Thu, Dec 12, 2024
Whatsapp

Nag Panchami 2024 : ਭਾਰਤ ਦਾ ਉਹ ਪਿੰਡ, ਜਿਥੇ ਪਰਿਵਾਰਕ ਮੈਂਬਰ ਵਾਂਗ ਹਨ ਸੱਪ, ਬੱਚਿਆਂ ਨੂੰ ਵੀ ਨਹੀਂ ਲੱਗਦਾ ਡਰ

Shetpal village : ਇਹ ਪਿੰਡ ਪੁਣੇ ਤੋਂ ਲਗਭਗ 200 ਕਿਲੋਮੀਟਰ ਦੂਰ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਸਥਿਤ ਹੈ। ਇਹ ਪਿੰਡ ਸੱਪਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਇੱਥੋਂ ਤੱਕ ਕਿ ਇੱਥੇ ਸੱਪਾਂ ਦੀ ਨਾ ਸਿਰਫ਼ ਪੂਜਾ ਕੀਤੀ ਜਾਂਦੀ ਹੈ, ਸਗੋਂ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਜਾਂਦੀ ਹੈ।

Reported by:  PTC News Desk  Edited by:  KRISHAN KUMAR SHARMA -- August 09th 2024 01:35 PM -- Updated: August 09th 2024 01:40 PM
Nag Panchami 2024 : ਭਾਰਤ ਦਾ ਉਹ ਪਿੰਡ, ਜਿਥੇ ਪਰਿਵਾਰਕ ਮੈਂਬਰ ਵਾਂਗ ਹਨ ਸੱਪ, ਬੱਚਿਆਂ ਨੂੰ ਵੀ ਨਹੀਂ ਲੱਗਦਾ ਡਰ

Nag Panchami 2024 : ਭਾਰਤ ਦਾ ਉਹ ਪਿੰਡ, ਜਿਥੇ ਪਰਿਵਾਰਕ ਮੈਂਬਰ ਵਾਂਗ ਹਨ ਸੱਪ, ਬੱਚਿਆਂ ਨੂੰ ਵੀ ਨਹੀਂ ਲੱਗਦਾ ਡਰ

Nag Panchami 2024 Know About Shetpal Village : ਅੱਜ ਯਾਨੀ 9 ਅਗਸਤ ਨੂੰ ਨਾਗ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਜਿੱਥੇ ਨਾਗ ਦੇਵਤਾ ਜਾਂ ਸੱਪ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਇੱਕ ਅਜਿਹਾ ਪਿੰਡ ਹੈ ਜਿੱਥੇ ਸਾਲ ਭਰ ਲੋਕ ਸੱਪਾਂ ਨਾਲ ਰਹਿੰਦੇ ਹਨ।ਇਹ ਪਿੰਡ ਪੁਣੇ ਤੋਂ ਲਗਭਗ 200 ਕਿਲੋਮੀਟਰ ਦੂਰ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਸਥਿਤ ਹੈ। ਇਹ ਪਿੰਡ ਸੱਪਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਇੱਥੋਂ ਤੱਕ ਕਿ ਇੱਥੇ ਸੱਪਾਂ ਦੀ ਨਾ ਸਿਰਫ਼ ਪੂਜਾ ਕੀਤੀ ਜਾਂਦੀ ਹੈ, ਸਗੋਂ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਜਾਂਦੀ ਹੈ।

ਲੋਕਾਂ 'ਚ ਰਹਿੰਦੇ ਹਨ ਸੱਪ


ਮੀਡੀਆ ਰਿਪੋਰਟਾਂ ਮੁਤਾਬਕ ਸ਼ੇਤਪਾਲ ਪਿੰਡ ਦੇ ਲੋਕ ਇੰਡੀਅਨ ਕੋਬਰਾ ਦੇ ਨਾਲ ਰਹਿਣਾ ਪਸੰਦ ਕਰਦੇ ਹਨ, ਜੋ ਦੁਨੀਆ ਦੇ ਸਭ ਤੋਂ ਖਤਰਨਾਕ ਸੱਪਾਂ 'ਚੋਂ ਇੱਕ ਹੈ। ਦਸ ਦਈਏ ਕਿ ਪਿੰਡ 'ਚ ਇਨ੍ਹਾਂ ਸੱਪਾਂ ਨੂੰ ਪਰਿਵਾਰਕ ਮੈਂਬਰਾਂ ਵਾਂਗ ਹੀ ਰੱਖਿਆ ਜਾਂਦਾ ਹੈ ਅਤੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਵਾਂਗ ਸੱਪਾਂ ਨੂੰ ਵੀ ਘਰ 'ਚ ਕਿਤੇ ਵੀ ਰਹਿਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਉਨ੍ਹਾਂ 'ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਪਿੰਡ ਦੇ ਲੋਕ ਇਨ੍ਹਾਂ ਸੱਪਾਂ ਨੂੰ ਕਿਸੇ ਹੋਰ ਵਸਨੀਕ ਵਾਂਗ ਖੁੱਲ੍ਹ ਕੇ ਘੁੰਮਣ ਦਿੰਦੇ ਹਨ।

