Sat, Apr 1, 2023
Whatsapp

Pat Cummins Mother Death: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਦੇਹਾਂਤ

ਆਸਟ੍ਰੇਲੀਆਈ ਟੀਮ ਦੇ ਰੈਗੂਲਰ ਕਪਤਾਨ ਪੈਟ ਕਮਿੰਸ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ ਪੈਟ ਦੀ ਮਾਂ ਮਾਰੀਆ ਕਮਿੰਸ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ।

Written by  Ramandeep Kaur -- March 10th 2023 11:04 AM
Pat Cummins Mother Death: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਦੇਹਾਂਤ

Pat Cummins Mother Death: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਦੇਹਾਂਤ

Pat Cummins Mother Death: ਆਸਟ੍ਰੇਲੀਆਈ ਟੀਮ ਦੇ ਰੈਗੂਲਰ ਕਪਤਾਨ ਪੈਟ ਕਮਿੰਸ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ ਪੈਟ ਦੀ ਮਾਂ ਮਾਰੀਆ ਕਮਿੰਸ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਕ੍ਰਿਕੇਟ ਆਸਟ੍ਰੇਲੀਆ ਨੇ ਸ਼ੁੱਕਰਵਾਰ ਸਵੇਰੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ।ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਚੌਥੇ ਟੈਸਟ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕੇਟ ਆਸਟ੍ਰੇਲੀਆ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਖਿਡਾਰੀ ਕਮਿੰਸ ਅਤੇ ਪਰਿਵਾਰ ਲਈ ਸਨਮਾਨ ਦੇ ਤੌਰ 'ਤੇ ਕਾਲੀਆਂ ਪੱਟੀਆਂ ਬੰਨ੍ਹਕੇ ਮੈਦਾਨ 'ਚ ਉਤਰਾਂਗੇ। ਅਜਿਹੇ 'ਚ ਉਸਮਾਨ ਖਵਾਜਾ ਅਤੇ ਕੈਮਰਨ ਗਰੀਨ ਕਾਲੇ ਆਰਮਬੈਂਡ ਦੇ ਨਾਲ ਮੈਦਾਨ 'ਚ ਬੱਲੇਬਾਜੀ ਲਈ ਆਏ। 

ਕ੍ਰਿਕੇਟ ਆਸਟ੍ਰੇਲੀਆ ਨੇ ਟਵੀਟ ਕਰ ਕਿਹਾ ਸੀ -  ਆਸਟ੍ਰੇਲੀਆ ਦੇ ਰਾਤੋਂ ਰਾਤ ਦੇਹਾਂਤ ਨਾਲ ਸਾਨੂੰ ਗਹਿਰਾ ਸਦਮਾ ਲੱਗਿਆ ਹੈ। ਆਸਟ੍ਰੇਲੀਆ ਕ੍ਰਿਕੇਟ ਟੀਮ ਵੱਲੋਂ ਅਸੀਂ ਪੈਟ ਕਮਿੰਸ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਪ੍ਰਤੀ ਹਾਰਦਿਕ ਸੰਵੇਦਨਾ ਵਿਅਕਤ ਕਰਦੇ ਹਾਂ। ਆਸਟ੍ਰੇਲੀਆ ਪੁਰਸ਼ ਟੀਮ ਅੱਜ ਸਨਮਾਨ ਦੇ ਨਿਸ਼ਾਨ ਦੇ ਰੂਪ ਵਿੱਚ ਕਾਲੇ ਬੈਂਡ ਦੇ ਨਾਲ ਮੈਦਾਨ 'ਚ ਉਤਰੇਗੀ।

ਇਹ ਵੀ ਪੜ੍ਹੋ: Yamunanagar Road Aacident : ਯਮੁਨਾਨਗਰ 'ਚ ਵੀ ਦਿੱਲੀ ਵਰਗਾ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ, 1 ਦੀ ਮੌਤ

- PTC NEWS

adv-img

Top News view more...

Latest News view more...