Thu, Mar 23, 2023
Whatsapp

Liquor Shops in Punjab: ਪੰਜਾਬ ’ਚ ਠੇਕਿਆਂ ਤੋਂ ਇਲਾਵਾ ਦੁਕਾਨਾਂ ’ਤੇ ਮਿਲੇਗੀ ਸ਼ਰਾਬ, ਸੂਬੇ ’ਚ ਖੁੱਲ੍ਹਣਗੀਆਂ 77 ਦੁਕਾਨਾਂ

ਹੁਣ ਜੇਕਰ ਕਿਸੇ ਨੂੰ ਬੀਅਰ ਅਤੇ ਸ਼ਰਾਬ ਪੀਣੀ ਹੈ ਤਾਂ ਉਸਨੂੰ ਠੇਕੇ ’ਤੇ ਜਾਣ ਦੀ ਜਰੂਰਤ ਨਹੀਂ ਪਵੇਗੀ। ਪੰਜਾਬ ਸਰਕਾਰ ਇੱਕ ਅਪ੍ਰੈਲ ਤੋਂ ਸ਼ਹਿਰਾਂ ’ਚ ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ।

Written by  Aarti -- March 15th 2023 02:24 PM -- Updated: March 15th 2023 04:18 PM
Liquor Shops in Punjab: ਪੰਜਾਬ ’ਚ ਠੇਕਿਆਂ ਤੋਂ ਇਲਾਵਾ ਦੁਕਾਨਾਂ ’ਤੇ ਮਿਲੇਗੀ ਸ਼ਰਾਬ, ਸੂਬੇ ’ਚ ਖੁੱਲ੍ਹਣਗੀਆਂ 77 ਦੁਕਾਨਾਂ

Liquor Shops in Punjab: ਪੰਜਾਬ ’ਚ ਠੇਕਿਆਂ ਤੋਂ ਇਲਾਵਾ ਦੁਕਾਨਾਂ ’ਤੇ ਮਿਲੇਗੀ ਸ਼ਰਾਬ, ਸੂਬੇ ’ਚ ਖੁੱਲ੍ਹਣਗੀਆਂ 77 ਦੁਕਾਨਾਂ

Liquor Shops in Punjab: ਹੁਣ ਜੇਕਰ ਕਿਸੇ ਨੂੰ ਬੀਅਰ ਅਤੇ ਸ਼ਰਾਬ ਪੀਣੀ ਹੈ ਤਾਂ ਉਸਨੂੰ ਠੇਕੇ ’ਤੇ ਜਾਣ ਦੀ ਜਰੂਰਤ ਨਹੀਂ ਪਵੇਗੀ। ਪੰਜਾਬ ਸਰਕਾਰ ਇੱਕ ਅਪ੍ਰੈਲ ਤੋਂ ਸ਼ਹਿਰਾਂ ’ਚ ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਫਿਲਹਾਲ 77 ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਜਾ ਰਹੀਆਂ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕ ਠੇਕੇ ’ਤੇ ਜਾਣ ਤੋਂ ਬਚਦੇ ਹਨ। ਅਜਿਹੇ ਲੋਕਾਂ ਨੂੰ ਹੁਣ ਠੇਕੇ ’ਤੇ ਜਾਣ ਦੀ ਲੋੜ ਨਹੀਂ ਹੋਵੇਗੀ। ਉਹ ਦੁਕਾਨ ਤੋਂ ਹੀ ਬੀਅਰ ਅਤੇ ਸ਼ਰਾਬ ਖਰੀਦ ਸਕਣਗੇ। ਇਸ ਲਈ ਸਰਕਾਰ ਨੇ ਹਵਾਲਾ ਦਿੱਤਾ ਹੈ ਕਿ ਇਸ ਤਰ੍ਹਾਂ ਸਰਕਾਰ ਦੀ ਆਮਦਨ ’ਚ ਵਾਧਾ ਹੋਵੇਗਾ। 



ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਪੰਜਾਬ ਕੈਬਨਿਟ ਨੇ ਬੀਤੇ ਸ਼ੁਕਰਵਾਰ ਨੂੰ ਸਾਲ 2023-24 ਦੇ ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨੀਤੀ ਦੇ ਤਹਿਤ ਸਾਲ 2023-24 ’ਚ 1004 ਕਰੋੜ ਰੁਪਏ ਦੇ ਵਾਧੇ ਦੇ ਨਾਲ 9754 ਕਰੋੜ ਰੁਪਏ ਇੱਕਠੇ ਹੋਣ ਦਾ ਟਿੱਚਾ ਹੈ। ਬੀਅਰ ਬਾਰ, ਹਾਰਡ ਬਾਰ ਕਲੱਬ ਅਤੇ ਮਾਈਕ੍ਰੋਬ੍ਰੇਵਰੀ ਦੁਆਰਾ ਵੇਚੀ ਜਾਣ ਵਾਲੀ ਸ਼ਰਾਬ ’ਤੇ ਵੈਟ ਘਟਾ ਕੇ 13 ਫੀਸਦ ਅਤੇ 10 ਫੀਸਦ ਸਰਚਾਰਜ ਕਰ ਦਿੱਤਾ ਗਿਆ ਹੈ। 

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ ਸਿਰਫ ਸ਼ਹਿਰਾਂ ਚ ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਸਰਕਾਰ ਦੀ ਆਮਦਨ ਵਧੇਗੀ। 

ਰਿਪੋਰਟਰ ਰਵਿੰਦਰਮੀਤ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਦੀ ਪਟੀਸ਼ਨ 'ਤੇ ਸੁਣਵਾਈ ਭਲਕੇ; ਪੰਜਾਬ ਸਰਕਾਰ ਦੇ ਫੈਸਲੇ ਨੂੰ HC 'ਚ ਚੁਣੌਤੀ

- PTC NEWS

adv-img

Top News view more...

Latest News view more...