Covid-19: ਕੋਵਿਡ ਵਾਲੰਟੀਅਰ ਸਸਕਾਰ ਟੀਮ ਨਾਲ ਮੀਟਿੰਗ ਤੋਂ ਭੱਜ ਰਹੀ ਸਰਕਾਰ !
ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਪੀੜਿਤ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਵਾਲੀ ਪੰਜਾਬ ਪੁਲਿਸ ਵਾਲੰਟੀਅਰ ਕੋਵਿਡ-19 ਸਸਕਾਰ ਟੀਮ ਪੰਜਾਬ ਸਰਕਾਰ ਨੂੰ ਖਫ਼ਾ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵਾਲੰਟੀਅਰ ਦੀ ਤਿੰਨ ਮੰਤਰੀ ਸਾਹਿਬਾਨਾਂ ਨਾਲ ਮੀਟਿੰਗ ਨੂੰ ਦੂਜੀ ਵਾਰੀ ਮੁਲਤਵੀ ਕਰ ਦਿੱਤਾ ਗਿਆ ਹੈ।
ਰੋਜ਼ਾਨਾ ਸਰਕਾਰ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਾਂ। ਪੰਜਾਬ ਪੁਲਿਸ ਦੀ ਦੂਜੀ ਨਵੀਂ ਭਰਤੀ ਵੀ ਹੋਣ ਜਾ ਰਹੀ ਹੈ। ਕਿਸੇ ਵੀ ਥਾਂ ਸਾਡਾ ਜ਼ਿਕਰ ਨਹੀਂ ਕੀਤਾ ਜਾ ਰਿਹਾ। ਸੈਸ਼ਨ 'ਚ ਵੀ ਕੋਰੋਨਾ ਦੀ ਆਵਾਜ਼ ਨਹੀਂ ਚੁੱਕੀ ਗਈ। ਅੱਜ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਘੱਟ ਤੋਂ ਘੱਟ 15 ਵੀਹ ਵਾਰ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਆ ਗਏ ਹਾਂ ਪਰ ਸਾਡੀ ਕੋਈ ਸੁਣਵਾਈ ਹੀ ਨਹੀਂ ਹੋ ਰਹੀ ਹੈ। ਦੱਸ ਦਈਏ ਕਿ ਵਲੰਟੀਅਰਾਂ ਵੱਲੋਂ ਟੈਂਕੀ ਤੇ ਚੜ੍ਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਗਈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਵੀ ਸਾਡੇ ਬਾਰੇ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਪ੍ਰਪੋਜ਼ਲ ਬਣਾ ਰਹੀ ਹੈ। ਜਿਨ੍ਹਾਂ ਨੇ ਕੋਰੋਨਾ 'ਚ ਬਿਲਕੁਲ ਫ੍ਰੀ ਕੰਮ ਕੀਤਾ। ਉਨ੍ਹਾਂ ਨੂੰ ਸਾਡੀ ਸਰਕਾਰ ਜ਼ਰੂਰ ਰੁਜ਼ਗਾਰ ਦੇਵੇਗੀ ਅਤੇ ਨਾਲ ਹੀ ਪਿਛਲੇ ਦਿਨੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਵੀ ਕੋਰੋਨਾ ਵਰਕਰ ਪੱਕੇ ਕਰਨ ਦਾ ਐਲਾਨ ਕਰ ਚੁੱਕੇ ਹਨ ਪਰ ਅਜੇ ਤੱਕ ਆਮ ਆਦਮੀ ਪਾਰਟੀ ਸਾਨੂੰ ਲਾਰਿਆ 'ਚ ਰੱਖ ਰਹੀ ਹੈ।
ਇਹ ਵੀ ਪੜ੍ਹੋ: G-20 summit: ਦੇਸ਼ਾਂ ਦੇ ਇਸ ਸੈਸ਼ਨ ਦੀ ਕਾਮਯਾਬੀ ਦੀ ਦਿਲੋਂ ਕਾਮਨਾ ਕਰਦੇ ਹਾਂ : CM ਮਾਨ
- PTC NEWS