Wed, Mar 29, 2023
Whatsapp

ਪੰਜਾਬ ਕਾਂਗਰਸ ਨੇ ਕਾਂਗਰਸੀ ਮੇਅਰ ਰਮਨ ਗੋਇਲ ਸਮੇਤ 5 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢਿਆ ਬਾਹਰ

Written by  Pardeep Singh -- February 22nd 2023 08:48 PM
ਪੰਜਾਬ ਕਾਂਗਰਸ ਨੇ ਕਾਂਗਰਸੀ ਮੇਅਰ ਰਮਨ ਗੋਇਲ ਸਮੇਤ 5 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢਿਆ ਬਾਹਰ

ਪੰਜਾਬ ਕਾਂਗਰਸ ਨੇ ਕਾਂਗਰਸੀ ਮੇਅਰ ਰਮਨ ਗੋਇਲ ਸਮੇਤ 5 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢਿਆ ਬਾਹਰ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਨੇ ਬਠਿੰਡੇ ਦੀ ਮੇਅਰ ਉੱਤੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਕਾਂਗਰਸ ਨੇ ਬਠਿੰਡੇ ਦੀ ਮੇਅਰ ਰਮਨ ਗੋਇਲ ਸਮੇਤ 5 ਕੌਂਸਲਰਾਂ ਨੂੰ ਪਾਰਟੀ ਵਿਚੋਂ 6 ਸਾਲ ਲਈ ਬਾਹਰ ਕੱਢ ਦਿੱਤਾ ਹੈ।

ਬਠਿੰਡਾ ਨਗਰ ਨਿਗਮ ਦੀ ਮੇਅਰ  ਰਮਨ ਗੋਇਲ (ਵਾਰਡ ਨੰਬਰ 35 ਕੌਂਸਲਰ) ਸਮੇਤ ਕੌਂਸਲਰ ਇੰਦਰਜੀਤ ਸਿੰਘ, ਆਤਮਾ ਸਿੰਘ,ਸੁਖਰਾਜ ਸਿੰਘ ਔਲਖ,ਰਜਤ ਰਾਹੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਪਾਰਟੀ ਵਿਚੋਂ 6 ਸਾਲ ਲਈ ਕੱਢ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਦੀ ਸਿਫਾਰਸ਼ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਰਵਾਈ ਕੀਤੀ  ਹੈ।ਪੰਜਾਬ ਪ੍ਰਦੇਸ਼ ਕਾਂਗਰਸ  ਦੇ ਜਨਰਲ ਸਕੱਤਰ  ਕੈਪਟਨ ਸੰਦੀਪ ਸੰਧੂ ਨੇ ਪੱਤਰ ਜਾਰੀ ਕੀਤਾ ਹੈ।

- PTC NEWS

adv-img

Top News view more...

Latest News view more...