Wed, Dec 24, 2025
Whatsapp

Laptop For Govt Officials: ਪੰਜਾਬ ਦੇ IAS ਤੇ PCS ਅਧਿਕਾਰੀਆਂ ਨੂੰ ਲੈਪਟਾਪ ਦੇਣ ਦੀ ਤਿਆਰੀ ’ਚ ਸਰਕਾਰ !

ਪੰਜਾਬ ਦੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਇੱਕ ਲੈਪਟਾਪ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦਾ ਕੋਈ ਵੀ ਆਈਏਐਸ ਅਤੇ ਪੀਸੀਐਸ ਅਧਿਕਾਰੀ ਇਹ ਲੈਪਟਾਪ ਲੈਣ ਲਈ ਅਪਲਾਈ ਕਰ ਸਕਦਾ ਹੈ।

Reported by:  PTC News Desk  Edited by:  Aarti -- April 12th 2023 09:30 AM
Laptop For Govt Officials: ਪੰਜਾਬ ਦੇ IAS ਤੇ PCS ਅਧਿਕਾਰੀਆਂ ਨੂੰ ਲੈਪਟਾਪ ਦੇਣ ਦੀ ਤਿਆਰੀ ’ਚ ਸਰਕਾਰ !

Laptop For Govt Officials: ਪੰਜਾਬ ਦੇ IAS ਤੇ PCS ਅਧਿਕਾਰੀਆਂ ਨੂੰ ਲੈਪਟਾਪ ਦੇਣ ਦੀ ਤਿਆਰੀ ’ਚ ਸਰਕਾਰ !

ਰਵਿੰਦਰ ਮੀਤ (ਚੰਡੀਗੜ੍ਹ, 12 ਅਪ੍ਰੈਲ): ਪੰਜਾਬ ਦੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀ ਲਾਟਰੀ ਖੁੱਲ੍ਹ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਅਧਿਕਾਰੀਆਂ ਵਿੱਚੋਂ ਹਰੇਕ ਨੂੰ ਇੱਕ ਆਲੀਸ਼ਾਨ ਲੈਪਟਾਪ ਦੇਣ ਦਾ ਫੈਸਲਾ ਕੀਤਾ ਹੈ, ਜਿਸ ਲਈ ਇੱਕ ਨੀਤੀ ਵੀ ਜਾਰੀ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਪੰਜਾਬ ਦਾ ਕੋਈ ਵੀ ਆਈਏਐਸ ਅਤੇ ਪੀਸੀਐਸ ਅਧਿਕਾਰੀ ਇਹ ਲੈਪਟਾਪ ਲੈਣ ਲਈ ਅਪਲਾਈ ਕਰ ਸਕਦਾ ਹੈ, ਬਸ਼ਰਤੇ ਉਸਦੇ ਕੋਲ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਵੀ ਲੈਪਟਾਪ ਨਾ ਹੋਵੇ, ਭਾਵੇਂ ਕਿਸੇ ਆਈਏਐਸ ਅਤੇ ਪੀਸੀਐਸ ਅਧਿਕਾਰੀ ਕੋਲ ਪਹਿਲਾਂ ਤੋਂ ਹੀ ਲੈਪਟਾਪ ਹੋਵੇ, ਉਹ ਇਹ ਨਵਾਂ ਲੈਪਟਾਪ ਲੈਣ ਦਾ ਹੱਕਦਾਰ ਬਣ ਸਕਦਾ ਹੈ, ਪਰ ਇਸ ਲਈ ਅਧਿਕਾਰੀ ਨੂੰ ਪੁਰਾਣੇ ਲੈਪਟਾਪ ਦੀ ਕੀਮਤ ਲਗਾ ਕੇ ਲੈਪਟਾਪ ਖਰੀਦਣਾ ਹੋਵੇਗਾ, ਉਸ ਤੋਂ ਬਾਅਦ ਹੀ ਉਹ ਨਵੀਂ ਨੀਤੀ ਤਹਿਤ ਪੰਜਾਬ ਸਰਕਾਰ ਤੋਂ ਨਵਾਂ ਲੈਪਟਾਪ ਲੈ ਸਕੇਗਾ।


80 ਹਜ਼ਾਰ ਤੱਕ ਦੀ ਕੀਮਤ ਦਾ ਹੋਵੇਗਾ ਲੈੱਪਟਾਪ 

ਦੇਸ਼ ’ਚ ਤੋਂ ਇੱਕ ਵੱਡੀ ਕੰਪਨੀ ਦੇ ਲੈੱਪਟਾਪ ਮੌਜੂਦ ਹਨ, ਕੁਝ ਲੈਪਟਾਪਾਂ ਦੀ ਕੀਮਤ 40-50 ਹਜ਼ਾਰ ਤੋਂ ਸ਼ੁਰੂ ਹੋ ਕੇ 2 ਲੱਖ ਰੁਪਏ ਤੱਕ ਜਾਂਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਸਾਰੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਲਈ ਲੈਪਟਾਪ ਖਰੀਦਣ ਦੀ ਸੀਮਾ ਰੱਖੀ ਹੈ, ਜਿਸ ਤਹਿਤ ਉਹ ਸਿਰਫ ₹80000 ਤੱਕ ਦਾ ਲੈਪਟਾਪ ਖਰੀਦ ਸਕਦੇ ਹਨ, ਇਸ ਤੋਂ ਵੱਧ ਪੈਸੇ ਕਿਸੇ ਨੂੰ ਵੀ ਨਹੀਂ ਦਿੱਤੇ ਜਾਣਗੇ। 

ਖ਼ੁਦ ਅਧਿਕਾਰੀ ਬਾਜਾਰ ਤੋਂ ਖਰੀਦ ਸਕਦਾ ਹੈ ਲੈਪਟਾਪ 

ਜੇਕਰ ਕੋਈ ਵੀ ਪੀਸੀਐਸ ਜਾਂ ਆਈਏਐਸ ਅਧਿਕਾਰੀ ਸਰਕਾਰ ਦੁਆਰਾ ਖਰੀਦੇ ਗਏ ਲੈਪਟਾਪ ਦੀ ਬਜਾਏ ਮਾਰਕੀਟ ਵਿੱਚੋਂ ਆਪਣੇ ਤੌਰ 'ਤੇ ਲੈਪਟਾਪ ਖਰੀਦਣਾ ਚਾਹੁੰਦਾ ਹੈ, ਤਾਂ ਉਨ੍ਹਾਂ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਪੰਜਾਬ ਸਰਕਾਰ ਦੇ ਗਵਰਨੈਂਸ ਰਿਫਾਰਮ ਵਿਭਾਗ ਤੋਂ ਮਨਜ਼ੂਰੀ ਲੈਣੀ ਪਵੇਗੀ।

ਇਹ ਵੀ ਪੜ੍ਹੋ: Charanjit Singh Channi : ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਤੋਂ 20 ਅਪ੍ਰੈਲ ਨੂੰ ਕੀਤੀ ਜਾਵੇਗੀ ਪੁੱਛਗਿੱਛ

- PTC NEWS

Top News view more...

Latest News view more...

PTC NETWORK
PTC NETWORK