Punjab Police Action On Borders Updates : ਸ਼ੰਭੂ ਤੋਂ ਆਵਾਜਾਈ ਸ਼ੁਰੂ, ਦੋ-ਪਹੀਆ ਵਾਹਨਾਂ ਲਈ ਖੁੱਲ੍ਹਿਆ ਸ਼ੰਭੂ ਬਾਰਡਰ, ਹੁਣ ਸਿਰਫ਼ NHAI ਦੀ ਕਲੀਅਰੈਂਸ ਦੇ ਇੰਤਜ਼ਾਰ 'ਚ ਪੰਜਾਬ-ਹਰਿਆਣਾ
ਪਟਿਆਲੇ 'ਚ ਬਹਾਲ ਹੋਈਆਂ ਇੰਟਰਨੈਟ ਸੇਵਾਵਾਂ
ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਹੋਕਾ
ਕਿਸਾਨਾਂ ਦਾ ਦੇਣ ਡੱਟ ਕੇ ਸਾਥ ਦੇਣ ਦੀ ਕੀਤੀ ਅਪੀਲ
ਕਿਹਾ - ਆਓ ਰਲ ਕੇ ਪੰਜਾਬ ਅਤੇ ਕਿਰਸਾਨੀ ਨੂੰ ਬਚਾਈਏ
ਦਿੱਲੀ ਵਿੱਚੋਂ ਹਰਾਏ ਅਤੇ ਕੱਢੇ ਹੋਏ ਕੇਜਰੀਵਾਲ ਤੇ ਉਸਦੇ ਸਾਥੀ ਪੰਜਾਬ ਤੇ ਕਰ ਰਹੇ ਨੇ ਹਨ ਮਨ-ਮਾਨੀਆ : ਸੁਖਬੀਰ ਸਿੰਘ ਬਦਾਲ
ਪੰਜਾਬ ਪੁਲਿਸ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਖਨੌਰੀ ਬਾਰਡਰ ਤੋਂ ਚੁੱਕੇ ਗਏ 29 ਕਿਸਾਨਾਂ ਨੇ ਹਨੂੰਮਾਨ ਪੈਲੇਸ ਖਨੌਰੀ ਵਿਖੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।

ਡੀਆਈਜੀ ਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਕਿਸਾਨ ਦੁਬਾਰਾ ਵਿਰੋਧ ਸ਼ੁਰੂ ਕਰਦੇ ਹਨ ਤਾਂ ਅਸੀਂ ਵੀ ਤਿਆਰ ਹਾਂ। ਅਸੀਂ ਹੁਣ ਰਿਟਾਇਰ ਨਹੀਂ ਹੋਵਾਂਗੇ। ਡੀਆਈਜੀ ਮਨਦੀਪ ਸਿੰਧੂ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਖਨੋਰੀ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਦੀ ਯੋਜਨਾ ਦੇ ਸਾਫ਼-ਸੁਥਰੇਪਣ ਲਈ ਉਨ੍ਹਾਂ ਨੂੰ ਫ਼ੋਨ 'ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਰਿਆਣਾ ਦੇ ਕਿਸਾਨ ਕਹਿੰਦੇ ਹਨ ਕਿ ਤੁਸੀਂ ਕਿਸਾਨਾਂ ਨੂੰ ਉਠਾ ਕੇ ਚੰਗਾ ਕੰਮ ਕੀਤਾ ਹੈ। ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਸਨ ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸ਼ੰਭੂ ਸਰਹੱਦ ਇੱਕ ਪਾਸੇ ਤੋਂ ਖੋਲ੍ਹ ਦਿੱਤੀ ਗਈ ਹੈ ਪਰ ਖਨੋਰੀ ਸਰਹੱਦ ਇੱਕ ਵੱਡੇ ਅੰਦੋਲਨ ਦੀ ਜਗ੍ਹਾ ਸੀ ਜਿੱਥੇ ਜਗਜੀਤ ਸਿੰਘ ਡੱਲੇਵਾਲ ਬੈਠੇ ਸਨ।
ਕਿਸਾਨਾਂ ਨੂੰ ਚੁੱਕਣ ਦਾ ਕੰਮ ਰਾਤ ਨੂੰ ਖਨੋਰੀ ਸਰਹੱਦ 'ਤੇ ਕੀਤਾ ਗਿਆ। ਸ਼ੁਰੂ ਵਿੱਚ ਸਰਹੱਦ 'ਤੇ ਲਗਭਗ 600 ਕਿਸਾਨ ਸਨ, ਬਾਅਦ ਵਿੱਚ ਲਗਭਗ 400 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਇੱਕ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਗਿਆ ਹੈ ਜਿੱਥੇ ਕਿਸਾਨ ਨੂੰ ਆਪਣੀ ਗੱਡੀ ਦੇ ਕਾਗਜ਼ਾਤ ਅਤੇ ਇੱਕ ਵਿਅਕਤੀ ਨੂੰ ਗਵਾਹ ਵਜੋਂ ਲਿਆਉਣਾ ਪਵੇਗਾ, ਜਿਸ ਤੋਂ ਬਾਅਦ ਕਿਸਾਨ ਨੂੰ ਉਸਦੀ ਗੱਡੀ ਦੇ ਦਿੱਤੀ ਜਾਵੇਗੀ।
ਕਿਸਾਨਾਂ ਨੂੰ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੁੱਕਿਆ ਗਿਆ ਹੈ। ਕਿਸਾਨਾਂ ਨੇ ਵੀ ਪੁਲਿਸ ਨਾਲ ਸਹਿਯੋਗ ਕੀਤਾ ਹੈ।
ਖਨੌਰੀ ਤੋਂ ਚੁੱਕੇ ਕਿਸਾਨਾਂ ਨੇ ਹਨੂੰਮਾਨ ਪੈਲਸ ਖਨੌਰੀ ਵਿਖੇ ਮਰਨ ਵਰਤ ਸ਼ੁਰੂ ਕੀਤਾ ਹੈ।



ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਕਿਸਾਨਾਂ ਦੇ ਮਾਰਚ ਨੂੰ ਖਤਮ ਕਰਨ ਅਤੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਬਰਨਾਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਵੱਡੀ ਗਿਣਤੀ ਵਿੱਚ ਕਿਸਾਨ ਬਰਨਾਲਾ ਦੇ ਕਚਹਿਰੀ ਚੌਕ ਵਿਖੇ ਇਕੱਠੇ ਹੋਏ। ਬਰਨਾਲਾ ਦੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਕਿਸਾਨਾਂ ਦੀ ਮੀਟਿੰਗ ਉਪਰੰਤ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਿਸਾਨ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵਿਚਾਲੇ ਹੁਣ ਮੀਟਿੰਗਾਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ਬੁਰੀ ਹੈ ਅਤੇ ਛੇਤੀ ਹੀ ਉਹ ਰਣਨੀਤੀ ਬਣਾ ਕੇ ਇੱਕ ਵੱਡਾ ਐਕਸ਼ਨ ਕਰਨਗੇ।
ਪੰਜਾਬ ਦੇ ਗਿੱਦੜਬਾਹਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਹੈ। ਕਿਸਾਨ ਅੰਦੋਲਨ 'ਤੇ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਬਠਿੰਡਾ-ਗੰਗਾਨਗਰ ਹਾਈਵੇਅ ਨੂੰ ਰੋਕਣ ਲਈ ਇੱਥੇ ਆਏ ਸਨ। ਇਹ ਦੇਖ ਕੇ ਪੁਲਿਸ ਫੋਰਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ। ਕੁਝ ਕਿਸਾਨਾਂ ਨੂੰ ਉੱਥੋਂ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੰਜਾਬ-ਹਰਿਆਣਾ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਅਤੇ ਹੋਰ ਮੁੱਦਿਆਂ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।
#WATCH | Delhi: Punjab Congress MPs, including Punjab Congress President Amarinder Singh Raja Warring, protest against Punjab and the central government on the issue of removal of farmers from Punjab-Haryana Khanauri Border and Shambhu Border and other issues pic.twitter.com/eG2hL59vdR
— ANI (@ANI) March 20, 2025
ਕਿਸਾਨਾਂ ਵਿਚਕਾਰ ਹੋਈ ਝੜਪ ਕਾਰਨ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਜਾਮ ਲਗਾ ਦਿੱਤਾ ਗਿਆ।
ਬਠਿੰਡਾ ਦੇ ਜੀਦਾ ਟੋਲ ਪਲਾਜ਼ੇ ’ਤੇ ਜਾਮ ਲਗਾਉਣ ਜਾ ਰਹੇ ਕਿਸਾਨਾਂ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲਿਆ। ਕਈ ਕਿਸਾਨਾਂ ਨੂੰ ਪੁਲਿਸ ਨੇ ਵਾਪਸ ਭੇਜ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਨਾਂ ਨੂੰ ਕੁੱਟ ਮਾਰ ਰਹੀ ਹੈ।
PIMS ਹਸਪਤਾਲ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਡੱਲੇਵਾਲ
