Tue, Dec 23, 2025
Whatsapp

ਸ੍ਰੀ ਅਨੰਦਪੁਰ ਸਾਹਿਬ ਕਤਲ਼ ਮਾਮਲਾ: ਹੋਲਾ ਮਹੱਲਾ ਦੇਖਣ ਗਏ NRI ਨਿਹੰਗ ਸਿੰਘ ਦਾ ਹੱਤਿਆਰਾ ਗ੍ਰਿਫ਼ਤਾਰ

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਏ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ 24 ਸਾਲ ਦੇ ਨਿਹੰਗ ਪ੍ਰਦੀਪ ਸਿੰਘ ਦਾ ਕੁੱਝ ਹੁੱਲੜਬਾਜ਼ਾਂ ਵੱਲੋਂ ਬੀਤੇ ਦਿਨ ਕਤਲ਼ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਨਿਹੰਗ ਸਿੰਘ ਦਾ ਕਤਲ ਵਾਲੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Reported by:  PTC News Desk  Edited by:  Ramandeep Kaur -- March 08th 2023 11:16 AM -- Updated: March 08th 2023 11:48 AM
ਸ੍ਰੀ ਅਨੰਦਪੁਰ ਸਾਹਿਬ ਕਤਲ਼ ਮਾਮਲਾ: ਹੋਲਾ ਮਹੱਲਾ ਦੇਖਣ ਗਏ NRI ਨਿਹੰਗ ਸਿੰਘ ਦਾ ਹੱਤਿਆਰਾ ਗ੍ਰਿਫ਼ਤਾਰ

ਸ੍ਰੀ ਅਨੰਦਪੁਰ ਸਾਹਿਬ ਕਤਲ਼ ਮਾਮਲਾ: ਹੋਲਾ ਮਹੱਲਾ ਦੇਖਣ ਗਏ NRI ਨਿਹੰਗ ਸਿੰਘ ਦਾ ਹੱਤਿਆਰਾ ਗ੍ਰਿਫ਼ਤਾਰ

ਗੁਰਦਾਸਪੁਰ : ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਏ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ 24 ਸਾਲ ਦੇ ਨਿਹੰਗ ਪ੍ਰਦੀਪ ਸਿੰਘ ਦਾ ਕੁੱਝ ਹੁੱਲੜਬਾਜ਼ਾਂ ਵੱਲੋਂ ਬੀਤੇ ਦਿਨ ਕਤਲ਼ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਨਿਹੰਗ ਸਿੰਘ ਦਾ ਕਤਲ ਵਾਲੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਦੱਸਣਯੋਗ ਹੈ ਕਿ ਬੀਤੇ ਦਿਨ ਨਿਹੰਗ ਸਿੰਘ ਨੌਜਵਾਨ ਨੇ ਹੁੱਲੜਬਾਜ਼ਾਂ ਨੂੰ ਜੀਪ ਵਿਚ ਅਸ਼ਲੀਲ ਗਾਣੇ ਗਾਉਣ ਅਤੇ ਹੁੱਲੜਬਾਜ਼ੀ ਕਰਨ ਤੋਂ ਰੋਕਣ ਕਰਕੇ ਇਹ ਵਿਵਾਦ ਹੋਇਆ। ਜਿਥੇ ਇੱਕ ਪਰਿਵਾਰਕ ਮੈਂਬਰਾ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉਥੇ ਹੀ ਪੀੜਤ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਰਦੀਪ ਸਿੰਘ ਕੈਨੇਡਾ 'ਚ ਪੀ.ਆਰ. ਸੀ 'ਤੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਕੈਨੇਡਾ ਦੇ ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸਨੂੰ ਪੀ.ਆਰ ਮਿਲੀ ਸੀ। ਸਤੰਬਰ ਮਹੀਨੇ ਉਹ ਵਾਪਿਸ ਆਪਣੇ ਘਰ ਆਇਆ ਸੀ ਅਤੇ 5 ਮਾਰਚ ਨੂੰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ ਅਤੇ ਰਸਤੇ 'ਚ ਜਦੋਂ ਉਸ ਨੇ ਕੁਝ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉਚੀ-ਉਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਹੁੱਲੜਬਾਜ਼ਾਂ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। 

ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦੇ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਦੀ ਇਕ ਭੈਣ ਵਿਦੇਸ਼ ਵਿੱਚ ਰਹਿੰਦੀ ਹੈ।

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਦੇ ਉਪਰ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਾਰੇ ਆਰੋਪੀ ਨਹੀਂ ਫੜੇ ਜਾਂਦੇ ਉਦੋਂ ਤੱਕ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਰੋਪੀਆਂ ਵੱਲੋਂ ਉਸ ਦੇ ਕੇਸਾਂ ਅਤੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ ਹੈ।

- PTC NEWS

Top News view more...

Latest News view more...

PTC NETWORK
PTC NETWORK