Sun, May 18, 2025
Whatsapp

PSEB Class 12th Result 2025 : PSEB ਵੱਲੋਂ ਅੱਜ ਦੁਪਹਿਰ 3 ਵਜੇ ਐਲਾਨਿਆ ਜਾਵੇਗਾ 12ਵੀਂ ਦਾ ਨਤੀਜਾ, 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤਾ ਸੀ ਪੇਪਰ ,ਇੰਝ ਦੇਖ ਸਕਦੇ ਹੋ ਨਤੀਜਾ

PSEB Class 12th Result 2025 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਯਾਨੀ 14 ਮਈ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਨਤੀਜਾ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਇਸ ਮੌਕੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਸ ਤੋਂ ਬਾਅਦ ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ

Reported by:  PTC News Desk  Edited by:  Shanker Badra -- May 14th 2025 09:11 AM
PSEB Class 12th Result 2025 : PSEB ਵੱਲੋਂ ਅੱਜ ਦੁਪਹਿਰ 3 ਵਜੇ ਐਲਾਨਿਆ ਜਾਵੇਗਾ 12ਵੀਂ ਦਾ ਨਤੀਜਾ, 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤਾ ਸੀ ਪੇਪਰ ,ਇੰਝ ਦੇਖ ਸਕਦੇ ਹੋ ਨਤੀਜਾ

PSEB Class 12th Result 2025 : PSEB ਵੱਲੋਂ ਅੱਜ ਦੁਪਹਿਰ 3 ਵਜੇ ਐਲਾਨਿਆ ਜਾਵੇਗਾ 12ਵੀਂ ਦਾ ਨਤੀਜਾ, 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤਾ ਸੀ ਪੇਪਰ ,ਇੰਝ ਦੇਖ ਸਕਦੇ ਹੋ ਨਤੀਜਾ

PSEB Class 12th Result 2025 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਯਾਨੀ 14 ਮਈ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇਗਾ। ਨਤੀਜਾ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਇਸ ਮੌਕੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਸ ਤੋਂ ਬਾਅਦ ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਇਹ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਪ੍ਰਦਾਨ ਕਰੇਗਾ। ਨਤੀਜਾ ਸਿਰਫ਼ ਵੈੱਬਸਾਈਟ 'ਤੇ ਹੀ ਘੋਸ਼ਿਤ ਕੀਤਾ ਜਾਵੇਗਾ। ਕੋਈ ਗਜ਼ਟ ਨਹੀਂ ਛਾਪਿਆ ਜਾਵੇਗਾ। ਇਹ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੋਵੇਗਾ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।


ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ  

ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪੰਜਾਬ ਭਰ ਤੋਂ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਬੋਰਡ ਪਹਿਲੇ ਦਿਨ ਤੋਂ ਹੀ ਨਤੀਜੇ ਸਮੇਂ ਸਿਰ ਐਲਾਨਣ ਦੀ ਤਿਆਰੀ ਕਰ ਰਿਹਾ ਸੀ ਤਾਂ ਜੋ ਵਿਦਿਆਰਥੀਆਂ ਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਡੀਐਮਸੀ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹਾਰਡ ਕਾਪੀ ਵਿੱਚ ਘੋਸ਼ਿਤ ਕੀਤਾ ਜਾਵੇਗਾ ,ਜਿਨ੍ਹਾਂ ਨੇ ਅਪਲਾਈ ਕੀਤਾ ਹੈ। ਬਾਕੀ ਵਿਦਿਆਰਥੀਆਂ ਨੂੰ ਇਹ ਡੀਜੀ ਲਾਕਰ ਤੋਂ ਪ੍ਰਾਪਤ ਕਰਨਾ ਪਵੇਗਾ।

ਤੁਸੀਂ ਵੈੱਬਸਾਈਟ ਜਾਂ ਸਕੂਲ 'ਤੇ ਜਾ ਕੇ ਦੇਖ ਸਕੋਗੇ ਨਤੀਜਾ  

ਵਿਦਿਆਰਥੀਆਂ ਨੂੰ PSEB ਦੀ ਵੈੱਬਸਾਈਟ www.pseb.ac.in 'ਤੇ ਲੌਗਇਨ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹ ਜਾਵੇਗਾ। ਜਿੱਥੇ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਨਤੀਜਾ ਸਾਹਮਣੇ ਆਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਆਪਣੇ ਸਕੂਲ ਜਾ ਕੇ ਵੀ ਆਪਣੇ ਨਤੀਜੇ ਦੇਖ ਸਕਣਗੇ।

- PTC NEWS

Top News view more...

Latest News view more...

PTC NETWORK