Punjab Government holiday 2026 : ਪੰਜਾਬ ਸਰਕਾਰ ਨੇ ਸਾਲ 2026 ਲਈ ਛੁੱਟੀਆਂ ਦਾ ਕਲੰਡਰ ਕੀਤਾ ਜਾਰੀ , ਮਾਰਚ-ਅਪ੍ਰੈਲ 'ਚ ਸਭ ਤੋਂ ਵੱਧ ਛੁੱਟੀਆਂ
Punjab Government holiday 2026 : ਪੰਜਾਬ ਸਰਕਾਰ (Punjab Government) ਨੇ 2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਕੈਲੰਡਰ ‘ਚ ਸਾਲ ਭਰ ਦੀਆਂ ਗਜ਼ਟਿਡ ਛੁੱਟੀਆਂ (Gazetted Holidays) ਦੀ ਲਿਸਟ ਦਿੱਤੀ ਗਈ ਹੈ
ਕੈਲੰਡਰ ਦੇ ਅਨੁਸਾਰ 2026 ਵਿੱਚ 31 ਸਰਕਾਰੀ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਪੰਜ ਛੁੱਟੀਆਂ ਐਤਵਾਰ ਦੇ ਦਿਨ ਆ ਰਹੀਆਂ ਹਨ। ਸਰਕਾਰੀ ਦਫ਼ਤਰ, ਨਗਰ ਨਿਗਮ, ਸਕੂਲ, ਕਾਲਜ ਅਤੇ ਹੋਰ ਸਰਕਾਰੀ ਸ਼ਾਖਾਵਾਂ ਇਨ੍ਹਾਂ ਛੁੱਟੀਆਂ ਦੌਰਾਨ ਬੰਦ ਰਹਿਣਗੀਆਂ। ਕੈਲੰਡਰ ਦੇ ਅਨੁਸਾਰ 2026 ਵਿੱਚ ਸਰਕਾਰੀ ਦਫ਼ਤਰ 244 ਦਿਨਾਂ ਲਈ ਖੁੱਲ੍ਹੇ ਰਹਿਣਗੇ।
ਜਾਣਕਾਰੀ ਅਨੁਸਾਰ ਜਨਵਰੀ ਵਿੱਚ ਇੱਕ ਸਰਕਾਰੀ ਛੁੱਟੀ ਹੈ, ਜੋ 26 ਜਨਵਰੀ ਸੋਮਵਾਰ ਨੂੰ ਰਹੇਗੀ। ਇਸ ਤੋਂ ਇਲਾਵਾ ਫਰਵਰੀ ਮਹੀਨੇ ਵਿਚ ਦੋ ਛੁੱਟੀਆਂ ਹੋਣਗੀਆਂ ਪਰ ਦੋਵੇਂ ਐਤਵਾਰ ਨੂੰ ਹਨ। ਜਿਸ ਮੁਤਾਬਕ 1 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜਯੰਤੀ ਅਤੇ 15 ਫਰਵਰੀ ਨੂੰ ਮਹਾਂਸ਼ਿਵਰਾਤਰੀ ਹੈ। ਮਾਰਚ ਅਤੇ ਅਪ੍ਰੈਲ ਵਿਚ 5-5 ਸਰਕਾਰੀ ਛੁੱਟੀਆਂ ਹਨ। ਛੁੱਟੀਆਂ ਦੀ ਪੂਰੀ ਸੂਚੀ ਖ਼ਬਰ ਵਿਚ ਹੇਠਾਂ ਦਿੱਤੀ ਗਈ ਹੈ।




- PTC NEWS