Bird Flu Alert in Punjab : ਚਿਕਨ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ ! H5N1 ਵਾਇਰਸ ਦਾ ਵਧਿਆ ਖਤਰਾ, ਪੰਜਾਬ ਸਣੇ 9 ਸੂਬਿਆਂ ’ਚ ਅਲਰਟ ਜਾਰੀ
Bird Flu Alert in Punjab : ਪੰਜਾਬ ਸਣੇ ਕਈ ਸੂਬਿਆਂ ’ਚ ਬਰਡ ਫਲੂ ਦਾ ਖਤਰਾ ਵਧਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਪੰਜਾਬ ਸਣੇ 9 ਸੂਬਿਆਂ ’ਚ ਬਰਡ ਫਲੂ ਦਾ ਅਲਰਟ ਜਾਰੀ ਕੀਤਾ ਹੈ। H5N1 ਵਾਇਰਸ ਦਾ ਖਤਰਾ ਵੱਧਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ।
ਅਲਰਟ ’ਚ ਕਿਹਾ ਗਿਆ ਹੈ ਕਿ ਬੀਮਾਰੀ ਵਾਲਾ ਚਿਕਨ ਖਾਣ ਨਾਲ ਵਿਅਕਤੀ ਵਾਇਰਸ ਦਾ ਸ਼ਿਕਾਰ ਹੋ ਸਕਦੇ ਹਨ। ਇਸ ਵਾਇਰਸ ਦੇ ਲੱਛਣ ਖਾਂਸੀ, ਜ਼ੁਕਾਮ, ਨੱਕ ’ਚੋਂ ਖੂਨ ਆਉਣਾ ਹੈ।
ਇਹ ਵੀ ਪੜ੍ਹੋ : Punjabi Singer Sunanda Sharma ਦੀ ਸ਼ਿਕਾਇਤ ’ਤੇ ਪੁਲਿਸ ਦਾ ਐਕਸ਼ਨ, ਇਸ ਪ੍ਰੋਡਿਊਸਰ ਨੂੰ ਕੀਤਾ ਗ੍ਰਿਫਤਾਰ
- PTC NEWS