ਰੋਜ਼ਾਨਾ ਵਰਤੋਂ ਦੀਆਂ ਇਨ੍ਹਾਂ ਚੀਜ਼ਾਂ 'ਚ ਪੈਟਰੋ ਕੈਮੀਕਲ ਦੀ ਹੁੰਦੀ ਹੈ ਵਰਤੋਂ...ਜਾਣੋ ਕਿਹੜੀਆਂ ਹਨ ਉਹ ਚੀਜ਼ਾਂ
Things Made From Petroleum: ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਨਾ ਸਿਰਫ ਕਾਰ ਅਤੇ ਬਾਈਕ ਚਲਾਉਣ ਲਈ ਕੀਤੀ ਜਾਂਦੀ ਹੈ ਸਗੋਂ ਇਨ੍ਹਾਂ 'ਤੋਂ ਰੋਜ਼ਾਨਾ ਕਈ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਹਨ। ਤੇਲ ਅਤੇ ਕੁਦਰਤੀ ਗੈਸ ਤੋਂ ਪ੍ਰਾਪਤ ਪੈਟਰੋ ਕੈਮੀਕਲ ਰੋਜ਼ਾਨਾ 6,000 ਤੋਂ ਵੱਧ ਉਤਪਾਦਾਂ 'ਚ ਵਰਤੇ ਜਾਂਦੇ ਹਨ। ਸ਼ਾਇਦ ਹੀ ਤੁਸੀ ਪੈਟਰੋਲੀਅਮ ਉਤਪਾਦਾਂ ਤੋਂ ਬਣੀਆਂ ਚੀਜ਼ਾਂ ਬਾਰੇ ਜਾਣਦੋ ਹੋਵੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਾਰੇ...
ਚਾਕਲੇਟ : ਚਾਕਲੇਟ ਜ਼ਿਆਦਾਤਰ ਹਰ ਕਿਸੇ ਨੂੰ ਖਾਣਾ ਪਸੰਦ ਹੁੰਦਾ ਹੈ ਪਰ ਇਸ ਦੀ ਪਰਤ 'ਚ ਪੈਰਾਫਿਨ ਮੋਮ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਪੈਟਰੋਲੀਅਮ, ਕੋਲੇ ਜਾਂ ਸ਼ੈਲ ਦੇ ਤੇਲ ਤੋਂ ਬਣਾਈ ਜਾਂਦੀ ਹੈ। ਜਦੋਂ ਇਸਨੂੰ ਚਾਕਲੇਟ 'ਚ ਜੋੜਿਆ ਜਾਂਦਾ ਹੈ, ਤਾਂ ਇਹ ਸਖ਼ਤ ਹੋਣ 'ਤੇ ਚਮਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਹ ਉੱਚ ਤਾਪਮਾਨ 'ਚ ਵੀ ਚਾਕਲੇਟ ਨੂੰ ਠੋਸ ਰੱਖਦਾ ਹੈ। ਕਿਉਂਕਿ ਇਸਦਾ ਪਿਘਲਣ ਬਿੰਦੂ ਬਹੁਤ ਘੱਟ ਹੈ।
ਟੂਥਪੇਸਟ : ਟੂਥਪੇਸਟ 'ਚ ਭਰਪੂਰ ਮਾਤਰਾ 'ਚ ਪੋਲੀਥੀਲੀਨ ਗਲਾਈਕੋਲ ਪਾਇਆ ਜਾਂਦਾ ਹੈ। ਪੈਟਰੋਲ ਤੋਂ ਬਣੇ ਇਸ ਉਤਪਾਦ 'ਚ ਇਸ ਨੂੰ ਸਵਾਦ ਬਣਾਉਣ ਅਤੇ ਬੈਕਟੀਰੀਆ ਨੂੰ ਰੋਕਣ ਵਰਗੇ ਗੁਣ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਈ ਕੰਪਨੀਆਂ ਟੂਥਪੇਸਟ ਨੂੰ ਪਾਣੀ 'ਚ ਘੁਲਣਸ਼ੀਲ ਬਣਾਉਣ ਲਈ ਪੋਲੌਕਸਾਮਰ 407 ਵੀ ਜੋੜਦੀਆਂ ਹਨ, ਜਿਸ ਨੂੰ ਪੈਟਰੋਲੀਅਮ 'ਚੋਂ ਕੱਢਿਆ ਜਾਂਦਾ ਹੈ।
