Punjab Rain Alert : ਨਹੀਂ ਟਲਿਆ ਖ਼ਤਰਾ, 125 ਸਾਲ ਦੇ ਇਤਿਹਾਸ 'ਚ ਸਭ ਤੋਂ ਵੱਧ ਬਾਰਿਸ਼, ਮੌਸਮ ਵਿਗਿਆਨੀ ਨੇ ਦਿੱਤੀ ਚੇਤਾਵਨੀ, ਵੇਖੋ ਵੀਡੀਓ
Punjab Weather News : ਪੰਜਾਬ 'ਚ ਰਾਵੀ, ਬਿਆਸ ਅਤੇ ਸਤਲੁਜ ਦਰਿਆ 'ਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਜਿਸ ਨਾਲ ਹੜ੍ਹ ਰੂਪੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹੁਣ ਮੌਸਮ ਵਿਭਾਗ ਦੇ ਇੱਕ ਵਿਗਿਆਨੀ ਦੀ ਜਾਣਕਾਰੀ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਮੌਸਮ ਵਿਗਿਆਨੀ ਨੇ ਅਗਲੇ ਦਿਨਾਂ ਦਰਮਿਆਨ ਪੰਜਾਬ 'ਚ ਭਾਰੀ ਨੂੰ ਲੈ ਕੇ ਜੋ ਜਾਣਕਾਰੀ ਦਿੱਤੀ ਹੈ, ਉਹ ਬਹੁਤ ਹੀ ਡਰਾਉਣ ਵਾਲੀ ਹੈ।
ਮੌਸਮ ਵਿਗਿਆਨੀ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜੇ ਖਤਰਾ ਟਲਿਆ ਨਹੀਂ ਹੈ, ਸਗੋਂ 29 ਅਗਸਤ ਤੋਂ ਬਾਅਦ ਹੋਰ ਬਾਰਿਸ਼ ਹੋਵੇਗੀ। ਉਨ੍ਹਾਂ ਕਿਹਾ ਕਿ ਇਹ 125 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਇਸਤੋਂ ਪਹਿਲਾਂ 1995 ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹ ਆਏ ਸਨ।
ਮੌਸਮ ਵਿਗਿਆਨੀ ਨੇ ਦੱਸਿਆ ਕਿ 29 ਅਗਸਤ ਤੋਂ ਬਾਅਦ ਸਤੰਬਰ ਵਿੱਚ ਵੀ ਬਾਰਿਸ਼ ਹੋਵੇਗੀ। ਦੱਸ ਦਈਏ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਉਸ ਨਾਲ ਪਾਕਿਸਤਾਨ ਅਤੇ ਭਾਰਤ ਦੇ ਦੋਵਾਂ ਪਾਸਿਆਂ ਦੇ ਪੰਜਾਬ 'ਚ ਮੀਂਹ ਤੇ ਹੜ੍ਹ ਕਾਰਨ ਹਾਹਾਕਾਰ ਮੱਚੀ ਹੋਈ। ਭਾਰਤ ਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਅਟਾਰੀ-ਵਾਹਗਾ ਵੀ ਪਾਣੀ ਦੀ ਭੇਂਟ ਚੜ੍ਹ ਗਈ ਅਤੇ ਫੈਨਸਿੰਗ ਪੂਰੀ ਤਰ੍ਹਾਂ ਜਲਮਗਨ ਹੋ ਗਈ ਹੈ।
- PTC NEWS