Mon, Dec 8, 2025
Whatsapp

Patiala Protest : ਟੈਂਕੀ 'ਤੇ ਬੈਠੇ ਬੇਰੁਜ਼ਗਾਰਾਂ 'ਚੋਂ ਇੱਕ ਦੀ ਹਾਲਤ ਵਿਗੜੀ, ਹੀਰਾ ਲਾਲ ਨੂੰ ਹਸਪਤਾਲ ਭੇਜਿਆ

Patiala News : ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਜਾਰੀ ਹੋਈਆਂ ਉਹ ਉਮਰ ਹੱਦ ਛੋਟ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਪ੍ਰੰਤੂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਲਗਾਤਾਰ ਉਨ੍ਹਾਂ ਦੀ ਮੰਗ ਨੂੰ ਟਾਲ ਮਟੋਲ ਕਰ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- November 23rd 2025 05:31 PM -- Updated: November 23rd 2025 05:34 PM
Patiala Protest : ਟੈਂਕੀ 'ਤੇ ਬੈਠੇ ਬੇਰੁਜ਼ਗਾਰਾਂ 'ਚੋਂ ਇੱਕ ਦੀ ਹਾਲਤ ਵਿਗੜੀ, ਹੀਰਾ ਲਾਲ ਨੂੰ ਹਸਪਤਾਲ ਭੇਜਿਆ

Patiala Protest : ਟੈਂਕੀ 'ਤੇ ਬੈਠੇ ਬੇਰੁਜ਼ਗਾਰਾਂ 'ਚੋਂ ਇੱਕ ਦੀ ਹਾਲਤ ਵਿਗੜੀ, ਹੀਰਾ ਲਾਲ ਨੂੰ ਹਸਪਤਾਲ ਭੇਜਿਆ

Patiala News : ਸਥਾਨਕ ਸਿਹਤ ਮੰਤਰੀ ਡਾ. ਬਲਬੀਰ ਸਿੰਘ (Health Minister Punjab) ਦੀ ਕੋਠੀ ਨੇੜੇ ਟੈਂਕੀ ਉੱਤੇ ਬੈਠੇ ਦੋ ਬੇਰੁਜ਼ਗਾਰਾਂ ਵਿੱਚੋਂ ਇੱਕ ਦੀ ਹਾਲਤ ਵਿਗੜ ਚੁੱਕੀ ਹੈ, ਜਿਸ ਨੂੰ ਰਾਜਿੰਦਰਾ  ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (ਪੁਰਸ਼) ਵੱਲੋਂ ਦੋ ਬੇਰੁਜ਼ਗਾਰ 19 ਨਵੰਬਰ ਤੋਂ ਸਥਾਨਕ ਆਮ ਆਦਮੀ ਕਲੀਨਿਕ ਪਿੱਛੇ ਬਣੀ ਪਾਣੀ ਵਾਲੀ ਟੈਂਕੀ ਉੱਤੇ ਚੜੇ ਹੋਏ ਹਨ, ਜਿਨ੍ਹਾਂ ਵਿੱਚੋਂ ਹੀਰਾ ਲਾਲ ਦੀ ਸਿਹਤ ਅੱਜ ਸਵੇਰੇ ਅਚਾਨਕ ਵਿਗੜ ਜਾਣ ਕਰਕੇ ਉਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ।

ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਜਾਰੀ ਹੋਈਆਂ ਉਹ ਉਮਰ ਹੱਦ ਛੋਟ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਪ੍ਰੰਤੂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਲਗਾਤਾਰ ਉਨ੍ਹਾਂ ਦੀ ਮੰਗ ਨੂੰ ਟਾਲ ਮਟੋਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 30 ਨਵੰਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਉਹਨਾਂ ਬੇਰੁਜ਼ਗਾਰਾਂ ਨੂੰ ਵੀ ਮੌਕਾ ਦਿੱਤਾ ਜਾਵੇ, ਜਿਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਜਨਤਕ ਸਟੇਜਾਂ ਉੱਤੇ ਆਸ ਦੀ ਕਿਰਨ ਵਿਖਾਈ ਸੀ।


ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਨੌਕਰੀਆਂ ਲਈ ਧਰਨੇ ਲਾਉਂਦੇ ਓਵਰਏਜ਼ ਹੋ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਪੰਜਾਬ ਸਰਕਾਰ ਉਮਰ ਹੱਦ ਵਿੱਚ ਸੋਧ ਕਰਕੇ ਛੋਟ ਦੇਵੇਗੀ, ਤਾਂ ਜੋ ਉਹ ਵੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਸਕਣ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਵਿੱਚ ਜਾਰੀ ਹੋਈਆਂ ਪੋਸਟਾਂ ਵਿੱਚ ਉਹ ਪਰਲੀ ਉਮਰ ਸੀਮਾ ਵਿੱਚ ਸੋਧ ਕਰਦੇ ਹੋਏ ਉਨ੍ਹਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ। ਕਿਉਂਕਿ ਹੈਲਥ ਵਰਕਰ (ਪੁਰਸ਼) ਦਾ ਕੋਰਸ ਕਰਵਾਉਣ ਵਾਲੀਆਂ ਤਿੰਨੇ ਸਰਕਾਰੀ ਸੰਸਥਾਵਾਂ ਖਰੜ, ਨਾਭਾ ਅਤੇ ਅੰਮ੍ਰਿਤਸਰ ਸਾਲ 2011 ਵਿੱਚ ਬੰਦ ਹੋ ਚੁੱਕੀਆਂ ਹਨ। ਉਸ ਆਖਰੀ ਬੈਚ ਵਿੱਚ ਪਾਸ ਹੋਏ ਬੇਰੁਜ਼ਗਾਰਾਂ ਵਿੱਚੋਂ ਵੱਡੀ ਗਿਣਤੀ ਬੇਰਜਗਾਰ ਓਵਰਏਜ਼ ਚੁੱਕੇ ਹਨ। ਆਖਰੀ ਭਰਤੀ ਸਾਲ 2020 ਵਿੱਚ ਕਾਂਗਰਸ ਸਰਕਾਰ ਵੇਲੇ ਕੀਤੀ ਗਈ ਸੀ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜ ਸਾਲਾਂ ਦੇ ਵਿੱਚ ਕੋਈ ਵੀ ਭਰਤੀ ਨਾ ਕੀਤੇ ਜਾਣ ਕਾਰਨ ਵੱਡੀ ਗਿਣਤੀ ਬੇਰੁਜ਼ਗਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨ ਕਾਲ ਵਿੱਚ ਓਵਰਏਜ਼ ਹੋ ਚੁੱਕੇ ਹਨ। ਇਸ ਮੌਕੇ ਹੇਠ ਲਿਖੇ ਬੇਰੁਜ਼ਗਾਰ ਹਾਜ਼ਰ ਸਨ।

- PTC NEWS

Top News view more...

Latest News view more...

PTC NETWORK
PTC NETWORK