Pitbull Viral Video : ਪਿਟਬੁੱਲ ਦੀ ਵਫ਼ਾਦਾਰੀ ! ਸੱਪ ਨਾਲ ਲੜਕੇ ਬੱਚਿਆਂ ਦੀ ਬਚਾਈ ਜਾਨ
Pitbull Viral Video : ਪਿਟਬੁੱਲ ਨੂੰ ਦੁਨੀਆ ਦਾ ਸਭ ਤੋਂ ਖੌਫਨਾਕ ਕੁੱਤਾ ਵੀ ਕਿਹਾ ਜਾਂਦਾ ਹੈ ਪਰ ਇਸ ਕੁੱਤੇ ਨੇ ਕਿੰਗ ਕੋਬਰਾ ਵਰਗੇ ਜ਼ਹਿਰੀਲੇ ਸੱਪ ਨਾਲ ਲੜ ਕੇ ਆਪਣੇ ਮਾਲਕ ਦੇ ਬੱਚਿਆਂ ਦੀ ਜਾਨ ਬਚਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿੰਗ ਕੋਬਰਾ ਇੱਕ ਬਹੁਤ ਹੀ ਖਤਰਨਾਕ ਅਤੇ ਜ਼ਹਿਰੀਲਾ ਸੱਪ ਹੈ, ਪਰ ਜਿਸ ਤਰ੍ਹਾਂ ਨਾਲ ਪਿਟਬੁੱਲ ਨੇ ਬੱਚਿਆਂ ਨੂੰ ਬਚਾਉਣ ਲਈ ਬਿਨਾਂ ਕਿਸੇ ਡਰ ਦੇ ਸੱਪ ਦਾ ਸਾਹਮਣਾ ਕੀਤਾ, ਉਸ ਨੂੰ ਦੇਖ ਕੇ ਲੋਕ ਪਿਟਬੁੱਲ ਦੇ ਅਨੋਖੇ ਸੁਰੱਖਿਆਤਮਕ ਸੁਭਾਅ ਬਾਰੇ ਸੋਚਣ ਲਈ ਮਜਬੂਰ ਹੋ ਗਏ ਹਨ।
ਵੀਡੀਓ ਹੋਈ ਵਾਇਰਲ
ਵਾਇਰਲ ਹੋ ਰਿਹਾ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਝਾਂਸੀ ਦਾ ਹੈ, ਜਿੱਥੇ ਸ਼੍ਰੀ ਗਣੇਸ਼ ਕਾਲੋਨੀ ਵਿੱਚ ਇੱਕ ਘਰ ਦੇ ਬਗੀਚੇ ਵਿੱਚ ਇੱਕ ਕਿੰਗ ਕੋਬਰਾ ਅਤੇ ਇੱਕ ਪਿਟਬੁਲ ਵਿਚਕਾਰ ਖ਼ਤਰਨਾਕ ਲੜਾਈ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਗੀਚੇ 'ਚ ਕੁਝ ਬੱਚੇ ਖੇਡ ਰਹੇ ਸਨ ਕਿ ਇੱਕ ਕਿੰਗ ਕੋਬਰਾ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹ ਡਰ ਗਏ। ਪਰ ਜਿਵੇਂ ਹੀ ਪਾਲਤੂ ਜਾਨਵਰ ਪਿਟਬੁੱਲ ਨੇ ਸੱਪ ਨੂੰ ਦੇਖਿਆ, ਉਸ ਨੇ ਤੁਰੰਤ ਆਪਣਾ ਪੱਟਾ ਤੋੜ ਦਿੱਤਾ ਅਤੇ ਬੱਚਿਆਂ ਦੀ ਜਾਨ ਬਚਾਉਣ ਲਈ ਖਤਰਨਾਕ ਕਿੰਗ ਕੋਬਰਾ 'ਤੇ ਝਪਟ ਮਾਰ ਦਿੱਤੀ। ਇਸ ਤੋਂ ਬਾਅਦ ਜੋ ਹੋਇਆ, ਉਸ ਨੂੰ ਦੇਖਦੇ ਹੋਏ ਇੰਟਰਨੈੱਟ ਲੋਕ ਉਸ ਨੂੰ ਹੀਰੋ ਕਹਿ ਕੇ ਕਾਫੀ ਤਾਰੀਫ ਕਰ ਰਹੇ ਹਨ। ਪਿਟਬੁੱਲ ਕੋਬਰਾ ਨੂੰ ਮਾਰਨ ਦਾ ਕੰਮ ਸਿਰਫ਼ 18 ਸਕਿੰਟਾਂ ਵਿੱਚ ਪੂਰਾ ਕਰ ਲੈਂਦਾ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕੁੱਤੇ ਨੇ ਸੱਪ ਨੂੰ ਕੱਟ ਕੇ ਮਾਰ ਦਿੱਤਾ।
झांसी से एक वीडियो वायरल हुआ है, जहां पिटबुल और कोबरा की खतरनाक लड़ाई हो रही है।
गार्डन में कुछ बच्चे खेल रहे थे. #पिटबुल की नजर कोबरा पर पड़ी तो उसने अपने दांतों से रस्सी को काटा और कोबरा से भिड़ गया. पिटबुल ने कोबरा को अपने मुंह में दबाया और जमीन पर पटक-पटकर उसे मार डाला। pic.twitter.com/bNbPJnGQX8 — Vishal Singh ???????? (@vishal_rajput01) September 24, 2024
ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ, ਪਿੱਟਬੁਲ ਕੁੱਤਿਆਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ : Gold Price Today : ਸੋਨੇ ਨੇ 70 ਦਿਨਾਂ ਬਾਅਦ ਬਣਾਇਆ ਰਿਕਾਰਡ, 2900 ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਤਾਜ਼ਾ ਰੇਟ
- PTC NEWS