National Media Awards 2025 : ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ PTC News ਦੇ CEO ਹਰਪ੍ਰੀਤ ਸਿੰਘ ਸਾਹਨੀ ਨੂੰ ਰਾਸ਼ਟਰੀ ਮੀਡੀਆ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
National Media Awards 2025 : ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ ਪੀਟੀਸੀ ਨਿਊਜ਼ ਦੇ ਸੀਈਓ ਸ. ਹਰਪ੍ਰੀਤ ਸਿੰਘ ਸਾਹਨੀ ਨੂੰ ਰਾਸ਼ਟਰੀ ਮੀਡੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ ਆਪਣਾ 29ਵਾਂ ਸਨਮਾਨ ਸਮਾਗਮ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਕਰਵਾਇਆ ਗਿਆ।
ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ ਇਸ ਮੌਕੇ ਸਮਾਜ ਦੇ ਵੱਖ-ਵੱਖ ਕਿੱਤਿਆਂ ਦੇ ਵਿੱਚ ਅਤੇ ਸਮਾਜ ਦੇ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸ਼ਖਸੀਅਤਾਂ ਵੱਲੋਂ ਪੰਜਾਬ ਦੇ ਵਿਰਸੇ ਦੀ ਸਾਂਭ ਸੰਭਾਲ ਅਤੇ ਪੰਜਾਬ ਦੇ ਵਿਰਸੇ ਨੂੰ ਲੈ ਕੇ ਚਾਨਣਾ ਪਾਇਆ ਗਿਆ।
ਪੰਜਾਬ ਕਲਾ ਸਾਹਿਤ ਅਕੈਡਮੀ ਦੇ ਸੰਸਥਾਪਕ ਅਤੇ ਮੌਜੂਦਾ ਸਮੇਂ ਦੇ ਵਿੱਚ ਮੁੱਖ ਤੌਰ 'ਤੇ ਅਕੈਡਮੀ ਦਾ ਸੰਚਾਲਨ ਕਰਨ ਵਾਲੇ ਸਿਮਰ ਸਦੋਸ਼ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਉਹਨਾਂ ਦੇ ਪਿਤਾ ਵੱਲੋਂ ਇਹ ਸਨਮਾਨ ਸਮਾਰੋਹ ਸ਼ੁਰੂ ਕੀਤਾ ਗਿਆ ਸੀ, ਜੋ ਅੱਜ 29 ਸਾਲਾਂ ਤੋਂ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਸਾਲਾਂ 'ਚ ਵੀ ਜਾਰੀ ਰਹੇਗਾ।
- PTC NEWS