Thu, Feb 2, 2023
Whatsapp

ਪਤਨੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

Written by  Aarti -- December 13th 2022 04:09 PM -- Updated: December 13th 2022 04:13 PM
ਪਤਨੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

ਪਤਨੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

ਮੁਨੀਸ਼ ਗਰਗ (ਬਠਿੰਡਾ, 13 ਦਸੰਬਰ): ਪਤੀ ਪਤਨੀ ਦੇ ਰਿਸ਼ਤੇ ਵਿੱਚ ਜੇਕਰ ਸ਼ੱਕ ਪੈਦਾ ਹੋ ਜਾਵੇ ਤਾਂ ਇਸਦਾ ਅੰਤ ਕਤਲ ਤੱਕ ਪਹੁੰਚ ਸਕਦਾ ਹੈ। ਅਜਿਹਾ ਹੀ ਮਾਮਲਾ ਬਠਿੰਡਾ ਦੇ ਗੋਨੀਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਤਨੀ ਦੇ ਕਤਲ ਮਾਮਲੇ ਵਿੱਚ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 

ਦਰਅਸਲ ਬੀਤੇ ਦਿਨ ਮਹਿਲਾ ਦਾ ਗੱਲ ਘੁੱਟ ਕੇ ਕਤਲ ਕੀਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਨੇ ਜਾਂਚ ਕਰਦਿਆਂ ਮਹਿਲਾ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 


ਪੁਲਿਸ ਦੇ ਮੁਤਾਬਿਕ ਮ੍ਰਿਤਕ ਮਹਿਲਾ ਦਾ ਨਾਂ ਆਰਤੀ ਹੈ ਅਤੇ ਮਹਿਲਾ ਦਾ ਪਤੀ ਪੈਟਰੋਲ ਪੰਪ ਵਿਖੇ ਕੰਮ ਕਰਦਾ ਸੀ। ਇਨ੍ਹਾਂ ਦਾ 4 ਸਾਲ ਦਾ ਬੱਚਾ ਵੀ ਹੈ। ਮਹਿਲਾ ਦੇ ਪਤੀ ਨੂੰ ਉਸ ਦੇ ਚਰਿੱਤਰ ’ਤੇ ਸ਼ੱਕ ਸੀ ਜਿਸ ਤੋਂ ਬਾਅਦ ਉਸਦਾ ਗੱਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਫੜ ਕੇ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜੋ: NRI ਪਰਿਵਾਰ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਕਿਹਾ 'ਇਨਸਾਫ਼ ਮਿਲਣ ਤੱਕ ਅਮਰੀਕਾ ਵਾਪਸ ਨਹੀਂ ਜਾਵਾਂਗੇ'

- PTC NEWS

adv-img

Top News view more...

Latest News view more...