Sangrur News : ਢੋਆ-ਢੁਆਈ ਦੇ ਰੇਟਾਂ ਨੂੰ ਲੈ ਕੇ ਪੱਲੇਦਾਰਾਂ ਵੱਲੋਂ ਰੋਸ ਪ੍ਰਦਰਸ਼ਨ, ਠੇਕੇਦਾਰੀ ਸਿਸਟਮ ਖਿਲਾਫ਼ ਕੀਤੀ ਨਾਅਰੇਬਾਜ਼ੀ
Lehragaga News : ਲਹਿਰਾਗਾਗਾ ਦੇ ਪੱਲੇਦਾਰ ਯੂਨੀਅਨ ਨੇ ਗੁਦਾਮਾਂ ਨੂੰ ਜਾ ਰਹੀ ਖੋਖਰ ਅਤੇ ਸੰਗਤਪੁਰਾ ਸੜਕਾਂ 'ਤੇ ਦੋਵੇਂ ਪਾਸੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਪੱਲੇਦਾਰਾਂ ਵੱਲੋਂ ਢੋਆ-ਢੁਆਈ ਦੇ ਰੇਟਾਂ ਨੂੰ ਲੈ ਕੇ 23 ਨਵੰਬਰ ਤੋਂ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ।
ਪੰਜਾਬ ਪੱਲੇਦਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਸ਼ਿੰਦਰਪਾਲ ਨੇ ਕਿਹਾ ਅਸੀਂ ਸਪੈਸ਼ਲ ਭਰਨ ਨੂੰ ਤਿਆਰ ਹਾਂ ਪਰ ਸਾਡਾ ਵਿਰੋਧ ਠੇਕੇਦਾਰ ਨਾਲ ਹੈ ਜੋ ਸਰਕਾਰ ਦੇ ਰੇਟ ਹਨ, ਉਹ ਠੇਕੇਦਾਰ ਨਹੀਂ ਦੇ ਰਿਹਾ। ਸਰਕਾਰ ਦੇ ਰੇਟਾਂ ਤੋਂ ਠੇਕੇਦਾਰ ਘੱਟ ਰੇਟ ਪਾ ਕੇ ਟੈਂਡਰ ਲੈਂਦੇ ਹਨ ਸਾਡੀ ਮੰਗ ਹੈ ਕਿ ਸਰਕਾਰ ਇਹਨਾਂ ਠੇਕੇਦਾਰਾਂ ਨੂੰ ਵਿੱਚੋਂ ਕੱਢੇ ਤਾਂ ਜੋ ਅਸੀਂ ਕੰਮ ਕਰ ਸਕੀਏ, ਜੇਕਰ ਠੇਕੇਦਾਰ ਧੱਕੇ ਨਾਲ ਕੰਮ ਕਰਾਵੇਗਾ ਤਾਂ ਅਸੀਂ ਪੂਰੇ ਪੰਜਾਬ ਦੀ ਪੱਲੇਦਾਰ ਵਿਰੋਧ ਕਰਾਂਗੇ ਤਾਂ ਇਸ ਦੀ ਜਿੰਮੇਵਾਰੀ ਠੇਕੇਦਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਠੇਕੇਦਾਰ ਦਾ ਕੀ ਹੈ ਕਹਿਣਾ ?
ਉਧਰ, ਠੇਕੇਦਾਰ ਸੁਲਤਾਨ ਸਿੰਘ ਨੇ ਕਿਹਾ, ''ਮੈਂ ਸਰਕਾਰ ਤੋਂ ਲੇਬਰ ਦਾ ਠੇਕਾ ਲਿਆ ਹੈ ਜਿਸ ਨੂੰ ਲੈ ਕੇ ਮੈਂ ਆਪਣੀ ਲੇਬਰ ਤੋਂ ਕੰਮ ਕਰਵਾਉਣਾ ਚਾਹੁੰਦਾ ਹਾਂ, ਜਿਸ ਰੇਟ ਨਾਲ ਮੈਂ ਕੰਮ ਕਰਵਾ ਰਿਹਾ ਹਾਂ, ਉਸੇ ਰੇਟ ਨਾਲ ਇਹਨਾਂ ਨੂੰ ਵੀ ਕੁਝ ਕੰਮ ਦੇਣ ਲਈ ਤਿਆਰ ਹਾਂ। ਪਰ ਜਾਣ-ਬੁੱਝ ਕੇ ਪੰਜਾਬ ਪੱਲੇਦਾਰ ਯੂਨੀਅਨ ਮੈਨੂੰ ਪਰੇਸ਼ਾਨ ਕਰ ਰਹੀ ਹੈ। ਜਦਕਿ ਪਹਿਲਾਂ ਵੀ ਮਾਨਯੋਗ ਹਾਈਕੋਰਟ ਦੇ ਆਰਡਰਾਂ ਉੱਤੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਲੇਬਰ ਤੋਂ ਕੰਮ ਕਰਵਾਇਆ ਹੈ ਤਾਂ ਜਦੋਂ ਕੋਈ ਸਪੈਸ਼ਲ ਹੁੰਦੀ ਹੈ ਜਾਂ ਲੇਬਰ ਦਾ ਕੋਈ ਕੰਮ ਹੁੰਦਾ ਹੈ ਤਾਂ ਇਹ ਯੂਨੀਅਨ ਗੁਦਾਮਾਂ ਗੇਟ ਅੱਗੇ ਬੈਠ ਜਾਂਦੇ ਹਨ ਤਾਂ ਜੋ ਠੇਕੇਦਾਰ ਕੋਈ ਕੰਮ ਨਾ ਕਰਵਾ ਸਕੇ।
- PTC NEWS