Soda Factory: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸੋਡਾ ਬਣਾਉਣ ਵਾਲੀ ਫੈਕਟਰੀ 'ਤੇ 1 ਕਰੋੜ ਦਾ ਜੁਰਮਾਨਾ
Soda Factory: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਰਾਜਪੁਰਾ ਦੀ ਸੋਡਾ ਬਣਾਉਣ ਵਾਲੀ ਫੈਕਟਰੀ 'ਤੇ ਇੱਕ ਕਰੋੜ ਦਾ ਜੁਰਮਾਨਾ ਲਗਾਇਆ ਹੈ। ਦੱਸ ਦਈਏ ਕਿ ਪ੍ਰਦੂਸ਼ਣ ਬੋਰਡ ਵੱਲੋਂ 13 ਦਸੰਬਰ ਨੂੰ ਸ਼ਿਕਾਇਤ ਦੇ ਅਧਾਰ ਤੇ ਛਾਪਾ ਮਾਰਿਆ ਗਿਆ ਸੀ ਉਸ ਤੋਂ ਬਾਅਦ ਬੀਤੇ ਦਿਨੀ ਆਨੰਦ ਬੀਵਰੇਜ਼ ਤੇ 99 ਲੱਖ 71 ਹਜ਼ਾਰ 200 ਰੁਪਏ ਦਾ ਜੁਰਮਾਨਾ ਆਇਦ ਕੀਤਾ ਹੈ।
ਪ੍ਰਦੂਸ਼ਣ ਬੋਰਡ ਨੇ ਨੈਸ਼ਨਲ ਗੁਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਵਾਤਾਵਰਨ ਦੇ ਨਿਯਮਾਂ ਦਾ ਦੋਸ਼ੀ ਮੰਨਦੇ ਹੋਏ ਜੁਰਮਾਨਾ ਆਈਦ ਕੀਤਾ ਹੈ। ਇਸ ਕੰਪਨੀ ਵੱਲੋਂ 18 ਸਤੰਬਰ 2018 ਤੋਂ 23 ਦਸੰਬਰ 2022 ਤੱਕ 1558 ਦਿਨਾਂ ਦੌਰਾਨ ਧਰਤੀ ਹੇਠੋਂ ਪਾਣੀ ਕੱਢੇ ਜਾਣ ਦਾ ਦੋਸ਼ੀ ਮੰਨਿਆ ਹੈ। ਆਰਡਰ ਵਿੱਚ ਇਹ ਲਿਖਿਆ ਹੈ ਕਿ ਇਸ ਕੰਪਨੀ ਵੱਲੋਂ 6 ਇੰਚ ਦਾ ਬੋਰ ਕਰਕੇ ਜਮੀਨ ਦੇ ਹੇਠੋਂ 350 ਫੁੱਟ ਤੋਂ ਪਾਣੀ ਕੱਢਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: Action against gun culture: ਗੰਨ-ਕਲਚਰ ਖਿਲਾਫ਼ ਐਕਸ਼ਨ, ਪ੍ਰਸ਼ਾਸਨ ਵੱਲੋਂ 538 ਅਸਲਾ ਲਾਇਸੰਸ ਰੱਦ
- PTC NEWS