Sat, Jul 18, 2026
Whatsapp

'ਆਪ' ਵੱਲੋਂ ਕਰਜ਼ੇ 'ਚ ਧੱਕੇ ਪੰਜਾਬ ਨੂੰ PM ਮੋਦੀ ਨੇ ਵੀ ਰਾਹਤ ਦੇਣ ਪੱਖੋਂ ਨਿਰਾਸ਼ ਕੀਤਾ : MP ਹਰਸਿਮਰਤ ਕੌਰ ਬਾਦਲ

MP Harsimrat Kaur Badal : ਪ੍ਰਧਾਨ ਮੰਤਰੀ ਮੋਦੀ ਦੇ ਦੌਰੇ 'ਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਦਿੱਲੀ ਦੀਆਂ ਪਾਰਟੀਆਂ ਸਿਰਫ ਚੋਣਾਂ ਸਮੇਂ ਵੋਟਾਂ ਮੰਗਣ ਆਉਂਦੇ ਆ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ, ਪਰ ਉਨ੍ਹਾਂ ਨੇ ਵੀ ਨਿਰਾਸ਼ ਕੀਤਾ।

Reported by:  PTC News Desk  Edited by:  KRISHAN KUMAR SHARMA -- July 18th 2026 03:33 PM -- Updated: July 18th 2026 03:44 PM
'ਆਪ' ਵੱਲੋਂ ਕਰਜ਼ੇ 'ਚ ਧੱਕੇ ਪੰਜਾਬ ਨੂੰ PM ਮੋਦੀ ਨੇ ਵੀ ਰਾਹਤ ਦੇਣ ਪੱਖੋਂ ਨਿਰਾਸ਼ ਕੀਤਾ : MP ਹਰਸਿਮਰਤ ਕੌਰ ਬਾਦਲ

'ਆਪ' ਵੱਲੋਂ ਕਰਜ਼ੇ 'ਚ ਧੱਕੇ ਪੰਜਾਬ ਨੂੰ PM ਮੋਦੀ ਨੇ ਵੀ ਰਾਹਤ ਦੇਣ ਪੱਖੋਂ ਨਿਰਾਸ਼ ਕੀਤਾ : MP ਹਰਸਿਮਰਤ ਕੌਰ ਬਾਦਲ

MP Harsimrat Kaur Badal : ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ (Bathinda) ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਦੌਰੇ 'ਤੇ ਰਹੇ। ਇਸ ਦੌਰੇ ਦੌਰਾਨ ਉਹਨਾਂ ਨੇ ਸਰਦੂਲਗੜ੍ਹ ਵਿਖੇ ਅਕਾਲੀ ਵਰਕਰਾਂ ਅਤੇ ਆਗੂਆਂ ਦੇ ਨਾਲ ਨਾਲ ਕਮੇਟੀਆਂ, ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਜਿਨਾਂ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ। ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਅਕਾਲੀ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

ਅਕਾਲੀ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਹੋਵੇਗੀ ਲੋਕਾਂ ਦੀ ਸੁਣਵਾਈ


ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਵਰਕਰ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਜਬਰ ਜੁਲਮ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਵੱਖ-ਵੱਖ ਚੋਣਾਂ ਦੌਰਾਨ ਅਕਾਲੀ ਵਰਕਰਾਂ ਤੇ ਆਗੂਆਂ ਨੇ ਜਿੱਤ ਹਾਸਿਲ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਅਕਾਲੀ ਦਲ ਨਾਲ ਅੱਜ ਵਰਕਰ ਖੜੇ ਹਨ, ਉਹਨਾਂ ਦੀ ਸਰਕਾਰ ਬਣਨ ਤੇ ਪਹਿਲ ਦੇ ਅਧਾਰ 'ਤੇ ਸੁਣਵਾਈ ਕੀਤੀ ਜਾਵੇਗੀ। 

ਪ੍ਰਧਾਨ ਮੰਤਰੀ ਤੋਂ ਰਾਹਤ ਦੀ ਉਮੀਦ ਸੀ, ਪਰ ਉਨ੍ਹਾਂ ਨੇ ਵੀ ਨਿਰਾਸ਼ ਕੀਤਾ : ਸਾਂਸਦ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ 'ਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਦਿੱਲੀ ਦੀਆਂ ਪਾਰਟੀਆਂ ਸਿਰਫ ਚੋਣਾਂ ਸਮੇਂ ਵੋਟਾਂ ਮੰਗਣ ਆਉਂਦੇ ਆ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ ਕਿ ਦੇਸ਼ ਦੇ ਖਜ਼ਾਨੇ ਦੇ ਮਾਲਿਕ ਆ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦੂਰ ਕਰਨਗੇ, ਪੰਜਾਬ ਦੇ ਕਰਜ਼ਾ ਬਹੁਤ ਚੜ ਗਿਆ, ਨਸ਼ੇ ਨਾਲ ਬੁਰਾ ਹਾਲ ਹੈ ਅਤੇ ਹੜ੍ਹਾਂ ਨਾਲ ਪੰਜਾਬ ਦਾ ਬੁਰਾ ਹਾਲ ਹੋ ਗਿਆ ਸੀ ਅਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਉਮੀਦ ਸੀ ਕਿ ਪੰਜਾਬ ਨੂੰ ਇੱਕ ਵਾਰ ਫੇਰ ਤਰੱਕੀ ਵੱਲ ਲਿਜਾਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਪੈਕੇਜ ਹਾਲਾਤ ਤੋਂ ਕੱਢਣ ਵਾਸਤੇ ਐਲਾਨ ਕਰਨਗੇ, ਪਰ ਅਫਸੋਸ ਦੀ ਗੱਲ ਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਪੰਜਾਬ ਨੂੰ ਕਰਜਾਈ ਕਰ ਰਹੀ ਹੈ ਤੇ ਕਾਂਗਰਸ ਕੁਰਸੀ ਲਈ ਲੜ ਰਹੀ ਹੈ ਤੇ ਭਾਜਪਾ ਵੀ ਖਾਲੀ ਹੱਥੀ ਵਾਪਸ ਜਾ ਰਹੀ ਹੈ।

'Mawan Dhiyan Satkar Yojana' 'ਚ ਵੱਡਾ ਘਪਲਾ, ਤਰਨਤਾਰਨ 'ਚ 62 ਔਰਤਾਂ ਦਾ ਇੱਕੋ ਬੈਂਕ ਖਾਤਾ...ਪੜ੍ਹੋ ਪੂਰੀ ਖ਼ਬਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK