Punjab Trasfers : ਪੰਜਾਬ ਸਰਕਾਰ ਵੱਲੋਂ 3 ਆਈਪੀਐਸ ਅਤੇ 15 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਵੇਖੋ ਪੂਰੀ ਸੂਚੀ
Punjab Police Transfers News : ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਤਿੰਨ ਆਈਪੀਐਸ ਅਤੇ 15 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੁਲਿਸ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਹੁਕਮ ਅੱਜ ਤੋਂ ਲਾਗੂ ਹੋਣਗੇ ਅਤੇ ਉਨ੍ਹਾਂ ਨੂੰ ਤੁਰੰਤ ਆਪਣੇ ਨਵੇਂ ਸਟੇਸ਼ਨ ਜੁਆਇਨ ਕਰਨੇ ਚਾਹੀਦੇ ਹਨ।
ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਆਈਪੀਐਸ ਸੁਰਿੰਦਰਜੀਤ ਸਿੰਘ ਮੰਡ ਨੂੰ ਡੀਆਈਜੀ ਜੇਲ੍ਹ, ਕੰਵਲਦੀਪ ਸਿੰਘ ਨੂੰ ਏਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਅਤੇ ਪਰਮਬੀਰ ਸਿੰਘ ਪਰਮਾਰ ਨੂੰ ਏਆਈਜੀ ਲਾਅ ਐਂਡ ਆਰਡਰ-2 ਪੰਜਾਬ ਨਿਯੁਕਤ ਕੀਤਾ ਗਿਆ ਹੈ।
ਪੂਰੀ ਸੂਚੀ ਪੀਡੀਐਫ਼ ਵੇਖਣ ਲਈ ਕਰੋ ਕਲਿੱਕ....
ਪੀਪੀਐਸ ਅਧਿਕਾਰੀਆਂ ਵਿੱਚੋਂ, ਜਸਕਿਰਨਜੀਤ ਸਿੰਘ ਨੂੰ ਡੀਸੀਪੀ ਦਿਹਾਤੀ ਲੁਧਿਆਣਾ, ਜਸ਼ਨਦੀਪ ਸਿੰਘ ਗਿੱਲ ਨੂੰ ਏਡੀਸੀਪੀ-IV ਲੁਧਿਆਣਾ, ਅਜੈ ਰਾਜ ਸਿੰਘ ਨੂੰ ਸਹਾਇਕ ਕਮਾਂਡੈਂਟ ਪਹਿਲੀ ਆਈਆਰਬੀ ਪਟਿਆਲਾ, ਰਾਜਨ ਸ਼ਰਮਾ ਨੂੰ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਦਿਹਾਤੀ ਨਿਯੁਕਤ ਕੀਤਾ ਗਿਆ ਹੈ।

ਤਰੁਣ ਰਤਨ ਨੂੰ ਐਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਸਤਵੀਰ ਸਿੰਘ ਨੂੰ ਕਮਾਂਡੈਂਟ ਸੱਤਵੀਂ ਆਈਆਰਬੀ ਕਪੂਰਥਲਾ, ਗੁਰਪ੍ਰੀਤ ਸਿੰਘ ਸਹੋਤਾ ਨੂੰ ਏਡੀਸੀਪੀ ਪੀਬੀਆਈ ਅੰਮ੍ਰਿਤਸਰ, ਹਰਕਮਲ ਕੌਰ ਨੂੰ ਐਸਪੀ ਹੈੱਡਕੁਆਰਟਰ ਸ੍ਰੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਨੂੰ ਐਸਪੀ ਇਨਵੈਸਟੀਗੇਸ਼ਨ ਬਟਾਲਾ, ਮਨਪ੍ਰੀਤ ਨੂੰ ਐਸਪੀ ਆਪ੍ਰੇਸ਼ਨ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ।
ਹਰਪ੍ਰੀਤ ਕੌਰ ਗਿੱਲ ਨੂੰ ਐਸਪੀ ਹੈੱਡਕੁਆਰਟਰ ਖੰਨਾ, ਸੁਖਨਿੰਦਰ ਸਿੰਘ ਨੂੰ ਐਸਪੀ ਹੈੱਡਕੁਆਰਟਰ ਤਰਨਤਾਰਨ, ਰੁਪਿੰਦਰ ਦੀਪ ਕੌਰ ਸੋਹੀ ਨੂੰ ਐਸਪੀ ਬੀਓਆਈ ਚੰਡੀਗੜ੍ਹ, ਦਮਨਬੀਰ ਸਿੰਘ ਨੂੰ ਐਸਪੀ ਹੈੱਡਕੁਆਰਟਰ ਏਐਨਟੀਐਫ ਐਸਏਐਸ ਨਗਰ ਅਤੇ ਧਰਮਵੀਰ ਸਿੰਘ ਨੂੰ ਐਸਪੀ ਹੈੱਡਕੁਆਰਟਰ ਫਿਰੋਜ਼ਪੁਰ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਹੁਕਮ ਅੱਜ ਤੋਂ ਲਾਗੂ ਹੋਣਗੇ।
- PTC NEWS