Patiala Railway Station ’ਤੇ ਵਾਪਰਿਆ ਦਰਦਨਾਕ ਹਾਦਸਾ ; ਟਰੇਨ ਹੇਠਾਂ ਡਿੱਗਣ ਕਾਰਨ ਮਹਿਲਾ ਦਾ ਕੱਟਿਆ ਪੈਰ, ਇੰਝ ਵਾਪਰਿਆ ਸੀ ਹਾਦਸਾ
Patiala Railway Station Accident : ਪਟਿਆਲਾ ਰੇਲਵੇ ਸਟੇਸ਼ਨ ’ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਮਹਿਲਾ ਦਰਦਨਾਕ ਹਾਦਸੇ ਦਾ ਸ਼ਿਕਾਰ ਬਣ ਗਈ। ਇਹ ਹਾਦਸਾ ਮਹਿਲਾ ਦੇ ਟਰੇਨ ਹੇਠਾਂ ਡਿੱਗਣ ਕਾਰਨ ਵਾਪਰਿਆ। ਗਣੀਮਤ ਇਹ ਰਹੀ ਕਿ ਇਸ ਹਾਦਸੇ ’ਚ ਕੁੜੀ ਦੀ ਜਾਨ ਬਚ ਗਈ ਹੈ ਪਰ ਹਾਦਸੇ ਕਾਰਨ ਉਸਦਾ ਇੱਕ ਪੈਰ ਕੱਟ ਗਿਆ ਹੈ।
ਇੰਝ ਵਾਪਰਿਆ ਸੀ ਹਾਦਸਾ
ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਰੇਲਵੇ ਸਟੇਸ਼ਨ ’ਤੇ ਇੱਕ ਲੜਕੀ ਟਰੇਨ ਤੋਂ ਬਾਹਰ ਕੁਝ ਸਮਾਨ ਲੈਣ ਲਈ ਆਈ ਇਸ ਦੌਰਾਨ ਜਿਵੇਂ ਹੀ ਟਰੇਨ ਚੱਲਣ ਲੱਗੀ ਤਾਂ ਉਹ ਭੱਜੀ ਭੱਜੀ ਟਰੇਨ ’ਚ ਚੜਨ ਲੱਗੀ। ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਅਤੇ ਉਹ ਟਰੇਨ ਹੇਠਾਂ ਡਿੱਗ ਗਈ। ਇਹ ਹਾਦਸਾ ਇੰਨ੍ਹਾਂ ਜਿਆਦਾ ਦਰਦਨਾਕ ਸੀ ਕਿ ਇਸ ਹਾਦਸੇ ’ਚ ਲੜਕੀ ਦਾ ਇੱਕ ਪੈਰ ਕੱਟ ਗਿਆ। ਮੌਕੇ ’ਤੇ ਮੌਦੂਜ ਅਫਸਰਾਂ ਨੇ ਉਸਨੂੰ ਤੁਰੰਤ ਹੀ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ।
ਇਹ ਵੀ ਪੜ੍ਹੋ : COVID 19 Cases In Punjab : ਲੁਧਿਆਣਾ ’ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ, ਜਾਣੋ ਹੁਣ ਸੂਬੇ ’ਚ ਕਿੰਨੀ ਹੋਈ ਕੋਰੋਨਾ ਮਾਮਲਿਆਂ ਦੀ ਗਿਣਤੀ
ਹਾਦਸੇ ’ਚ ਮਹਿਲਾ ਦਾ ਕੱਟਿਆ ਪੈਰ
ਮਾਮਲੇ ਸਬੰਧੀ ਮੌਕੇ ’ਤੇ ਮੌਜੂਦ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਟਰੇਨ ’ਚੋਂ ਸਮਾਨ ਲੈਣ ਦੇ ਲਈ ਉਤਰੀ ਸੀ। ਇਹ ਟਰੇਨ ਅੰਬਾਲੇ ਤੋਂ ਅੰਮ੍ਰਿਤਸਰ ਜਾ ਰਹੀ ਸੀ। ਟਰੇਨ ਜਦੋਂ ਚੱਲਣ ਲੱਗੀ ਤਾਂ ਮਹਿਲਾ ਏਸੀ ਡੱਬੇ ’ਚ ਵੜ ਰਹੀ ਸੀ ਪਰ ਇਸ ਦੌਰਾਨ ਉਸਦਾ ਪੈਰ ਤਿਕਲਣ ਕਾਰਨ ਉਹ ਪਟੜੀ ਕੋਲ ਚੱਲੀ ਗਈ ਜੁਿਸ ਕਾਰਨ ਉਸਦਾ ਇੱਕ ਪੈਰ ਟੱਕ ਗਿਆ ਜਿਸ ਨੂੰ ਹੁਣ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
- PTC NEWS