Holiday In Punjab : ਪੰਜਾਬ ’ਚ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਕਿਸ ਦਿਨ ਅਤੇ ਕਿਉਂ ਰਹਿਣਗੇ ਸਕੂਲ ਤੇ ਕਾਲਜ ਬੰਦ
Holiday In Punjab : ਸਤੰਬਰ ਮਹੀਨੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਇਸ ਦਿਨ ਸੂਬੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ, 22 ਸਤੰਬਰ, ਸੋਮਵਾਰ ਨੂੰ ਮਹਾਰਾਜਾ ਅਗਰਸੇਨ ਜਯੰਤੀ ਦੇ ਮੌਕੇ 'ਤੇ ਪੂਰੇ ਸੂਬੇ ਵਿੱਚ ਛੁੱਟੀ ਰਹੇਗੀ। ਇਸ ਕਾਰਨ ਸੂਬੇ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਦੱਸ ਦਈਏ ਕਿ ਮਹਾਰਾਜਾ ਅਗਰਸੇਨ ਲੋਕਾਂ ਨੂੰ ਏਕਤਾ ਦਾ ਸਬਕ ਸਿਖਾਉਣ ਅਤੇ ਇੱਕ ਦੂਜੇ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ। ਇਸ ਲਈ, ਇਸ ਦਿਨ ਉਨ੍ਹਾਂ ਦੇ ਸਾਰੇ ਭਗਤ ਅਤੇ ਪੈਰੋਕਾਰ ਲੋਕਾਂ ਵਿੱਚ ਮੁਫਤ ਭੋਜਨ ਅਤੇ ਦਵਾਈਆਂ ਵੰਡਦੇ ਹਨ। ਅਜਿਹੇ ਕਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਰਾਜਾ ਅਗਰਸੇਨ ਦੇ ਜੀਵਨ ਅਤੇ ਉਸ ਸਮੇਂ ਦੇ ਸਬਕ ਨਾਲ ਸਬੰਧਤ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਮਹਾਰਾਜਾ ਅਗਰਸੇਨ ਦਾ ਜਨਮ ਅਸ਼ਵਿਨ ਸ਼ੁਕਲ ਪ੍ਰਤੀਪਦਾ ਹੋਇਆ ਸੀ, ਜਿਸ ਨੂੰ ਅਗਰਸੇਨ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : Punjab Weather Update : ਪੰਜਾਬ ’ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ; ਜਾਣੋ ਆਉਣ ਵਾਲੇ ਦਿਨਾਂ ’ਚ ਕਿਹੋ ਜਿਹਾ ਰਹੇਗਾ ਮੌਸਮ
- PTC NEWS