Buses Strike Cancel : ਬੱਸ 'ਤੇ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ! PRTC ਤੇ ਪਨਬਸ ਯੂਨੀਅਨ ਨੇ 24 ਦੀ ਹੜਤਾਲ ਕੀਤੀ ਮੁਲਤਵੀ
Punjab Buses Strike : ਪੰਜਾਬ ਵਿੱਚ 24 ਫਰਵਰੀ ਨੂੰ ਬੱਸ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਪੰਜਾਬ ਰੋਡਵੇਜ਼ ਪਨਬਸ/ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਭਲਕੇ ਸੋਮਵਾਰ ਨੂੰ ਪਟਿਆਲਾ ਵਿੱਚ ਹੜਤਾਲ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਹੜਤਾਲ ਨੂੰ ਮੈਨੇਜਮੈਂਟ ਦੇ ਮੰਗਾਂ ਲਾਗੂ ਕਰਨ ਦੇ ਭਰੋਸੇ ਉਪਰੰਤ ਅਗਲੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਆਗੂਆਂ ਨੇ ਭੁੱਖ ਹੜਤਾਲ ਦਾ ਐਲਾਨ ਕਰਦਿਆਂ ਕਿਹਾ ਸੀ ਦੋਵੇਂ ਯੂਨੀਅਨਾਂ ਵੱਲੋਂ ਸੋਮਵਾਰ ਸਵੇਰੇ 10:00 ਵਜੇ ਹੜਤਾਲ ਕੀਤੀ ਜਾਵੇਗੀ , ਜੋ ਕਿ 4 ਘੰਟੇ ਲਈ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਣਾ ਸੀ। ਪਰੰਤੂ ਹੁਣ ਯੂਨੀਅਨ ਨੇ ਇਸ ਨੂੰ ਵਾਪਸ ਲੈ ਲਿਆ ਹੈ।
ਕਿਉਂ ਲਿਆ ਗਿਆ ਹੜਤਾਲ ਦਾ ਫੈਸਲਾ ਵਾਪਸ ?
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਥੇਬੰਦੀ ਦੀ ਮੀਟਿੰਗ ਐਮ.ਡੀ. ਪੀਆਰਟੀਸੀ ਅਤੇ ਚੇਅਰਮੈਨ ਪੀਆਰਟੀਸੀ ਵੱਲੋਂ ਹੈਡ ਆਫਿਸ ਪਟਿਆਲਾ ਵਿਖੇ ਕੀਤੀ ਗਈ, ਜਿਸ ਵਿੱਚ ਜਥੇਬੰਦੀ ਦੀਆਂ ਸਰਕਾਰ ਨਾਲ ਪਿਛਲੇ ਸਮੇਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਸਬੰਧੀ ਉਲੀਕੇ ਐਕਸ਼ਨਾਂ ਦੇ ਸੰਬੰਧ ਵਿੱਚ ਮੰਗ ਪੱਤਰ ਅਨੁਸਾਰ ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ ਅਤੇ ਤੁਰੰਤ ਮੰਨੀਆਂ ਮੰਗਾਂ ਲਾਗੂ ਕਰਨ ਦੀ ਸਹਿਮਤੀ ਬਣੀ ਅਤੇ ਕੱਲ ਨੂੰ ਵਰਕਿੰਗ ਡੇ ਵਿੱਚ ਵਿਭਾਗ ਵੱਲੋਂ ਲਿਖਤੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਤੋਂ ਬਾਅਦ ਜਥੇਬੰਦੀ ਵੱਲੋਂ ਆਪਣੀ ਮੀਟਿੰਗ ਕਰਕੇ ਆਮ ਲੋਕਾਂ ਦੀ ਬੱਸ ਸਰਵਿਸ ਨੂੰ ਮੁੱਖ ਰੱਖਦਿਆਂ ਮਿਤੀ 24 ਫਰਵਰੀ 2025 ਤੋ ਉਲੀਕੇ ਐਕਸ਼ਨਾ ਨੂੰ ਤੁਰੰਤ ਪੋਸਟਪੋਨ ਕੀਤਾ ਗਿਆ ਅਤੇ ਨਰਵਿਘਨ ਬੱਸ ਸਰਵਿਸ ਚਲਾਉਣ ਦਾ ਫੈਸਲਾ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਜੇਕਰ ਮੈਨਜਮੈਂਟ ਵੱਲੋਂ ਜਥੇਬੰਦੀ ਨਾਲ ਮੀਟਿੰਗ ਵਿੱਚ ਹੋਏ ਫੈਸਲਿਆਂ ਦੇ ਤੁਰੰਤ ਪੱਤਰ ਜਾਰੀ ਨਾ ਕੀਤੇ ਜਾਂ ਤੋੜ-ਮਰੋੜ ਕੇ ਯਾਰੀ ਕੀਤੇ ਤਾਂ ਤਰੁੰਤ ਪੋਸਟਪੋਨ ਕੀਤੇ ਐਕਸ਼ਨ ਨੂੰ ਸਟੈਂਡ ਕਰਦਿਆਂ ਤਿੱਖੇ ਸੰਘਰਸ਼ ਕੀਤੇ ਜਾਣਗੇ, ਜਿਸ ਦੀ ਜਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ।
- PTC NEWS