ਸੱਪਾਂ ਲਈ ਵਿਸ਼ੇਸ਼ ਥਾਂ

ਇਸ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਸੱਪ ਅਤੇ ਰੂਹਾਨੀਅਤ ਇਕੱਠੇ ਚੱਲਦੇ ਹਨ। ਉਹ ਸਾਰੇ ਸੱਪਾਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਬਹੁਤ ਧਿਆਨ ਰੱਖਦੇ ਹਨ। ਦਸ ਦਈਏ ਕਿ ਇੱਥੇ ਹਰ ਘਰ 'ਚ ਸੱਪਾਂ ਲਈ ਇੱਕ ਖਾਸ ਜਗ੍ਹਾ ਬਣਾਈ ਜਾਂਦੀ ਹੈ, ਜੋ ਅਸਲ 'ਚ ਇੱਕ ਮੰਦਰ ਹੈ। ਇਸ ਵਿਸ਼ੇਸ਼ ਸਥਾਨ ਨੂੰ 'ਦੇਵਸਥਾਨ' ਕਿਹਾ ਜਾਂਦਾ ਹੈ ਅਤੇ ਲੋਕ ਇਸ ਨੂੰ ਇੰਨੇ ਸਮਰਪਿਤ ਹਨ ਕਿ ਜਦੋਂ ਉਹ ਨਵਾਂ ਘਰ ਬਣਾਉਂਦੇ ਹਨ ਤਾਂ ਉਹ ਸੱਪ ਲਈ ਵਿਸ਼ੇਸ਼ ਜਗ੍ਹਾ ਬਣਾਉਣਾ ਨਹੀਂ ਭੁੱਲਦੇ।

ਸੱਪਾਂ ਦੀ ਮੌਜੂਦਗੀ 'ਚ ਬੱਚਿਆਂ ਦਾ ਹਾਲ ਕਿਹੋ ਜਿਹਾ ਹੁੰਦਾ ਹੈ?

ਜੇਕਰ ਤੁਸੀਂ ਸੋਚ ਰਹੇ ਹੋ ਕਿ ਜੇਕਰ ਸੱਪ ਆ ਗਿਆ ਤਾਂ ਬੱਚਿਆਂ ਦਾ ਕੀ ਹੋਵੇਗਾ? ਚਿੰਤਾ ਨਾ ਕਰੋ, ਬੱਚੇ ਬਿਲਕੁਲ ਠੀਕ ਹਨ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਇੱਥੇ ਬੱਚੇ ਕੋਬਰਾ ਤੋਂ ਬਿਲਕੁਲ ਨਹੀਂ ਡਰਦੇ ਹਨ। ਇੱਥੇ ਤੁਸੀਂ ਸਕੂਲ ਦੇ ਸਮੇਂ ਦੌਰਾਨ ਲੋਕਾਂ ਦੇ ਘਰਾਂ ਦੇ ਅੰਦਰ ਅਤੇ ਕਲਾਸਰੂਮਾਂ 'ਚ ਵੀ ਸੱਪਾਂ ਨੂੰ ਘੁੰਮਦੇ ਦੇਖੋਗੇ। ਇੱਥੋਂ ਦੇ ਲੋਕ ਕਹਿੰਦੇ ਹਨ ਕਿ ਅਸੀਂ ਸੱਪਾਂ ਤੋਂ ਨਹੀਂ ਡਰਦੇ।

ਸਿੱਧੇਸ਼ਵਰ ਮੰਦਰ 'ਚ ਕੀਤਾ ਜਾਂਦਾ ਹੈ ਸੱਪ ਦੇ ਡੰਗਣ

ਸ਼ੇਤਪਾਸ ਪਿੰਡ 'ਚ ਇੱਕ ਸਿੱਧੇਸ਼ਵਰ ਮੰਦਿਰ ਹੈ ਜਿੱਥੇ ਸੱਪ ਦੇ ਡੰਗਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਲਿਆਂਦਾ ਜਾਂਦਾ ਹੈ। ਦਸ ਦਈਏ ਕਿ ਸ਼ੇਤਪਾਲ ਪਿੰਡ 'ਚ ਸੱਪਾਂ ਦੀਆਂ ਇੰਨੀਆਂ ਪ੍ਰਜਾਤੀਆਂ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਹ ਖੇਤਰ ਸੁੱਕਾ ਅਤੇ ਮੈਦਾਨੀ ਇਲਾਕਿਆਂ 'ਚ ਸਥਿਤ ਹੈ। ਅਸੀਂ ਇੱਥੇ ਸੱਪਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹਾਂ।

ਜਾਣੋ ਕਿਵੇਂ ਘੁੰਮ ਸਕਦੇ ਹੋ ਪਿੰਡ

ਭਾਵੇਂ ਤੁਸੀਂ ਸੱਪਾਂ ਨੂੰ ਪਸੰਦ ਕਰਦੇ ਹੋ ਜਾਂ ਨਹੀਂ, ਤੁਸੀਂ ਵਿਲੱਖਣ ਸੱਭਿਆਚਾਰ ਦਾ ਅਨੁਭਵ ਕਰਨ ਅਤੇ ਸੱਪਾਂ ਅਤੇ ਲੋਕਾਂ ਵਿਚਕਾਰ ਵਿਲੱਖਣ ਬੰਧਨ ਦੇਖਣ ਲਈ ਇੱਕ ਵਾਰ ਸ਼ੇਤਪਾਲ ਪਿੰਡ ਦਾ ਦੌਰਾ ਕਰ ਸਕਦੇ ਹੋ। ਸ਼ੇਤਪਾਲ ਪੁਣੇ ਤੋਂ 200 ਕਿਲੋਮੀਟਰ ਅਤੇ ਮੁੰਬਈ ਤੋਂ 350 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਮੋਡਨਿੰਬ ਰੇਲਵੇ ਸਟੇਸ਼ਨ ਹੈ।

- PTC NEWS

Top News view more...

Latest News view more...

PTC NETWORK