Thu, Feb 26, 2026
Whatsapp

Mansa News : ਮਾਨਸਾ ਵਿਖੇ ਫਿਲੋਰ ਮਿੱਲ 'ਚ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ, ਮਿੱਲ ਅੱਗੇ ਲਾਇਆ ਧਰਨਾ

Mansa News : ਮਾਨਸਾ ਵਿਖੇ ਇੱਕ 20 ਸਾਲਾਂ ਮਜ਼ਦੂਰ ਨੌਜਵਾਨ ਦੀ ਇੱਕ ਫਿਲੋਰ ਮਿੱਲ 'ਚ ਮੌਤ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਮੌਤ ਹੋਣ ਦਾ ਮਾਮਲਾ ਗਰਮਾ ਗਿਆ ਹੈ। ਪਰਿਵਾਰ ਵੱਲੋਂ ਮਿਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- February 26th 2026 01:31 PM -- Updated: February 26th 2026 01:35 PM
Mansa News : ਮਾਨਸਾ ਵਿਖੇ ਫਿਲੋਰ ਮਿੱਲ 'ਚ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ, ਮਿੱਲ ਅੱਗੇ ਲਾਇਆ ਧਰਨਾ

Mansa News : ਮਾਨਸਾ ਵਿਖੇ ਫਿਲੋਰ ਮਿੱਲ 'ਚ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ, ਮਿੱਲ ਅੱਗੇ ਲਾਇਆ ਧਰਨਾ

Mansa News : ਮਾਨਸਾ ਵਿਖੇ ਇੱਕ 20 ਸਾਲਾਂ ਮਜ਼ਦੂਰ ਨੌਜਵਾਨ ਦੀ ਇੱਕ ਫਿਲੋਰ ਮਿੱਲ 'ਚ ਮੌਤ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਮੌਤ ਹੋਣ ਦਾ ਮਾਮਲਾ ਗਰਮਾ ਗਿਆ ਹੈ। ਪਰਿਵਾਰ ਵੱਲੋਂ ਮਿਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਦੋਂ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਦੇਰ ਸ਼ਾਮ ਪਰਿਵਾਰ ਵੱਲੋਂ ਮਾਨਸਾ ਦੇ ਤਿੰਨ ਕੋਨੀ ਚੌਂਕ ਤੇ ਧਰਨਾ ਲਗਾ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ।

ਜਾਣਕਾਰੀ ਅਨੁਸਾਰ, ਪਿੰਡ ਦਲੇਲ ਸਿੰਘ ਵਾਲਾ ਦਾ ਨੌਜਵਾਨ ਗੁਰਜੰਟ ਸਿੰਘ ਟਰੈਕਟਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਉਹ ਸਰਕਾਰੀ ਗੁਦਾਮਾਂ ਦੇ ਵਿੱਚੋਂ ਕਣਕ ਦੀ ਢੋਆ ਢੁਆਈ ਕਰਨ ਕਰਨ ਦਾ ਕੰਮ ਕਰਦਾ ਸੀ ਪਰ ਪਰਿਵਾਰ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਕਣਕ ਨੂੰ ਪਿੰਡਾਂ ਵਿੱਚ ਭੇਜਣ ਦੀ ਬਜਾਏ ਮਾਨਸਾ ਦੀ ਇੱਕ ਫੈਕਟਰੀ ਦੇ ਵਿੱਚ ਉਤਰਵਾ ਦਿੱਤਾ ਗਿਆ, ਜਿੱਥੇ ਟਰੈਕਟਰ ਦੇ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।


ਪਰਿਵਾਰ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਇੱਕ ਹਾਦਸਾ ਦਿਖਾਇਆ ਗਿਆ, ਪਰ ਜਦੋਂ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਗਹਿਰਾਈ ਦੇ ਨਾਲ ਦੇਖਿਆ ਗਿਆ ਤਾਂ ਜਿਸ ਜਗ੍ਹਾ 'ਤੇ ਹਾਦਸਾ ਦੱਸਿਆ ਜਾ ਰਿਹਾ ਸੀ ਉਸ ਜਗ੍ਹਾ 'ਤੇ ਕੋਈ ਵੀ ਅਜਿਹਾ ਸੁਰਾਗ ਨਹੀਂ ਸੀ। ਪਰਿਵਾਰ ਨੇ ਸ਼ੱਕ ਜਾਹਿਰ ਕਰਦੇ ਹੋਏ ਕਿਹਾ ਕਿ ਨੌਜਵਾਨ ਦੀ ਮੌਤ ਫੈਕਟਰੀ ਦੇ ਵਿੱਚ ਹੋਈ ਹੈ, ਜਦੋਂ ਕਿ ਉਨਾਂ ਨੂੰ ਇਸ ਫੈਕਟਰੀ ਦੇ ਵਿੱਚ ਲੱਗੇ ਕੈਮਰਿਆਂ ਦੀ ਕੋਈ ਸੀਸੀ ਟੀਵੀ ਫੁਟੇਜ ਵੀ ਨਹੀਂ ਦਿੱਤੀ ਜਾ ਰਹੀ।ਉਹਨਾਂ ਮਾਨਸਾ ਪੁਲਿਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇ।

- PTC NEWS

Top News view more...

Latest News view more...

PTC NETWORK
PTC NETWORK