ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਹੋਰ ਵਾਧਾ ਕੀਤਾ ਹੈ। ਸਰਕਾਰ ਨੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਹੈ। ਸਰਕਾਰੀ ਦਫ਼ਤਰ ਹੁਣ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ 2 ਮਈ ਤੋਂ 15 ਜੁਲਾਈ ਤੱਕ ਲਾਗੂ ਰਹੇਗਾ। ਦੇਸ਼ 'ਚ ਪਹਿਲੀ ਵਾਰ ਕੋਈ ਵੀ ਸੂਬਾ ਅਜਿਹਾ ਅਨੁਭਵ ਕਰ ਰਿਹਾ ਹੈ। ਨਵਾਂ ਫਾਰਮੂਲਾ ਪੀਕ ਸੀਜ਼ਨ ਦੌਰਾਨ ਬਿਜਲੀ ਦੀ ਬਚਤ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ, ਕਿਉਂਕਿ ਜ਼ਿਆਦਾ ਗਰਮੀ ਹੋਣ ਸਰਕਾਰੀ ਦਫ਼ਤਰਾਂ 'ਚ ਕੰਮ ਜਲਦੀ ਹੋਣ ਨਾਲ ਮੁਲਾਜ਼ਮ ਵੀ ਜਲਦੀ ਵਿਹਲੇ ਹੋ ਜਾਣਗੇ ਅਤੇ ਜਨਤਾ ਵੀ ਸਮੇਂ ਸਿਰ ਵਿਹਲੀ ਹੋ ਜਾਵੇਗੀ। ਭਗੰਵਤ ਮਾਨ ਨੇ ਕਿਹਾ ਕਿ 2 ਵਜੇ ਸਾਰੀ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ ਅਤੇ ਇਸ ਨਾਲ ਬਿਜਲੀ ਦੀ ਵੀ ਬਚਤ ਹੋਵੇਗੀ। <blockquote class=twitter-tweet><p lang=pa dir=ltr>ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਫੈਸਲਾ ਲਿਆ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ... ਸਰਕਾਰੀ ਦਫ਼ਤਰਾਂ ਦੇ ਸਮੇਂ &#39;ਚ ਤਬਦੀਲੀ...ਦੇਸ਼ &#39;ਚ ਪਹਿਲੀ ਵਾਰ ਇਹ ਫਾਰਮੂਲਾ ਲਾਗੂ ਹੋਵੇਗਾ...Live <a href=https://t.co/jCEkRsHjHj>https://t.co/jCEkRsHjHj</a></p>&mdash; Bhagwant Mann (@BhagwantMann) <a href=https://twitter.com/BhagwantMann/status/1644633866886316034?ref_src=twsrc^tfw>April 8, 2023</a></blockquote> <script async src=https://platform.twitter.com/widgets.js charset=utf-8></script>ਇਹ ਵੀ ਪੜ੍ਹੋ: Navjot Sidhu: ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੱਧੂ ਨੇ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