ਹਰਿਆਣਾ ਦੇ ਬਾਰਡਰ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਇੱਕ ਸਾਲ ਦੇ ਕਰੀਬ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ ਨੂੰ ਦੇਰ ਰਾਤ ਪੁਲਿਸ ਵੱਲੋਂ ਖਦੇੜ ਦਿੱਤਾ ਗਿਆ ਅਤੇ ਵੱਡੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਰੋਸ ਵਜੋਂ ਅੰਮ੍ਰਿਤਸਰ ਮਾਨਾ ਵਾਲਾ ਟੋਲ ਪਲਾਜ਼ਾ ਤੇ ਦੇਰ ਰਾਤ ਹੀ ਕਿਸਾਨ ਆਗੂਆਂ ਵੱਲੋਂ ਪਹੁੰਚ ਕੇ ਟੋਲ ਪਲਾਜ਼ਾ ਬੰਦ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਨੇ ਦੱਸਿਆ ਕਿ ਪੰਜਾਬ ਦੇ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਚੰਡੀਗੜ੍ਹ ਮੀਟਿੰਗ ਚ ਬੁਲਾ ਕੇ ਉਹਨਾਂ ਨੂੰ ਡਿਟੇਨ ਕਰ ਲਿਆ ਅਤੇ ਦੂਸਰੇ ਪਾਸੇ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਬੈਠੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਵੀਕਦੇੜ ਦਿੱਤਾ ਗਿਆ ਅਤੇ ਪੁਲਿਸ ਬਲ ਦਾ ਉਪਯੋਗ ਕਰਕੇ ਉੱਥੇ ਧੱਕੇਸ਼ਾਹੀ ਕੀਤੀ ਗਈ ਹੈ। ਜਿਸ ਦੇ ਰੋਸ ਵਜੋਂ ਹੁਣ ਉਹ ਮਾਨਾਵਾਲ ਟੋਲ ਪਲਾਜ਼ਾ ਤੇ ਪਹੁੰਚੇ ਹਨ ਅਤੇ ਅਨਮਿੱਥੇ ਸਮੇਂ ਲਈ ਇਹ ਟੋਲ ਪਲਾਜ਼ਾ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਹੁਣ ਪਿੰਡ ਪਿੰਡ ਗਲੀ ਗਲੀ ਕਿਸਾਨਾਂ ਦੇ ਵਿੱਚੋਂ ਰੋਸ ਜਾਗੂਗਾ ਅਤੇ ਵੱਡੇ ਰੋਡ ਬੰਦ ਕੀਤੇ ਜਾਣਗੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਅਗਰ ਜਰੂਰਤ ਪਈ ਤਾਂ ਆਉਣ ਵਾਲੇ ਸਮੇਂ ਵਿੱਚ ਰੇਲਾਂ ਬੰਦ ਕਰਕੇ ਵੀ ਪ੍ਰਦਰਸ਼ਨ ਕੀਤੇ ਜਾ ਸਕਦੇ ਹਨ।
Punjab Police Action On Borders Update : ਪੰਜਾਬ ਪੁਲਿਸ ਨੇ ਹਰਿਆਣਾ-ਪੰਜਾਬ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਨੂੰ ਸਾਫ਼ ਕਰ ਦਿੱਤਾ ਹੈ ਜੋ 13 ਮਹੀਨਿਆਂ ਤੋਂ ਬੰਦ ਸਨ। ਇੱਥੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਟਾ ਦਿੱਤਾ ਗਿਆ। ਇਸ ਦੌਰਾਨ 700 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਿਸ ਤੋਂ ਬਾਅਦ ਕਿਸਾਨਾਂ ਦੁਆਰਾ ਬਣਾਏ ਗਏ ਸ਼ੈੱਡਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਹਿਰਾਸਤ ਵਿੱਚ ਲਏ ਗਏ ਸਾਰੇ ਕਿਸਾਨ ਭੁੱਖ ਹੜਤਾਲ 'ਤੇ ਚਲੇ ਗਏ ਹਨ।
ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ, ਹਰਿਆਣਾ ਪੁਲਿਸ ਵੀ ਅੱਜ ਦੋਵਾਂ ਸਰਹੱਦਾਂ 'ਤੇ ਪਹੁੰਚੇਗੀ, ਜਿਸ ਤੋਂ ਬਾਅਦ ਸੀਮਿੰਟ ਦੇ ਬੈਰੀਕੇਡ ਹਟਾ ਦਿੱਤੇ ਜਾਣਗੇ। ਇਸ ਤੋਂ ਬਾਅਦ, ਸ਼ੰਭੂ ਬਾਰਡਰ ਤੋਂ ਜੀ.ਟੀ. ਰੋਡ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ 7ਵੀਂ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਤੋਂ ਬਾਹਰ ਆਏ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਪੰਧੇਰ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਜਗਜੀਤ ਡੱਲੇਵਾਲ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਾਲਾਂਕਿ ਡੱਲੇਵਾਲ ਨੂੰ 12 ਘੰਟਿਆਂ ’ਚ ਤੀਜੀ ਥਾਂ ’ਚ ਸ਼ਿਫਟ ਕੀਤਾ ਗਿਆ ਹੈ।
- PTC NEWS