Mon, Dec 11, 2023
Whatsapp

ਪੀ.ਏ.ਯੂ. ਦਾ ਯੁਵਕ ਮੇਲਾ 1 ਨਵੰਬਰ ਤੋਂ ਹੋਵੇਗਾ ਸ਼ੁਰੂ

Written by  Shameela Khan -- October 30th 2023 04:39 PM -- Updated: October 30th 2023 04:51 PM
ਪੀ.ਏ.ਯੂ. ਦਾ ਯੁਵਕ ਮੇਲਾ 1 ਨਵੰਬਰ ਤੋਂ ਹੋਵੇਗਾ ਸ਼ੁਰੂ

ਪੀ.ਏ.ਯੂ. ਦਾ ਯੁਵਕ ਮੇਲਾ 1 ਨਵੰਬਰ ਤੋਂ ਹੋਵੇਗਾ ਸ਼ੁਰੂ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਅੰਤਰ ਕਾਲਜ ਯੁਵਕ ਮੇਲੇ ਦਾ ਆਯੋਜਨ 1 ਨਵੰਬਰ ਨੂੰ ਹੋਵੇਗਾ ਰਿਹਾ ਹੈ। ਇਸ ਵਿੱਚ ਪੀ.ਏ.ਯੂ. ਦੇ ਪੰਜ ਕਾਲਜਾਂ ਖੇਤੀਬਾੜੀ ਕਾਲਜ, ਬੇਸਿਕ ਸਾਇੰਸਜ਼ ਕਾਲਜ, ਕਮਿਊਨਟੀ ਸਾਇੰਸ ਕਾਲਜ, ਖੇਤੀ ਇੰਜਨੀਅਰਿੰਗ ਕਾਲਜ ਅਤੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣਗੇ। ਦੱਸ ਦਈਏ ਪੀ.ਏ.ਯੂ. ਦੇ ਯੁਵਕ ਮੇਲਿਆਂ ਦੀ ਵਿਰਾਸਤ ਬੇਹੱਦ ਅਮੀਰ ਅਤੇ ਗੌਰਵਸ਼ਾਲੀ ਰਹੀ ਹੈ। ਇਨ੍ਹਾਂ ਮੇਲਿਆਂ ਤੋਂ ਹੀ ਪੰਜਾਬ ਦੇ ਸੱਭਿਆਚਾਰ ਵਿਚ ਵੱਡਾ ਨਾਂ ਪੈਦਾ ਕਰਨ ਵਾਲੇ ਕਲਾਕਾਰ ਸਾਹਮਣੇ ਆਏ ਹਨ। 


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਹ ਮੇਲਾ 1 ਨਵੰਬਰ ਨੂੰ ਕਾਵਿਕ ਪਾਠ ਅਤੇ ਹਾਸ ਰਸ ਕਵਿਤਾ ਨਾਲ ਸ਼ੁਰੂ ਹੋਵੇਗਾ। ਉਸੇ ਦਿਨ ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਭਾਸਣ ਅਤੇ ਐਕਸਟੈਂਪੋਰ ਆਦਿ ਮੁਕਾਬਲੇ ਹੋਣਗੇ। ਇਸ ਤੋਂ ਬਾਅਦ ਫੋਟੋਗ੍ਰਾਫ਼ੀ, ਕੋਲਾਜ ਮੇਕਿੰਗ, ਰਚਨਾਤਮਕ ਲੇਖਣ, ਕਾਰਟੂਨਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। 2 ਨਵੰਬਰ ਨੂੰ ਰੰਗੋਲੀ ਅਤੇ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਜਾਣਗੇ। 

ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਮਹਿੰਦੀ, ਮੌਕੇ ਤੇ ਚਿੱਤਰਕਾਰੀ, ਸਬਦ ਗਾਇਨ (ਸੋਲੋ ਅਤੇ ਗਰੁੱਪ), ਸੁੰਦਰ ਲਿਖਾਈ ਅਤੇ ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ। 4 ਨਵੰਬਰ ਨੂੰ ਸੱਭਿਆਚਾਰਕ ਵਿਰਾਸਤੀ ਮੁਕਾਬਲਿਆਂ ਵਿੱਚ ਇੰਨੂ ਬਨਾਉਣ, ਨਾਲੇ ਬਨਾਉਣ, ਮਿੱਟੀ ਦੇ ਖਿਡੌਣੇ ਮੇਕਿੰਗ, ਛਿੱਕੂ ਬਨਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਲ ਹੀ ਫੁਲਕਾਰੀ ਬਨਾਉਣ, ਪੱਖੀ ਬਨਾਉਣ, ਮੁਹਾਵਰੇਦਾਰ ਵਾਰਤਾਲਾਪ ਅਤੇ ਸੱਭਿਆਚਾਰਕ ਮੁਕਾਬਲੇ ਹੋਣਗੇ।

ਡਾ. ਜੌੜਾ ਨੇ ਦੱਸਿਆ ਕਿ ਯੁਵਕ ਮੇਲੇ ਦਾ ਰਸਮੀ ਉਦਘਾਟਨ 7 ਨਵੰਬਰ ਨੂੰ ਹੋਵੇਗਾ। ਉਸ ਦਿਨ ਸੱਭਿਆਚਾਰਕ ਜਲੂਸ, ਸੋਲੋ ਡਾਂਸ, ਲੋਕ ਗੀਤ, ਪੱਛਮੀ ਸੋਲੋ, ਪੱਛਮੀ ਗਰੁੱਪ ਗੀਤ, ਲਾਈਟ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਜਾਣਗੇ। 8 ਨਵੰਬਰ ਨੂੰ ਸਮੂਹ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇੱਕ ਝਾਕੀ ਨਾਟਕ ਸਮੇਤ ਹੋਰ ਮੁਕਾਬਲੇ ਹੋਣਗੇ। 9 ਨਵੰਬਰ ਨੂੰ ਸਕਿੱਟ, ਮਿਮਿਕਰੀ, ਲੰਮੀ ਹੇਕ ਵਾਲੇ ਗੀਤ, ਗਿੱਧਾ, ਭੰਗੜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।

- PTC NEWS

adv-img

Top News view more...

Latest News view more...