Wed, Dec 24, 2025
Whatsapp

Astrologer P Khurrana passed Away: ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦੇਹਾਂਤ. ਇਸ ਬਾਲੀਵੁੱਡ ਅਦਾਕਾਰ ਦੇ ਸਨ ਪਿਤਾ

ਮਸ਼ਹੂਰ ਜੋਤਸ਼ੀ ਅਤੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀਕੇ ਖੁਰਾਨਾ ਦਾ ਦਿਹਾਂਤ ਹੋ ਗਿਆ ਹੈ।

Reported by:  PTC News Desk  Edited by:  Aarti -- May 19th 2023 02:29 PM -- Updated: May 19th 2023 04:32 PM
Astrologer P Khurrana passed Away: ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦੇਹਾਂਤ. ਇਸ ਬਾਲੀਵੁੱਡ ਅਦਾਕਾਰ ਦੇ ਸਨ ਪਿਤਾ

Astrologer P Khurrana passed Away: ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦੇਹਾਂਤ. ਇਸ ਬਾਲੀਵੁੱਡ ਅਦਾਕਾਰ ਦੇ ਸਨ ਪਿਤਾ

Astrologer PK Khurrana passed Away: ਮਸ਼ਹੂਰ ਜੋਤਸ਼ੀ ਅਤੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀਕੇ ਖੁਰਾਨਾ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਮੁਹਾਲੀ ਦੇ ਨਿਜੀ ਹਸਪਤਾਲ ’ਚ ਆਪਣੇ ਆਖਰੀ ਸਾਹ ਲਏ। ਦੱਸ ਦਈਏ ਕਿ ਸ਼ਾਮ ਸਮੇਂ ਮਣੀਮਾਜਰਾ ਸ਼ਮਸਾਨ ਘਾਟ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਸ਼ਾਮ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ 


ਪਰਿਵਾਰਕ ਮੈਂਬਰਾਂ ਮੁਤਾਬਿਕ ਉਨ੍ਹਾਂ ਦੇ ਸਰੀਰ ਦੇ ਸੈੱਲ ਖਰਾਬ ਹੋਣੇ ਸ਼ੁਰੂ ਹੋ ਗਏ ਸੀ, ਜੋ ਕਿ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਸੀ। ਇਹ ਬਿਮਾਰੀ ਦਿਲ, ਫੇਫੜਿਆਂ ਅਤੇ ਗੁਰਦਿਆਂ ਨੂੰ ਖਰਾਬ ਕਰ ਦਿੰਦੀ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਅੱਜ ਦੁਪਹਿਰ ਉਨ੍ਹਾਂ ਦਾ ਦੇਹਾਂਤ ਹੋ ਗਿਆ, ਜਿੱਥੇ ਉਹ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਅੰਤਿਮ ਸਸਕਾਰ 19 ਮਈ ਸ਼ਾਮ ਨੂੰ ਮਨੀਮਾਜਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਦੁੱਖ ’ਚ ਡੁੱਬੇ ਅਦਾਕਾਰ ਆਯੁਸ਼ਮਾਨ ਖੁਰਾਨਾ 

ਦੂਜੇ ਪਾਸੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਯੁਸ਼ਮਾਨ ਖੁਰਾਨਾ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਹੈ। ਉਹ ਆਪਣੇ ਪਿਤਾ ਨੂੰ ਪਰਿਵਾਰ ਦਾ ਥੰਮ੍ਹ ਮੰਨਦਾ ਸੀ। ਅਦਾਕਾਰ ਵੱਲੋਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਸੀ। ਪੀ ਖੁਰਾਨਾ ਦੇ ਪਿੱਛੇ ਉਸਦੀ ਪਤਨੀ ਅਤੇ ਦੋ ਅਭਿਨੇਤਾ ਪੁੱਤਰ ਆਯੁਸ਼ਮਾਨ ਖੁਰਾਨਾ ਅਤੇ ਅਪਾਰਸ਼ਕਤੀ ਖੁਰਾਨਾ ਹਨ। ਉਹ ਤਿੰਨ ਬੱਚਿਆਂ ਦਾ ਦਾਦਾ-ਦਾਦਾ ਸੀ।

ਭਲਕੇ ਕੀਤਾ ਜਾਣਾ ਸੀ ਆਯੁਸ਼ਮਾਨ ਖੁਰਾਨਾ ਨੂੰ ਸਨਮਾਨਿਤ 

ਦੱਸ ਦਈਏ ਕਿ ਭਲਕੇ ਉਪ ਰਾਸ਼ਟਰਪਤੀ ਵੱਲੋਂ ਆਯੁਸ਼ਮਾਨ ਖੁਰਾਨਾ ਨੂੰ   D lit ਦੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। 

- PTC NEWS

  • Tags

Top News view more...

Latest News view more...

PTC NETWORK
PTC NETWORK