Sat, Mar 28, 2026
Whatsapp

Punjab ’ਚ ਵੱਧਣ ਲੱਗਿਆ ਪੈਟਰੋਲ ਅਤੇ ਡੀਜ਼ਲ ਦਾ ਸੰਕਟ, ਇਸ ਜ਼ਿਲ੍ਹੇ ’ਚ ਡਰਾਈ ਹੋਏ ਪੈਟਰੋਲ ਪੰਪ !

ਜੰਗ ਦਾ ਅਸਰ ਹੁਣ ਪੈਟਰੋਲ ਅਤੇ ਡੀਜ਼ਲ ਤੇ ਵੀ ਪੈਣਾਂ ਸ਼ੁਰੂ ਹੋ ਗਿਆ ਹੈ, ਜਿਸ ਦੇ ਚਲਦਿਆਂ ਡੀਜ਼ਲ ਤੇ ਪੈਟਰੋਲ ਦੀ ਕਿੱਲਤ ਆ ਰਹੀ ਹੈ ਅਤੇ ਪੰਪ ਡਰਾਈ ਹੋ ਰਹੇ ਹਨ।

Reported by:  PTC News Desk  Edited by:  Aarti -- March 28th 2026 04:23 PM -- Updated: March 28th 2026 04:24 PM
Punjab ’ਚ ਵੱਧਣ ਲੱਗਿਆ ਪੈਟਰੋਲ ਅਤੇ ਡੀਜ਼ਲ ਦਾ ਸੰਕਟ, ਇਸ ਜ਼ਿਲ੍ਹੇ ’ਚ ਡਰਾਈ ਹੋਏ ਪੈਟਰੋਲ ਪੰਪ !

Punjab ’ਚ ਵੱਧਣ ਲੱਗਿਆ ਪੈਟਰੋਲ ਅਤੇ ਡੀਜ਼ਲ ਦਾ ਸੰਕਟ, ਇਸ ਜ਼ਿਲ੍ਹੇ ’ਚ ਡਰਾਈ ਹੋਏ ਪੈਟਰੋਲ ਪੰਪ !

ਅਮਰੀਕਾ-ਇਜ਼ਰਾਈਲ-ਈਰਾਨ ਜੰਗ ਦੇ ਵਿਚਕਾਰ, ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸੰਕਟ ਵਧਦਾ ਜਾ ਰਿਹਾ ਹੈ। ਬੀਤੇ ਦਿਨ ਜਲੰਧਰ ਅਤੇ ਲੁਧਿਆਣਾ ਦੇ ਦੋ ਪੈਟਰੋਲ ਪੰਪ ਸੁੱਕ ਗਏ। ਹੁਣ ਬਠਿੰਡਾ ਦੇ ਅੰਦਰ ਵੀ ਅਜਿਹਾ ਹੀ ਹਾਲ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਨੋਟਿਸ ਲਗਾਇਆ ਜਾ ਰਿਹਾ ਹੈ। 

ਪੰਜਾਬ ’ਚ ਵਿਗੜਨ ਲੱਗੇ ਹਾਲਾਤ 


ਬਠਿੰਡਾ ਅੰਦਰ ਐਲਪੀਜੀ ਗੈਸ ਤੋਂ ਬਾਅਦ ਲੋਕਾਂ ਨੂੰ ਡੀਜ਼ਲ ਅਤੇ ਪੈਟਰੋਲ ਲੈਣ ਵਿੱਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਅੰਦਰ ਦਰਜਨਾਂ ਪੰਪ ਡੀਜ਼ਲ ਅਤੇ ਪੈਟਰੋਲ ਤੋਂ ਡਰਾਈ ਹੋ ਰਹੇ ਹਨ ਜਿਸ ਕਰਕੇ ਲੋਕਾਂ ਵਿੱਚ ਵੀ ਕਿਤੇ ਨਾ ਕਿਤੇ ਹਾਹਾਕਾਰ ਨਜ਼ਰ ਆ ਰਹੀ ਹੈ। 

ਪਿਛਲੇ 2 ਦਿਨਾਂ ਤੋਂ ਲਗਾਤਾਰ ਪੰਪ ਡਰਾਈ

ਦੱਸ ਦਈਏ ਕਿ ਬਠਿੰਡਾ ਦੇ ਡੱਬਵਾਲੀ ਰੋਡ ਤੇ ਸਥਿਤ ਕਰੀਬ ਅੱਧਾ ਦਰਜਨ ਪੰਪ ਡੀਜ਼ਲ ਪੱਖੋਂ ਡਰਾਈ ਹੋ ਚੁੱਕੇ ਹਨ। ਮਾਲਕਾਂ ਨੇ ਦੱਸਿਆ ਪੈਟਰੋਲ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਪ ਡਰਾਈ ਹੋ ਰਹੇ ਹਨ, ਜਿਨ੍ਹਾਂ ਉੱਤੇ ਡੀਜ਼ਲ ਖ਼ਤਮ ਹੋ ਰਿਹਾ ਹੈ। ਬੇਸ਼ੱਕ ਉਹਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਹੀ ਲੋਕਾਂ ਨੂੰ ਗੱਡੀਆਂ ਵਿੱਚ ਹੀ ਤੇਲ ਪਾਇਆ ਜਾ ਰਿਹਾ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਪੂਰਾ ਡੀਜ਼ਲ ਪੈਟਰੋਲ ਨਹੀਂ ਮਿਲ ਰਿਹਾ ਕਿਉਂਕਿ ਡੀਪੂ ਵਿੱਚ ਵੀ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀ ਮੰਗ ਵੱਧ ਰਹੀ ਹੈ ਜਿਸ ਕਰਕੇ ਡੀਪੂ ਵਾਲੇ ਵੀ ਆਪਣੇ ਆਪ ਨੂੰ ਅਸਮਰਥ ਦੱਸ ਰਹੇ ਹਨ।

ਡੀਜਲ ਨਾ ਮਿਲਣ ਕਾਰਨ ਪਰੇਸ਼ਾਨ ਹੋ ਰਹੇ ਲੋਕ 

ਉਨ੍ਹਾਂ ਦੱਸਿਆ ਕਿ ਡੀਪੂ ਵਿੱਚ ਰੋਜ਼ਾਨਾ 250 ਤੋਂ 300 ਗੱਡੀਆਂ ਡੀਜ਼ਲ ਦੀਆਂ ਭਰਦੀਆਂ ਸਨ। ਪਰ ਹੁਣ ਉੱਥੇ 600 ਤੋਂ ਵੱਧ ਗੱਡੀਆਂ ਦੀ ਡਿਮਾਂਡ ਆਈ ਹੋਈ ਹੈ, ਉਧਰ ਦੂਜੇ ਪਾਸੇ ਲੋਕ ਵੀ ਮੰਨਦੇ ਹਨ ਕਿ ਕਈ ਜਗ੍ਹਾ ’ਤੇ ਡੀਜ਼ਲ ਨਹੀਂ ਮਿਲਣ ਕਾਰਨ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ  : Dhurandhar : 'ਰਣਵੀਰ ਸਿੰਘ ਤੇ ਅਕਸ਼ੇ ਖੰਨਾ ਲਈ ਖਾਸ ਦਸਤਾਰਾਂ...', 'ਧੁਰੰਦਰਾਂ' ਦੇ ਪੱਗ ਬੰਨ੍ਹਣ ਵਾਲੇ ਬਲਵਿੰਦਰ ਸਿੰਘ ਦਾ ਅਹਿਮ ਖੁਲਾਸਾ

- PTC NEWS

Top News view more...

Latest News view more...

PTC NETWORK
PTC NETWORK