Punjab Holiday News : ਪੰਜਾਬ 'ਚ 30 ਮਈ ਨੂੰ ਹੋਵੇਗੀ ਸਰਕਾਰੀ ਛੁੱਟੀ , ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ
Punjab Holiday News : ਪੰਜਾਬ ਸਰਕਾਰ ਨੇ ਸ਼ੁੱਕਰਵਾਰ, 30 ਮਈ 2025 ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਪੰਜਵੇਂ ਸਿੱਖ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਦਿਨ ਸੂਬੇ ਭਰ ਵਿੱਚ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਪੰਜਵੇਂ ਸਿੱਖ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਸਨੂੰ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਹੈ।
ਦੇਣਯੋਗ ਹੈ ਕਿ ਅਪ੍ਰੈਲ ਮਹੀਨੇ ਵਿੱਚ 7 ਗਜ਼ਟਿਡ ਛੁੱਟੀਆਂ ਸਨ, ਜਦੋਂ ਕਿ ਮਈ ਮਹੀਨੇ ਵਿੱਚ ਸਿਰਫ 2 ਗਜ਼ਟਿਡ ਛੁੱਟੀਆਂ ਹਨ। ਪਹਿਲੀ ਛੁੱਟੀ ਵੀਰਵਾਰ 1 ਮਈ ਨੂੰ ਸੀ , ਜਦੋਂਕਿ ਦੂਜੀ ਛੁੱਟੀ 30 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਹੈ।
- PTC NEWS