Samrala Kabaddi Player ਕਤਲ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹਥਿਆਰ ਬਰਾਮਦਗੀ ਸਮੇਂ ਪੁਲਿਸ ਤੇ ਆਰੋਪੀਆਂ ਵਿਚਾਲੇ ਮੁੱਠਭੇੜ
Samrala Kabaddi Player Murder Case : ਲੁਧਿਆਣਾ ਦੇ ਸਮਰਾਲਾ ਵਿਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਸਮਰਾਲਾ ਪੁਲਿਸ ਵੱਲੋਂ ਪੰਜ ਮੁਲਜ਼ਮਾਂ ਨੂੰ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੋ ਮੁਲਜ਼ਮਾਂ ਤੋਂ ਕਤਲ ਸਮੇਂ ਇਸਤੇਮਾਲ ਕੀਤੇ ਗਏ ਹਥਿਆਰ ਦੀ ਬਰਾਮਦਗੀ ਲਈ ਨੇੜਲੇ ਪਿੰਡ ਕੁੱਬੇ ਦੇ ਬੰਦ ਪਏ ਟੋਲ ਪਲਾਜੇ ਦੇ ਕੋਲ ਦਫਤਰ ਵਿੱਚ ਲਿਜਾਇਆ ਗਿਆ।
ਇਸ ਦੌਰਾਨ ਦੋ ਮੁਲਜ਼ਮਾਂ ਗੁਰਤੇਜ ਸਿੰਘ ਤੇਜੀ ਤੇ ਹਰਕਰਨ ਸਿੰਘ ਕਰਨ ਵੱਲੋਂ ਚਲਾਕੀ ਨਾਲ ਪਿਸਟਲ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਪੁਲਿਸ ਅਤੇ ਮੁਲਜਮਾਂ ਵਿਚਕਾਰ ਮੁੱਠਭੇੜ ਹੋਈ ,ਜਿਸ ਵਿੱਚ ਮੁਲਜ਼ਮ ਹਰਕਰਨ ਸਿੰਘ ਦੇ ਗੋਡੇ 'ਤੇ ਗੋਲੀ ਲੱਗੀ ਤੇ ਦੂਸਰੇ ਮੁਲਜਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਗਿੱਟਾ ਟੁੱਟ ਗਿਆ। ਇਸ ਵਿੱਚ ਸੀਆਈਏ ਸਟਾਫ ਇੰਚਾਰਜ ਜਸਪਿੰਦਰ ਸਿੰਘ ਦੇ ਪੱਟ 'ਤੇ ਗੋਲੀ ਲੱਗੀ। ਜ਼ਖਮੀ ਸੀਆਈਏ ਸਟਾਫ ਜਸਪਿੰਦਰ ਸਿੰਘ ਪਟਿਆਲਾ ਦੇ ਰਜਿੰਦਰਾ ਹਸਪਤਾਲ ਵੀ ਇਲਾਜ ਅਧੀਨ ਹਨ ਤੇ ਦੋ ਜ਼ਖਮੀ ਮੁਲਜ਼ਮ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖਲ ਹਨ।
ਇਸ ਸੰਬੰਧ ਦੇ ਵਿੱਚ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਕਤਲ ਹੋਣ ਦਾ ਕਾਰਨ ਰੰਜਿਸ਼ ਸੀ ਕਿਉਂਕਿ ਮਾਣਕੀ ਵਾਸੀ ਧਰਮਵੀਰ ਸਿੰਘ ਧਰਮਾ ਵੱਲੋਂ ਕਤਲ ਹੋਣ ਤੋਂ ਪਹਿਲਾਂ ਮੁਲਜ਼ਮ ਹਰਕਰਨ ਸਿੰਘ ਕਰਨ ਵਾਸੀ ਮਾਦਪੁਰ ਦੇ ਪਿਤਾ ਨਾਲ ਕੁੱਟਮਾਰ ਕੀਤੀ ਸੀ। ਜਿਸ ਦੇ ਰੰਜਿਸ਼ ਦੇ ਵਿੱਚ ਮੁਲਜ਼ਮਾਂ ਵੱਲੋਂ ਤਿੰਨ ਤਰੀਕ ਨੂੰ ਪਿੰਡ ਮਾਣਕੀ ਵਿੱਚ ਹਮਲਾ ਕੀਤਾ ਗਿਆ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
- PTC NEWS