Mon, Feb 17, 2025
Whatsapp

Patiala Child Torture : 10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'

Patiala Child Beating News : ਪਟਿਆਲਾ 'ਚ ਮਤਰੇਈ ਮਾਂ ਵੱਲੋਂ 10 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਖੌਫ਼ਨਾਕ ਖੁਲਾਸਾ ਸਾਹਮਣੇ ਆਇਆ ਹੈ। ਬੱਚੇ ਦੇ ਚਾਚੇ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਦੇ ਵੱਡੇ ਭਰਾ ਨੇ ਬੱਚੇ ਨੂੰ ਸਾਢੇ 3 ਲੱਖ ਰੁਪਏ ਵਿੱਚ ਵੇਚਿਆ ਸੀ।

Reported by:  PTC News Desk  Edited by:  KRISHAN KUMAR SHARMA -- February 05th 2025 12:06 PM -- Updated: February 05th 2025 02:26 PM
Patiala Child Torture : 10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'

Patiala Child Torture : 10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'

Patiala News : ਪਟਿਆਲਾ 'ਚ ਮਤਰੇਈ ਮਾਂ ਵੱਲੋਂ 10 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਖੌਫ਼ਨਾਕ ਖੁਲਾਸਾ ਸਾਹਮਣੇ ਆਇਆ ਹੈ। ਬੱਚੇ ਦੇ ਚਾਚੇ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਦੇ ਵੱਡੇ ਭਰਾ ਨੇ ਬੱਚੇ ਨੂੰ ਸਾਢੇ 3 ਲੱਖ ਰੁਪਏ ਵਿੱਚ ਵੇਚਿਆ ਸੀ। ਬੱਚੇ ਉਪਰ ਤਸ਼ੱਦਦ ਦੀ ਖ਼ਬਰ ਮਿਲਣ ਤੋਂ ਬਾਅਦ ਪਤਾ ਲੱਗਣ 'ਤੇ ਪਰਿਵਾਰਕ ਮੈਂਬਰ ਦਾਦਾ-ਦਾਦੀ ਅਤੇ ਚਾਚਾ ਅੱਜ ਹਸਪਤਾਲ ਮਿਲਣ ਪਹੁੰਚੇ ਸਨ।

ਕਲਯੁੱਗੀ ਮਾਂ ਨੇ ਕੀਤੀ ਸੀ 'ਮਾਸੂਮ' ਦੀ ਬੇਰਹਿਮੀ ਨਾਲ ਕੁੱਟਮਾਰ


ਦੱਸ ਦਈਏ ਕਿ ਸ਼ਾਹੀ ਸ਼ਹਿਰ ਪਟਿਆਲਾ ’ਚ ਬੀਤੇ ਦਿਨੀ ਇੱਕ ਕਲਯੁੱਗੀ ਸਤਰੇਈ ਮਾਂ ਨੇ 10 ਸਾਲਾਂ ਬੱਚੇ ਦੇ ਮੂੰਹ ਨੂੰ ਗਰਮ ਪ੍ਰੈਸ ਲਗਾਈ ਸੀ। ਇੰਨਾ ਹੀ ਨਹੀਂ, ਮਹਿਲਾ ਵੱਲੋਂ ਬੱਚੇ ਨੰ ਬੈਲਟ ਨਾਲ ਕੁੱਟਿਆ ਵੀ ਗਿਆ। ਇਸ ਸਬੰਧੀ ਜਿਵੇਂ ਹੀ ਬੱਚੇ 'ਤੇ ਤਸ਼ੱਦਦ ਬਾਰੇ ਸੇਵਾ ਸੁਸਾਇਟੀ ਨੂੰ ਪਤਾ ਲੱਗਿਆ ਸੀ ਤਾਂ ਉਸ ਨੇ ਬੱਚੇ ਨੂੰ ਮਹਿਲਾ ਦੇ ਚੰਗੁਲ ’ਚੋਂ ਛੁਡਵਾ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਸੀ।

ਪੀਟੀਸੀ ਨਿਊਜ਼ ਵੱਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਦਾਦਾ-ਦਾਦੀ ਅਤੇ ਚਾਚੇ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੀ ਰੂਹ ਕੰਬ ਗਈ ਅਤੇ ਹੁਣ ਉਹ ਰਾਜਿੰਦਰ ਹਸਪਤਾਲ ਬੱਚੇ ਨੂੰ ਮਿਲਣ ਪਹੁੰਚੇ ਸਨ।

'ਪਿਓ ਨੇ ਸਾਢੇ 3 ਲੱਖ 'ਚ ਵੇਖਿਆ ਸੀ ਬੱਚਾ'

ਇਸ ਮੌਕੇ ਬੱਚੇ ਦੇ ਚਾਚਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਬੱਚਾ ਮੇਰੇ ਵੱਡੇ ਭਰਾ ਦਾ ਹੈ ਅਤੇ ਵੱਡਾ ਭਰਾ ਅਤੇ ਉਸ ਦੀ ਭਰਜਾਈ ਵੱਖ ਹੋ ਗਏ ਹਨ ਅਤੇ ਦੋਵਾਂ ਦਾ ਵਿਆਹ ਹੋ ਗਿਆ ਹੈ। ਡੇਢ ਸਾਲ ਪਹਿਲਾਂ ਉਸ ਦੇ ਵੱਡੇ ਭਰਾ ਨੇ ਝੂਠ ਬੋਲ ਕੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਰਿਸ਼ਤੇਦਾਰਾਂ ਕੋਲ ਛੱਡ ਗਿਆ ਸੀ, ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਬੱਚੇ ਲਈ ਸਾਢੇ ਤਿੰਨ ਲੱਖ ਰੁਪਏ ਦਿੱਤੇ ਸਨ।

ਬੱਚੇ ਨੂੰ ਬਰਾਮਦ ਕਰਨ ਵਾਲੀ ‘ਆਪਣਾ ਫਰਜ਼ ਸੇਵਾ ਸੰਮਤੀ’ ਦੇ ਮੁਖੀ ਪਾਲ ਖਰੋੜ ਨੇ ਕਿਹਾ ਕਿ ਬੇਸ਼ੱਕ ਪੁਲਿਸ ਨੇ ਬੱਚੇ ’ਤੇ ਬੇਰਹਿਮੀ ਨਾਲ ਤਸ਼ੱਦਦ ਕਰਨ ਵਾਲੀ ਮਤਰੇਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਮਾਮਲੇ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪਿਤਾ ਨੇ ਹੀ ਆਪਣੇ ਬੱਚਿਆਂ ਨੂੰ ਬਚਾਇਆ ਹੈ ਅਤੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

- PTC NEWS

Top News view more...

Latest News view more...

PTC NETWORK