Advertisment

Bargari Sacrilege Case: ਫ਼ਰਾਰ ਚੱਲ ਰਿਹਾ ਹੈ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ; ਗ੍ਰਿਫਤਾਰੀ ’ਤੇ ਪੰਜਾਬ ਪੁਲਿਸ ਦਾ ਯੂ ਟਰਨ

ਬਰਗਾੜੀ ਬੇਅਦਬੀ ਕਾਂਡ ਦੇ ਫਰਾਰ ਮੁੱਖ ਸਾਜ਼ਿਸ਼ਕਾਰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦਾ ਯੂ ਟਰਨ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਬੈਂਗਲੁਰੂ ਏਅਰਪੋਰਟ 'ਤੇ ਹਿਰਾਸਤ 'ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ।

author-image
Aarti
Updated On
New Update
Bargari Sacrilege Case: ਫ਼ਰਾਰ ਚੱਲ ਰਿਹਾ ਹੈ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ; ਗ੍ਰਿਫਤਾਰੀ ’ਤੇ ਪੰਜਾਬ ਪੁਲਿਸ ਦਾ ਯੂ ਟਰਨ
Advertisment

Bargari Sacrilege Case: ਬਰਗਾੜੀ ਬੇਅਦਬੀ ਕਾਂਡ ਦੇ ਫਰਾਰ ਮੁੱਖ ਸਾਜ਼ਿਸ਼ਕਾਰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦਾ ਯੂ ਟਰਨ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਬੈਂਗਲੁਰੂ ਏਅਰਪੋਰਟ 'ਤੇ ਹਿਰਾਸਤ 'ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ ਕੋਈ ਹੋਰ ਹੈ। ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਫਰੀਦਕੋਟ ਪੁਲਿਸ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਟਵੀਟ ਕਰ ਜਾਣਕਾਰੀ ਵੀ ਦਿੱਤੀ ਗਈ ਹੈ। 

Advertisment



ਪੰਜਾਬ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਤੁਰੰਤ ਪੁਖਤਾ ਜਾਂਚ ਕੀਤੀ ਗਈ। ਇਹ ਪਤਾ ਲੱਗਾ ਹੈ ਕਿ ਬੈਂਗਲੁਰੂ ਹਵਾਈ ਅੱਡੇ 'ਤੇ ਹਿਰਾਸਤ ਵਿਚ ਲਿਆ ਗਿਆ ਵਿਅਕਤੀ ਬੇਅਦਬੀ ਕਾਂਡ ਦਾ ਲੋੜੀਂਦਾ ਦੋਸ਼ੀ ਸੰਦੀਪ ਬਰੇਟਾ ਵਾਸੀ ਸਿਰਸਾ ਨਹੀਂ ਹੈ।



ਉਨ੍ਹਾਂ ਅੱਗੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਦੁਆਰਾ ਜਾਰੀ ਕੀਤੇ ਗਏ ਐਲਓਸੀ ਦੇ ਅਧਾਰ 'ਤੇ ਬੇਅਦਬੀ ਕਾਂਡ ਦੇ ਦੋਸ਼ੀ ਸੰਦੀਪ ਬਰੇਟਾ ਦੇ ਵੇਰਵੇ ਨਾਲ ਮੇਲ ਖਾਂਦਾ ਸੰਦੀਪ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਨੂੰ ਹਿਰਾਸਤ ਵਿੱਚ ਲੈਣ ਦੇ ਸਬੰਧ ਵਿੱਚ ਇਮੀਗ੍ਰੇਸ਼ਨ ਅਥਾਰਟੀਜ਼ ਬੈਂਗਲੁਰੂ ਹਵਾਈ ਅੱਡੇ ਤੋਂ ਇੱਕ ਸੰਦੇਸ਼ ਪ੍ਰਾਪਤ ਹੋਇਆ ਸੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦੀ ਚੰਨੀ ਨੂੰ ਸਲਾਹ ਜਾਂ ਧਮਕੀ? ਕਿਹਾ 'ਨਾ ਖੋਲ੍ਹੋ ਆਪਣਾ ਮੂੰਹ, ਸਭ ਕੁਝ ਢੱਕ ਕੇ ਰੱਖੋ'

- PTC NEWS
punjab-police 2015-bargari-sacrilege-case bargari-sacrilege-case
Advertisment

Stay updated with the latest news headlines.

Follow us:
Advertisment