Punjab DGP: ਪੰਜਾਬ 'ਚ ਨਹੀਂ ਹੋਇਆ ਲਾਰੈਂਸ ਦਾ ਇੰਟਰਵਿਊ- DGPਗੌਰਵ ਯਾਦਵ
Punjab DGP PC on Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਤੋਂ ਇੰਟਰਵਿਊ ਦਿੱਤੇ ਜਾਣ 'ਤੇ ਜਦੋਂ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ 'ਚ ਆ ਗਈ ਤਾਂ ਅੱਜ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰ ਸਾਰੀ ਗੱਲ ਸਪੱਸ਼ਟ ਕੀਤੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੀ ਬਠਿੰਡਾ ਜੇਲ੍ਹ 'ਚ ਰੱਖਿਆ ਗਿਆ ਹੈ ਪਰ ਇਸਦਾ ਜੋ ਇੰਟਰਵਿਊ ਸਾਹਮਣੇ ਆਇਆ ਹੈ ਉਹ ਨਾ ਤਾਂ ਬਠਿੰਡਾ ਜੇਲ੍ਹ ਦਾ ਹੈ ਅਤੇ ਨਾ ਹੀ ਪੰਜਾਬ ਦੀ ਕਿਸੇ ਹੋਰ ਜੇਲ੍ਹ ਦਾ।
ਇਸ ਦੌਰਾਨ ਡੀਜੀਪੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਪੁਲਿਸ ਨੇ ਵੱਲੋਂ 8 ਮਾਰਚ ਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਗਿਆ ਹੈ। ਰਾਜਸਥਾਨ ਪੁਲਿਸ ਲਾਰੈਂਸ ਨੂੰ ਰਿਮਾਂਡ 'ਤੇ ਲੈ ਗਈ ਸੀ। ਡੀਜੀਪੀ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਦੇ ਸੌਂਪਣ ਤੋਂ ਬਾਅਦ 9 ਮਾਰਚ ਨੂੰ ਲਾਰੈਂਸ ਨੂੰ ਤਲਵੰਡੀ ਸਾਬੋ 'ਚ ਰੱਖਿਆ ਗਿਆ ਅਤੇ ਇਸਤੋਂ ਬਾਅਦ 10 ਮਾਰਚ ਨੂੰ ਫਿਰ ਤੋਂ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ।
ਡੀਜੀਪੀ ਵੱਲੋਂ ਲਾਰੈਂਸ ਨੂੰ ਲੈ ਕੇ ਇਸ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ। ਜਿਸ 'ਚ ਉਸਦੇ ਵਾਲ ਛੋਟੇ - ਛੋਟੇ ਨਜ਼ਰ ਆ ਰਹੇ ਹਨ ਅਤੇ ਦਾੜੀ ਵੀ ਛੋਟੀ ਹੈ। ਜਦੋਂ ਕਿ ਇੰਟਰਵਿਊ ਵਾਲੇ ਵੀਡੀਓ 'ਚ ਲਾਰੈਂਸ ਬਿਸ਼ਨੋਈ ਦੇ ਵਾਲ ਵੀ ਵਧੇ ਹੋਏ ਹਨ ਅਤੇ ਦਾੜੀ ਵੀ ਵੱਡੀ ਹੈ। ਡੀਜੀਪੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਅਫਵਾਹਾਂ ਦੇ ਆਧਾਰ 'ਤੇ ਕੋਈ ਵੀ ਨਿਊਜ਼ ਚਲਾਉਣ ਤੋਂ ਬਚੋ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡ ਜੇਲ੍ਹ ਦੀ ਹਾਈ ਸਕਿਊਰਿਟੀ ਜੋਨ 'ਚ ਰੱਖਿਆ ਗਿਆ ਹੈ। ਜਿੱਥੇ ਇੱਕ ਸੈੱਲ 'ਚ ਇੱਕ ਕੈਦੀ ਹੀ ਰਹਿੰਦਾ ਹੈ ਅਤੇ ਅਜਿਹੇ ਜੋਨ 'ਚ ਅੰਦਰੂਨੀ ਸੁਰੱਖਿਆ CRPF ਦੇ ਹੱਥ 'ਚ ਹੈ ਅਤੇ ਬਾਹਰ ਡਿਊਟੀ ਪੰਜਾਬ ਪੁਲਿਸ ਦੀ ਹੈ। ਡੀਜੀਪੀ ਨੇ ਕਿਹਾ ਕਿ , ਇਹ ਜੇਲ੍ਹ ਪੰਜਾਬ ਦੀ ਸਭ ਤੋਂ ਹਾਈ ਸਕਿਊਰਟੀ ਜੇਲ੍ਹ ਹੈ। ਭਾਰਤ ਸਰਕਾਰ ਦੀ ਮਦਦ ਨਾਲ ਪੰਜਾਬ ਸਰਕਾਰ ਨੇ ਐਡਵਾਂਸ ਤਕਨੋਲੋਜੀ ਦਾ ਇਸਤੇਮਾਲ ਕਰ ਇੱਥੇ ਹਰ ਤਰ੍ਹਾਂ ਦੇ ਮੋਬਾਇਲ ਸਿਗਨਲਸ ਨੂੰ ਅਕਿਰਿਆਸ਼ੀਲ ਕੀਤਾ ਹੋਇਆ ਹੈ। ਡੀਜੀਪੀ ਨੇ ਕਿਹਾ ਕਿ ਬਠਿੰਡਾ ਜੇਲ੍ਹ ਦੀ ਹਾਈ ਸਕਿਊਰਟੀ ਜੋਨ 'ਚ ਅੱਜਤਕ ਮੋਬਾਇਲਾਂ ਦੀ ਰਿਕਵਰੀ ਨਹੀਂ ਹੋਈ।
ਇਹ ਵੀ ਪੜ੍ਹੋ: Lawrence Bishnoi ਦੀ ਇੰਟਰਵਿਊ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ
- PTC NEWS