Punjab IPS Transfers : ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ 'ਚ 14 ਅਧਿਕਾਰੀਆਂ ਦੇ ਤਬਾਦਲੇ ਤੇ ਤਰੱਕੀਆਂ, ਵੇਖੋ ਪੂਰੀ ਸੂਚੀ
Punjab Transfers List : ਪੰਜਾਬ ਸਰਕਾਰ ਵੱਲੋਂ ਪੁਲਿਸ (Punjab POlice Transfers) ਵਿਭਾਗ ਵਿੱਚ 11 ਆਈਪੀਐਸ ਅਧਿਕਾਰੀਆਂ ਤੇ ਤਬਾਦਲੇ ਤੇ ਤਰੱਕੀਆਂ ਕੀਤੀਆਂ ਗਈਆਂ ਹਨ। ਤਬਾਦਲਿਆਂ ਦੀ ਕੜੀ ਤਹਿਤ ਅੰਮ੍ਰਿਤਸਰ 'ਚ ਐਸਪੀ ਦਿਹਾਤੀ ਤੇਜਬੀਰ ਹੁੰਦਲ (IPS Tejbir Hundal) 'ਤੇ ਸਿਆਸੀ ਗਾਜ ਡਿੱਗੀ ਹੈ, ਜਿਸ ਨੂੰ ਸਰਕਾਰ ਵੱਲੋਂ ਬਦਲੀ ਕਰਕੇ ਪੀਏਪੀ ਜਲੰਧਰ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਦਿਹਾਤੀ ਐਸਐਸਪੀ ਸੁਹੇਲ ਕਾਸਿਮ ਮੀਰ (SSP Amritsar Rural Transfer) ਦਾ ਵੀ ਤਬਾਦਲਾ ਕਰਕੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸੁਹੈਲ ਕਾਸਿਮ ਮੀਰ ਨੂੰ ਏਆਈਜੀ ਪਰਸੋਨਲ-I ਪੰਜਾਬ ਲਾ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਤੇਜਬੀਰ ਹੁੰਦਲ ਦੀ ਬਦਲੀ ਪਿੱਛੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਉਨ੍ਹਾਂ ਵੱਲੋਂ ਹਿਰਾਸਤ ਵਿੱਚ ਲਏ ਜਾਣਾ ਸੀ, ਕਿਉਂਕਿ ਮਿਊਂਸਪਲ ਚੋਣਾਂ ਦੌਰਾਨ ਅਕਾਲੀ ਦਲ ਦਾ ਇੱਕ ਵਰਕਰ ਝੜਪ ਦੌਰਾਨ ਜ਼ਖ਼ਮੀ ਹੋ ਗਿਆ ਸੀ। ਚਰਚਾ ਹੈ ਕਿ ਇਸ ਬਾਰੇ 'ਆਪ' ਆਗੂ ਤਲਬੀਰ ਗਿੱਲ ਨੇ 26 ਮਈ ਨੂੰ ਹੀ ਬਦਲੀ ਕਰਾਉਣ ਦਾ ਸੰਕੇਤ ਵੀ ਦਿੱਤਾ ਸੀ।
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜਾਰੀ ਹੁਕਮਾਂ ਮੁਤਾਬਕ ਸਪੈਸ਼ਲ ਡੀਜੀ-ਕਮ-ਡਾਇਰੈਕਟਰ ਐਮਆਰਐਸ ਪੀਪੀਏ ਫਿਲੌਰ ਅਨੀਤਾ ਪੁਨੀ ਨੂੰ ਸਪੈਸ਼ਲ ਡੀਜੀਪੀ ਐਚਆਰਡੀ ਅਤੇ ਵੈਲਫੇਅਰ, ਪੰਜਾਬ ਨਿਯੁਕਤ ਕੀਤਾ ਗਿਆ ਹੈ। ਆਈਜੀਪੀ ਟੈਕਨੀਕਲ ਸਰਵਿਸਿਜ਼ ਪ੍ਰਦੀਪ ਕੁਮਾਰ ਯਾਦਵ ਆਪਣੇ ਮੌਜੂਦਾ ਅਹੁਦੇ 'ਤੇ ਹੀ ਕੰਮ ਜਾਰੀ ਰੱਖਣਗੇ।

ਇਸ ਫੇਰਬਦਲ ਤਹਿਤ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਡਾਇਰੈਕਟਰ ਐਮਆਰਐਸ ਪੀਪੀਏ ਫਿਲੌਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੂੰ ਨਵਾਂ ਪੁਲਿਸ ਕਮਿਸ਼ਨਰ ਜਲੰਧਰ ਨਿਯੁਕਤ ਕੀਤਾ ਗਿਆ ਹੈ।
ਵਿਵੇਕਸ਼ੀਲ ਸੋਨੀ, ਅੰਮ੍ਰਿਤਸਰ ਬਾਰਡਰ ਰੇਂਜ ਦਾ ਵੇਖਣਗੇ ਕੰਮ
ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ ਵਿਵੇਕ ਸ਼ੀਲ ਸੋਨੀ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਕੰਮਕਾਜ ਦੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਰੱਕੀ ਉਪਰੰਤ ਸੁਰਿੰਦਰਜੀਤ ਸਿੰਘ ਮੰਡ ਨੂੰ ਡੀਆਈਜੀ ਜੇਲ੍ਹਾਂ ਪੰਜਾਬ, ਕੰਵਲਦੀਪ ਸਿੰਘ ਨੂੰ ਡੀਆਈਜੀ ਲਾਅ ਐਂਡ ਆਰਡਰ ਪੰਜਾਬ ਅਤੇ ਸੰਦੀਪ ਕੁਮਾਰ ਸ਼ਰਮਾ ਨੂੰ ਡੀਆਈਜੀ ਪੀਏਪੀ-II ਜਲੰਧਰ ਤਾਇਨਾਤ ਕੀਤਾ ਗਿਆ ਹੈ।
ਸੰਦੀਪ ਗੋਇਲ ਲੁਧਿਆਣਾ ਰੇਂਜ ਡੀਆਈਜੀ ਨਿਯੁਕਤ
ਉੱਧਰ, ਡੀਆਈਜੀ ਏਜੀਟੀਐਫ-II ਅਤੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਸੰਭਾਲ ਰਹੇ ਸੰਦੀਪ ਗੋਇਲ ਨੂੰ ਡੀਆਈਜੀ ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਹੈ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸੁਹੈਲ ਕਾਸਿਮ ਮੀਰ ਨੂੰ ਏਆਈਜੀ ਪਰਸੋਨਲ-I ਪੰਜਾਬ ਅਤੇ ਐੱਸਐੱਸਪੀ ਫਰੀਦਕੋਟ ਪ੍ਰਗਿਆ ਜੈਨ ਨੂੰ ਏਆਈਜੀ ਲਾਅ ਐਂਡ ਆਰਡਰ ਪੰਜਾਬ ਲਗਾਇਆ ਗਿਆ ਹੈ।
3 ਪੀਪੀਐਸ ਅਧਿਕਾਰੀਆਂ ਦੇ ਵੀ ਕੀਤੇ ਤਬਾਦਲੇ
ਇਸੇ ਤਰ੍ਹਾਂ, ਜਾਰੀ ਹੁਕਮਾਂ ਮੁਤਾਬਕ ਕੰਵਲ ਪ੍ਰੀਤ ਸਿੰਘ, PPS, ਜੋ ਇਸ ਵੇਲੇ ਏਡੀਸੀਪੀ ਇੰਡਸਟਰੀਅਲ ਸਿਕਿਉਰਿਟੀ ਲੁਧਿਆਣਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਐੱਸਪੀ ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ ਤਾਇਨਾਤ ਕੀਤਾ ਗਿਆ ਹੈ। ਉਹ ਅਗਲੇ ਹੁਕਮਾਂ ਤੱਕ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦਾ ਕੰਮਕਾਜ ਵੀ ਦੇਖਣਗੇ।
ਤੇਜਬੀਰ ਸਿੰਘ, PPS, ਜੋ ਐੱਸਪੀ ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ ਦੇ ਅਹੁਦੇ 'ਤੇ ਤਾਇਨਾਤ ਸਨ, ਨੂੰ ਅਸਿਸਟੈਂਟ ਕਮਾਂਡੈਂਟ 80ਵੀਂ ਬਟਾਲੀਅਨ PAP, ਜਲੰਧਰ ਕੈਂਟ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਗੁਰਬੰਸ ਸਿੰਘ ਬੈਂਸ, PPS, ਜੋ ਐੱਸਪੀ ਡਿਟੈਕਟਿਵ ਪਟਿਆਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਐੱਸਪੀ ਪੀਬੀਆਈ ਫਰੀਦਕੋਟ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਐੱਸਐੱਸਪੀ ਫਰੀਦਕੋਟ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
- PTC NEWS