Bathinda Thermal Colony : ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਦੀ ਜਾਇਦਾਦ ਤੋਂ ਬਾਅਦ ਹੁਣ ਥਰਮਲ ਕਾਲੋਨੀ ਵੇਚਣ ਦਾ ਫੈਸਲਾ
Bathinda Thermal Colony : ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਬਠਿੰਡਾ ਥਰਮਲ ਕਲੋਨੀ ਵੇਚਣ ਦਾ ਫੈਸਲਾ ਕੀਤਾ ਹੈ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ ਨੇ ਕਲੋਨੀ ਦੀ 165 ਏਕੜ ਜ਼ਮੀਨ ਵੇਚਣ ਲਈ ਹਰੀ ਝੰਡੀ ਦੇ ਦਿੱਤੀ ਹੈ। ਬੋਰਡ ਦੇ ਇਹ ਫੈਸਲਾ ਏਜੰਡਾ ਨੰਬਰ ਤਿੰਨ ਤਹਿਤ 21 ਨਵੰਬਰ 2025 ਨੂੰ ਕੀਤਾ ਗਿਆ, ਜਿਸ ਦੀ ਕਾਪੀ ਪੀਟੀਸੀ ਨਿਊਜ਼ ਕੋਲ ਮੌਜੂਦ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਥਰਮਲ ਕਲੋਨੀ ਸਾਲ 1972 ਦੇ ਆਸ ਪਾਸ ਉਸਾਰੀ ਗਈ ਸੀ ਤੇ ਕਰੀਬ 284 ਏਕੜ ਰਕਬੇ ਵਿੱਚ ਇਸ ਕਲੋਨੀ ਦੇ ਚਾਰ ਬਲਾਕ ਬਣਾਏ ਸਨ। ਮੌਜੂਦਾ ਸਮੇਂ ਥਰਮਲ ਕਲੋਨੀ ਦੇ ਬਲਾਕ ਸੀ ਅਤੇ ਬਲਾਕ ਡੀ ਵੇਚੇ ਜਾਣੇ ਹਨ। ਇਸ ਕਲੋਨੀ 'ਚ ਕੁੱਲ 1495 ਮਕਾਨ ਹਨ, ਜਿਨ੍ਹਾਂ 'ਚੋਂ 235 ਮਕਾਨ ਮੁਲਾਜ਼ਮਾਂ ਤੇ ਅਫਸਰ ਰਹਿ ਰਹੇ ਹਨ।
ਬਲਾਕ ਸੀ ਅਤੇ ਬਲਾਕ ਡੀ ਵਿੱਚ 320 ਮਕਾਨ ਬਣੇ ਹੋਏ ਹਨ ਬੋਰਡ ਦੇ ਮੁੱਢਲੇ ਪੜਾਅ ਤੇ ਕੁੱਲ 284 ਏਕੜ ਚੋਂ 165 ਏਕੜ ਜਮੀਨ ਪਾਵਰਕੌਮ ਤੋਂ ਪੁੱਡਾ ਦੇ ਨਾਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਲੋਨੀ ਵਿੱਚ ਮੁਲਾਜ਼ਮ ਜਾਂ ਅਫਸਰਾਂ ਨੂੰ ਮਕਾਨ ਅਲਾਟ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਬਲਾਕ ਡੀ 'ਚ ਰਹਿੰਦੇ ਮੁਲਾਜ਼ਮ ਨੂੰ ਦੂਜੇ ਬਲਾਕਾਂ ਚ ਕਰ ਸ਼ਿਫਟ ਕੀਤੇ ਜਾਣੇ ਹਨ। ਕਲੋਨੀ ਦੀ ਵੇਚੀ ਜਾਣ ਵਾਲੀ ਸੰਪਤੀ 80 ਫੀਸਦੀ ਹਿੱਸਾ ਪਾਵਰਕੌਮ ਅਤੇ 20% ਹਿੱਸਾ ਪੁੱਡਾ ਦਾ ਹੋਵੇਗਾ।

ਇਸ ਤੋਂ ਇਲਾਵਾ ਬਠਿੰਡਾ ਥਰਮਲ ਦੀ ਅੰਬੂਜਾ ਸੀਮੈਂਟ ਫੈਕਟਰੀ ਦੇ ਨਾਲ ਲੱਗਦੀ 91 ਏਕੜ ਜਮੀਨ ਤੇ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਕਲੋਨੀ ਵਿਕਸਿਤ ਕੀਤੀ ਜਾਣੀ ਹੈ ਜਿਸ ਦਾ ਰਸਮੀ ਐਲਾਨ ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ
ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਦਾ ਲਗਾਤਾਰ ਪਾਵਰਕੌਮ ਦੇ ਮੁਲਾਜ਼ਮ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
- PTC NEWS