Sat, Jun 22, 2024
Whatsapp

Pune Porsche Case: ਪੁਣੇ ਐਕਸੀਡੈਂਟ ਮਾਮਲੇ 'ਚ ਵੱਡਾ ਮੋੜ, ਮੁਲਜ਼ਮ ਮੁੰਡੇ ਦਾ ਦਾਅਵਾ- ਡਰਾਈਵਰ ਚਲਾ ਰਿਹਾ ਸੀ ਕਾਰ

Pune Porsche Case: ਹਾਦਸੇ ਸਮੇਂ ਮੁਲਜ਼ਮ ਮੁੰਡੇ ਦੇ ਨਾਲ ਉਸਦੇ ਦੋ ਦੋਸਤਾਂ ਨੇ ਵੀ ਅਮੀਰਜ਼ਾਦੇ ਦੀ ਹਾਂ ਵਿੱਚ ਹਾਂ ਮਿਲਾਈ ਹੈ ਅਤੇ ਕਿਹਾ ਹੈ ਕਿ ਉਸਦਾ ਦਾਅਵਾ ਸੱਚ ਹੈ। ਇੰਨਾ ਹੀ ਨਹੀਂ ਉਸਦੇ ਪਿਤਾ ਦਾ ਵੀ ਇਹੀ ਦਾਅਵਾ ਹੈ ਕਿ ਹਾਦਸੇ ਦੇ ਸਮੇਂ ਉਸਦਾ ਡਰਾਈਵਰ ਪੋਰਸ਼ ਕਾਰ ਚਲਾ ਰਿਹਾ ਸੀ।

Written by  KRISHAN KUMAR SHARMA -- May 24th 2024 09:34 AM
Pune Porsche Case: ਪੁਣੇ ਐਕਸੀਡੈਂਟ ਮਾਮਲੇ 'ਚ ਵੱਡਾ ਮੋੜ, ਮੁਲਜ਼ਮ ਮੁੰਡੇ ਦਾ ਦਾਅਵਾ- ਡਰਾਈਵਰ ਚਲਾ ਰਿਹਾ ਸੀ ਕਾਰ

Pune Porsche Case: ਪੁਣੇ ਐਕਸੀਡੈਂਟ ਮਾਮਲੇ 'ਚ ਵੱਡਾ ਮੋੜ, ਮੁਲਜ਼ਮ ਮੁੰਡੇ ਦਾ ਦਾਅਵਾ- ਡਰਾਈਵਰ ਚਲਾ ਰਿਹਾ ਸੀ ਕਾਰ

Pune Porsche Case: ਪੁਣੇ 'ਚ ਦੋ ਇੰਜੀਨੀਅਰਾਂ ਨੂੰ ਮਹਿੰਗੀ ਪੋਰਸ਼ ਕਾਰ ਹੇਠ ਕੁਚਲੇ ਜਾਣ ਦੇ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ।ਇੰਜੀਨੀਅਰਾਂ ਨੂੰ ਕੁਚਲਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਨਾਬਾਲਗ ਮੁਲਜ਼ਮ ਮੁੰਡੇ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਸਮੇਂ ਉਹ ਕਾਰ ਨਹੀਂ ਚਲਾ ਰਿਹਾ ਸੀ, ਸਗੋਂ ਉਸ ਦੇ ਪਰਿਵਾਰ ਦਾ ਡਰਾਈਵਰ ਕਾਰ ਚਲਾ ਰਿਹਾ ਸੀ।

ਹਾਦਸੇ ਸਮੇਂ ਮੁਲਜ਼ਮ ਮੁੰਡੇ ਦੇ ਨਾਲ ਉਸਦੇ ਦੋ ਦੋਸਤਾਂ ਨੇ ਵੀ ਅਮੀਰਜ਼ਾਦੇ ਦੀ ਹਾਂ ਵਿੱਚ ਹਾਂ ਮਿਲਾਈ ਹੈ ਅਤੇ ਕਿਹਾ ਹੈ ਕਿ ਉਸਦਾ ਦਾਅਵਾ ਸੱਚ ਹੈ। ਇੰਨਾ ਹੀ ਨਹੀਂ ਉਸਦੇ ਪਿਤਾ ਦਾ ਵੀ ਇਹੀ ਦਾਅਵਾ ਹੈ ਕਿ ਹਾਦਸੇ ਦੇ ਸਮੇਂ ਉਸਦਾ ਡਰਾਈਵਰ ਪੋਰਸ਼ ਕਾਰ ਚਲਾ ਰਿਹਾ ਸੀ। ਦੱਸ ਦਈਏ ਕਿ ਸ਼ਰਾਬ ਦੇ ਨਸ਼ੇ 'ਚ 17 ਸਾਲਾ ਨਾਬਾਲਗ ਮੁਲਜ਼ਮ ਨੇ ਐਤਵਾਰ ਤੜਕੇ ਇਕ ਪੋਰਸ਼ ਕਾਰ ਨਾਲ ਮੋਟਰਸਾਈਕਲ ਨੂੰ ਕੁਚਲ ਦਿੱਤਾ ਸੀ। ਇਸ ਹਾਦਸੇ ਵਿੱਚ ਦੋ ਇੰਜਨੀਅਰ ਕੁਚਲੇ ਗਏ।


ਖਬਰ ਅਪਡੇਟ ਜਾਰੀ...

- PTC NEWS

Top News view more...

Latest News view more...

PTC NETWORK