ਪਰਫਿਊਮ : ਵੈਸੇ ਤਾਂ ਬਹੁਤੇ ਲੋਕ ਪਰਫਿਊਮ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਦਰਤੀ ਤੇਲ ਦੀ ਬਜਾਏ ਪੈਟਰੋਲੀਅਮ ਪਦਾਰਥਾਂ ਤੋਂ ਕੱਢੀ ਗਈ ਖੁਸ਼ਬੂ ਨੂੰ ਇਸ ਵਿੱਚ ਮਿਲਾਇਆ ਜਾਂਦਾ ਹੈ। ਜਿਵੇਂ Iso E ਸੁਪਰ ਇੱਕ ਵੁਡੀ, ਅੰਬਰ ਵਰਗੀ ਖੁਸ਼ਬੂ ਦਿੰਦਾ ਹੈ। ਜਦੋਂ ਕਿ ਹੇਡਿਓਨ ਜੈਸਮੀਨ ਦੀ ਖੁਸ਼ਬੂ ਪ੍ਰਦਾਨ ਕਰਦਾ ਹੈ। ਗਲੈਕਸੋਲਾਈਡ ਦੀ ਵਰਤੋਂ ਲੰਬੇ ਸਮੇਂ ਤੱਕ ਖੁਸ਼ਬੂ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ।
ਆਈਸਕ੍ਰੀਮ : ਜ਼ਿਆਦਾਤਰ ਲੋਕ ਰਾਤ ਦੇ ਖਾਣੇ ਤੋਂ ਬਾਅਦ ਆਈਸਕ੍ਰੀਮ ਖਾਣਾ ਪਸੰਦ ਕਰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦਾ ਸਵਾਦ ਦੇਣ ਵਾਲੀ ਚੀਜ਼ ਪੈਟਰੋਲੀਅਮ ਪਦਾਰਥਾਂ ਤੋਂ ਤਿਆਰ ਕੀਤੀ ਜਾਂਦੀ ਹੈ। ਭਾਵੇਂ ਇਹ ਵਨੀਲਾ, ਬਦਾਮ ਜਾਂ ਇੱਥੋਂ ਤੱਕ ਕਿ ਨਿੰਬੂ ਦਾ ਸੁਆਦ ਹੋਵੇ। ਇਸ 'ਚ ਕੁਝ ਵੀ ਕੁਦਰਤੀ ਨਹੀਂ ਹੁੰਦਾ। ਜਿਵੇਂ ਕਿ ਬੈਂਜਲਡੀਹਾਈਡ ਬਦਾਮ ਦਾ ਸੁਆਦ ਦਿੰਦਾ ਹੈ ਅਤੇ ਵੈਨੀਲਿਨ ਵਨੀਲਾ ਦਾ ਸੁਆਦ ਦਿੰਦਾ ਹੈ।
ਸ਼ੇਵਿੰਗ ਕਰੀਮ : ਸ਼ੇਵਿੰਗ ਕਰੀਮ 'ਚ ਭਰਪੂਰ ਮਾਤਰਾ 'ਚ ਆਈਸੋਪੇਂਟੇਨ ਨਾਮਕ ਇੱਕ ਤੇਲ ਜੋੜੀਆਂ ਜਾਂਦਾ ਹੈ, ਜਿਸ ਨੂੰ ਕੱਚੇ ਤੇਲ 'ਚੋਂ ਕੱਢਿਆ ਜਾਂਦਾ ਹੈ। ਨਾਲ ਹੀ ਇਸ 'ਚ ਆਈਸੋਪੇਂਟੇਨ ਸੀਬਮ ਜੋੜੀਆਂ ਜਾਂਦਾ ਹੈ, ਤਾਂ ਜੋ ਚਮੜੀ ਤੇਲਯੁਕਤ ਨਾ ਹੋਵੇ। ਇਹ ਵਾਲਾਂ ਨੂੰ ਖੜ੍ਹੇ ਕਰਦਾ ਹੈ, ਜਿਸ ਨਾਲ ਸ਼ੇਵ ਕਰਨਾ ਆਸਾਨ ਹੋ ਜਾਂਦਾ ਹੈ।
- PTC NEWS