Nabha 'ਚ ਪ੍ਰਾਪਰਟੀ ਡੀਲਰ 'ਤੇ 8 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ ,ਹਸਪਤਾਲ 'ਚ ਦਾਖ਼ਲ
Nabha Property dealer attack : ਨਾਭਾ 'ਚ ਪ੍ਰਾਪਰਟੀ ਡੀਲਰ ਨਰਿੰਦਰ ਸਿੰਘ ਦੇ ਉੱਪਰ 8 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ। ਪ੍ਰਾਪਰਟੀ ਡੀਲਰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪ੍ਰਾਪਰਟੀ ਡੀਲਰ ਨੇ ਆਰੋਪੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਨਾਭਾ ਕੌਤਵਾਲੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਨਾਭਾ ਕੌਤਵਾਲੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਇਹ ਮੋਟਰ 'ਤੇ ਬੈਠ ਕੇ ਨਸ਼ਾ ਕਰਦੇ ਸਨ ਅਤੇ ਅਸੀਂ ਇਹਨਾਂ ਤੋਂ ਮੁਆਫੀ ਮਗਵਾ ਕੇ ਛੱਡ ਦਿੱਤਾ ਕਿ ਤੁਸੀਂ ਮੁਆਫੀ ਮੰਗੋ ਅਤੇ ਇੱਥੋ ਚਲੇ ਜਾਓ ਅਤੇ ਇਹ ਮੁਆਫੀ ਮੰਗ ਕੇ ਚਲੇ ਗਏ ਕਿ ਅਸੀਂ ਇੱਥੇ ਦੁਬਾਰਾ ਨਹੀਂ ਆਵਾਂਗੇ ਪਰ ਅੱਧੇ ਘੰਟੇ ਬਾਅਦ ਮੇਰੇ 'ਤੇ ਜਾਨਲੇਵਾ ਹਮਲਾ ਕਰਕੇ ਮੇਰੇ ਤੋਂ ਮੋਬਾਇਲ ਅਤੇ ਕੁਝ ਪੈਸੇ ਲੈ ਕੇ ਰਫੂਚੱਕਰ ਹੋ ਗਏ। ਉਹ ਮੇਰੇ 'ਤੇ ਲਗਾਤਾਰ ਵਾਰ ਕਰਦੇ ਰਹੇ ਅਤੇ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਆਏ ਸੀ। ਮੈਂ ਤਾਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਪੁਲਿਸ ਇਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ।
ਇਸ ਮੌਕੇ 'ਤੇ ਪੀੜਿਤ ਜ਼ਖਮੀ ਪ੍ਰਾਪਰਟੀ ਡੀਲਰ ਨਰਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਲਾਲੀ ਸਕਰੋਦੀ ਨੇ ਦੱਸਿਆ ਕੀ ਇਹ ਮੋਟਰ 'ਤੇ ਇਕੱਠੇ ਹੋ ਕੇ ਬੈਠੇ ਸੀ ਅਤੇ ਇਲਜ਼ਾਮ ਲਗਾਏ ਕਿ ਇਹ ਨਸ਼ੇੜੀ ਹਨ ਤੇ ਇਸ ਜਗਹਾ 'ਤੇ ਅਕਸਰ ਹੀ ਨਸ਼ਾ ਕਰਦੇ ਹਨ। ਇਹਨਾਂ 8 ਨੌਜਵਾਨਾਂ ਨੂੰ ਜਦੋਂ ਅਸੀਂ ਮੋਟਰ 'ਤੇ ਬੈਠੇ ਦੇਖਿਆ ਤਾਂ ਇਹਨਾਂ ਨੂੰ ਭਜਾਉਣ ਦੇ ਲਈ ਅਸੀਂ ਆਏ ਅਤੇ ਇਹਨਾਂ ਤੋਂ ਅਸੀਂ ਮਾਫੀ ਮੰਗਵਾਈ ਕਿ ਤੁਸੀਂ ਅੱਗੇ ਤੋਂ ਇਸ ਜਗਹਾ 'ਤੇ ਨਹੀਂ ਆਵੋਗੇ।
ਇਹਨਾਂ ਨੇ ਇਸ ਗੱਲ ਦਾ ਗੁੱਸਾ ਕੀਤਾ ਅਤੇ ਬਾਅਦ ਵਿੱਚ ਜਦੋਂ ਇਹ ਚਲੇ ਗਏ ਤਾਂ ਅੱਧੇ ਘੰਟੇ ਤੋਂ ਬਾਅਦ ਮੇਰੇ 'ਤੇ ਜਾਨਲੇਵਾ ਹਮਲਾ ਕਰਕੇ ਮੇਰੇ ਤੋਂ ਮੋਬਾਇਲ ਅਤੇ ਪੈਸੇ ਖੋ ਕੇ ਰਫੂ ਚੱਕਰ ਹੋ ਗਏ। ਮੈਂ ਇਹਨਾਂ ਅੱਗੇ ਬਹੁਤ ਹੱਥ ਜੋੜੇ ਕਿ ਮੈਨੂੰ ਛੱਡ ਦੇਵੋ ਪਰ ਇਸਦਾ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਵੇ।
ਇਸ ਮੌਕੇ 'ਤੇ ਨਾਭਾ ਕੌਤਵਾਲੀ ਦੇ ਇੰਸਪੈਕਟਰ ਸਰਬਜੀਤ ਚੀਮਾ ਨੇ ਦੱਸਿਆ ਕਿ ਅਸੀਂ ਇਸ ਸਬੰਧ ਵਿੱਚ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ। ਅਸੀਂ ਉਹਨਾਂ ਨੂੰ ਜਲਦੀ ਫੜ ਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ।
- PTC NEWS