣੂ ਦੁਸ਼ਮਣ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਕੋਈ ਵੀ ਦੇਸ਼ ਜਿਸ ਕੋਲ ਅਮਰੀਕਾ ਤੱਕ ਮਾਰ ਕਰਨ ਵਾਲੀ ICBM ਹੈ, ਉਹ ਅਮਰੀਕਾ ਦਾ ਦੋਸਤ ਨਹੀਂ ਹੋ ਸਕਦਾ।

ਪਾਕਿਸਤਾਨ ਕਿਉਂ ਬਣਾ ਰਿਹਾ ਹੈ CBM?

ਇਹ ਰਿਪੋਰਟ ਰੂਸ ਅਤੇ ਚੀਨ ਵਿਚਕਾਰ ਵਧ ਰਹੇ ਪ੍ਰਮਾਣੂ ਗੱਠਜੋੜ 'ਤੇ ਕੇਂਦ੍ਰਿਤ ਹੈ, ਜੋ ਕਿ ਅਮਰੀਕਾ ਲਈ ਚਿੰਤਾ ਦਾ ਕਾਰਨ ਹੈ। ਇਸ ਵਿੱਚ ਕਿਹਾ ਗਿਆ ਹੈ, "ਆਈਸੀਬੀਐਮ ਵਿਕਸਤ ਕਰਨ ਪਿੱਛੇ ਪਾਕਿਸਤਾਨ ਦਾ ਇਰਾਦਾ ਅਮਰੀਕਾ ਨੂੰ ਪਹਿਲਾਂ ਤੋਂ ਹਮਲੇ ਦੀ ਸਥਿਤੀ ਵਿੱਚ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਤੋਂ ਰੋਕਣਾ ਹੈ ਅਤੇ ਜੇਕਰ ਦੋਵਾਂ ਗੁਆਂਢੀਆਂ ਵਿਚਕਾਰ ਕੋਈ ਹੋਰ ਟਕਰਾਅ ਹੁੰਦਾ ਹੈ ਤਾਂ ਉਸਨੂੰ ਭਾਰਤ ਵੱਲੋਂ ਦਖਲ ਦੇਣ ਤੋਂ ਰੋਕਣਾ ਹੈ।"

ਕੀ ਹੁੰਦੀ ਹੈ  ICBM ?

ਬੈਲਿਸਟਿਕ ਮਿਜ਼ਾਈਲਾਂ ਕਿਸੇ ਟੀਚੇ 'ਤੇ ਹਮਲਾ ਕਰਨ ਲਈ ਪ੍ਰੋਜੈਕਟਾਈਲ ਮੋਸ਼ਨ, ਭਾਵ ਉੱਚ ਉਡਾਣ ਮਾਰਗ ਦੀ ਵਰਤੋਂ ਕਰਦੀਆਂ ਹਨ। ICBM 5,500 ਕਿਲੋਮੀਟਰ ਤੋਂ ਵੱਧ ਦੀ ਦੂਰੀ 'ਤੇ ਪ੍ਰਮਾਣੂ ਅਤੇ ਰਵਾਇਤੀ ਹਥਿਆਰਾਂ ਨੂੰ ਲਿਜਾਣ ਦੇ ਸਮਰੱਥ ਹਨ। ਪਾਕਿਸਤਾਨ ਕੋਲ ਇਸ ਸਮੇਂ ਕੋਈ ICBM ਨਹੀਂ ਹੈ। 2022 ਵਿੱਚ ਪਾਕਿਸਤਾਨ ਨੇ ਸ਼ਾਹੀਨ-III ਦਾ ਟੈਸਟ ਕੀਤਾ, ਜੋ ਕਿ 2,700 ਕਿਲੋਮੀਟਰ ਤੋਂ ਵੱਧ ਦੀ ਰੇਂਜ ਵਾਲੀ ਇੱਕ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਮੱਧਮ-ਰੇਂਜ ਦੀ ਬੈਲਿਸਟਿਕ ਮਿਜ਼ਾਈਲ ਹੈ।

- PTC NEWS

Top News view more...

Latest News view more...

PTC NETWORK
PTC NETWORK