Tue, Dec 23, 2025
Whatsapp

Pradeep Sarkar death : 'ਪਰਿਣੀਤਾ' ਦੇ ਨਿਰਦੇਸ਼ਕ ਪ੍ਰਦੀਪ ਸਰਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਹਿੰਦੀ - ਬੰਗਾਲੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 68 ਸਾਲ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਡਾਇਲਸਿਸ ਵੀ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਵੀਰਵਾਰ ਦੇਰ ਰਾਤ 2.30 ਵਜੇ ਦੇ ਆਸਪਾਸ ਉਨ੍ਹਾਂ ਨੂੰ ਮੁਸ਼ਕਿਲ ਮਹਿਸੂਸ ਹੋਈ ਸੀ।

Reported by:  PTC News Desk  Edited by:  Ramandeep Kaur -- March 24th 2023 01:20 PM
Pradeep Sarkar death : 'ਪਰਿਣੀਤਾ' ਦੇ ਨਿਰਦੇਸ਼ਕ ਪ੍ਰਦੀਪ ਸਰਕਾਰ  ਨੇ ਦੁਨੀਆ ਨੂੰ ਕਿਹਾ ਅਲਵਿਦਾ

Pradeep Sarkar death : 'ਪਰਿਣੀਤਾ' ਦੇ ਨਿਰਦੇਸ਼ਕ ਪ੍ਰਦੀਪ ਸਰਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

Pradeep Sarkar Death: ਹਿੰਦੀ - ਬੰਗਾਲੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦੇਹਾਂਤ ਹੋ ਗਿਆ ਹੈ।  ਉਨ੍ਹਾਂ ਦੀ ਉਮਰ 68 ਸਾਲ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਡਾਇਲਸਿਸ ਵੀ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਵੀਰਵਾਰ ਦੇਰ ਰਾਤ 2.30 ਵਜੇ ਦੇ ਆਸਪਾਸ ਉਨ੍ਹਾਂ ਨੂੰ ਮੁਸ਼ਕਿਲ ਮਹਿਸੂਸ ਹੋਈ ਸੀ।

ਉਨ੍ਹਾਂ ਦਾ ਪੋਟਾਸ਼ੀਅਮ ਪੱਧਰ ਕਾਫ਼ੀ ਹੇਠਾਂ ਆ ਗਿਆ ਸੀ। ਹਾਲਤ ਸੀਰੀਅਸ ਹੋਣ 'ਤੇ ਉਨ੍ਹਾਂ ਨੂੰ ਰਾਤ ਦੇ 3 ਵਜੇ ਦੇ ਆਸਪਾਸ ਮੁੰਬਈ ਦੇ ਇੱਕ ਹਸਪਤਾਲ 'ਚ ਲਿਜਾਇਆ ਗਿਆ ਸੀ। ਡਾਕਟਰਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ ਅਤੇ ਰਾਤ ਦੇ 3.30 ਵਜੇ ਉਨ੍ਹਾਂ ਨੇ ਦਮ ਤੋੜ ਦਿੱਤਾ।


ਅੱਜ ਸ਼ਾਮ ਨੂੰ ਕੀਤਾ ਜਾਵੇਗਾ ਸਸਕਾਰ

ਅੱਜ ਸ਼ਾਮ 4 ਵਜੇ ਦੇ ਕਰੀਬ ਪ੍ਰਦੀਪ ਸਰਕਾਰ ਦਾ ਅੰਤਿਮ ਸਸਕਾਰ ਸਾਂਤਾਕਰੂਜ  ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਫ਼ਿਲਮਕਾਰ ਹੋਣ ਦੇ ਨਾਲ ਨਾਲ ਉਹ ਇੱਕ ਮਸ਼ਹੂਰ ਐਡ ਫਿਲਮ ਨਿਰਮਾਤਾ ਵੀ ਸਨ ਜਿਸਦੇ ਲਈ ਉਨ੍ਹਾਂ ਨੇ ਕਈ ਵੱਡੇ ਇਨਾਮ ਵੀ ਹਾਸਲ ਕੀਤੇ ਸਨ।

ਪ੍ਰਦੀਪ ਸਰਕਾਰ ਨੇ 2005 'ਚ ਰਿਲੀਜ਼ ਹੋਈ ਪਰਿਣੀਤਾ ਫਿਲਮ ਦੇ ਜ਼ਰੀਏ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ ਜਿਸ 'ਚ ਵਿੱਦਿਆ ਬਾਲਨ, ਸੰਜੇ ਦੱਤ ਅਤੇ ਸੈਫ ਅਲੀ ਖਾਨ ਵਰਗੇ ਸਿਤਾਰੇ ਸਨ। ਬਾਅਦ 'ਚ ਉਨ੍ਹਾਂ ਨੇ ਰਾਣੀ ਮੁਖਰਜੀ ਨਾਲ 'ਲਗਾ ਚੁਨਰੀ ਮੇ ਦਾਗ', 'ਮਰਦਾਨੀ' ਅਤੇ 'ਲਫੰਗੇ ਪਰਿੰਦੇ' ਵਰਗੀਆਂ ਫਿਲਮਾਂ ਕੀਤੀਆਂ ਅਤੇ ਕੁਝ ਵੈੱਬ ਸੀਰੀਜ਼ ਦਾ ਨਿਰਦੇਸ਼ਨ ਵੀ ਕੀਤਾ ਹੈ। ਇਨੀਂ ਦਿਨੀਂ ਉਹ ਮਰਹੂਮ ਅਦਾਕਾਰਾ ਪ੍ਰਿਆ ਰਾਜਵੰਸ਼ ਦੀ ਬਾਇਓਪਿਕ ਬਣਾਉਣ ਦੀ ਤਿਆਰੀ ਕਰ ਰਹੇ ਸਨ। 

ਇਹ  ਵੀ ਪੜ੍ਹੋ: Horrible Accident in Ferozepur: ਡਿਊਟੀ ’ਤੇ ਜਾ ਰਹੇ 4 ਅਧਿਆਪਕਾਂ ਦੀ ਸੜਕ ਹਾਦਸੇ ’ਚ ਮੌਤ, ਸਿੱਖਿਆ ਮੰਤਰੀ ਨੇ ਪ੍ਰਗਟਾਇਆ ਦੁੱਖ

- PTC NEWS

Top News view more...

Latest News view more...

PTC NETWORK
PTC NETWORK