Mon, Jun 22, 2026
Whatsapp

Punjab Power Worries Deepen : ਪੰਜਾਬ ’ਚ ਅੱਤ ਦੀ ਗਰਮੀ ਦੇ ਵਿਚਾਲੇ ਬਿਜਲੀ ਦੀ ਵਧੀ ਮੰਗ; ਜਾਣੋ ਸੂਬੇ ’ਚ ਕਿੰਨੀ ਮੈਗਾਵਾਟ ਪੈਦਾ ਹੋ ਰਹੀ ਬਿਜਲੀ

ਸੂਬੇ ’ਚ ਜਿਵੇਂ ਜਿਵੇਂ ਗਰਮੀ ਵਧੇਗੀ ਉਸੇ ਤਰ੍ਹਾਂ ਦੀ ਬਿਜਲੀ ਦੀ ਖਪਤ ਵਧ ਰਹੀ ਹੈ। ਉੱਥੇ ਹੀ ਜੇਕਰ ਪੰਜਾਬ ਦੇ ਥਰਮਲਪਲਾਂਟਾਂ ਦੀ ਗੱਲ ਕਰੀਏ ਤਾਂ ਸੂਬੇ ਦੇ ਲਹਿਰਾ ਪਲਾਂਟ ਤੇ ਗੋਵਿੰਦਪਲਾਂਟ ’ਚ ਆਮ ਨਾਲੋਂ ਘੱਟ ਬਿਜਲੀ ਜਨਰੇਟ ਹੋ ਰਹੀ ਹੈ।

Reported by:  PTC News Desk  Edited by:  Aarti -- June 22nd 2026 03:02 PM
Punjab Power Worries Deepen : ਪੰਜਾਬ ’ਚ ਅੱਤ ਦੀ ਗਰਮੀ ਦੇ ਵਿਚਾਲੇ ਬਿਜਲੀ ਦੀ ਵਧੀ ਮੰਗ; ਜਾਣੋ ਸੂਬੇ ’ਚ ਕਿੰਨੀ ਮੈਗਾਵਾਟ ਪੈਦਾ ਹੋ ਰਹੀ ਬਿਜਲੀ

Punjab Power Worries Deepen : ਪੰਜਾਬ ’ਚ ਅੱਤ ਦੀ ਗਰਮੀ ਦੇ ਵਿਚਾਲੇ ਬਿਜਲੀ ਦੀ ਵਧੀ ਮੰਗ; ਜਾਣੋ ਸੂਬੇ ’ਚ ਕਿੰਨੀ ਮੈਗਾਵਾਟ ਪੈਦਾ ਹੋ ਰਹੀ ਬਿਜਲੀ

ਪੰਜਾਬ ’ਚ ਇਸ ਸਮੇਂ ਬਦਲਦੇ ਮੌਸਮ ਦੇ ਚੱਲਦੇ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਨਾਲ ਹੀ ਸੂਬੇ ਭਰ ’ਚ ਬਿਜਲੀ ਦੀ ਖਪਤ ਲਗਾਤਾਰ ਵਧਦੀ ਜਾ ਰਹੀ ਹੈ। ਦੱਸ ਦਈਏ ਕਿ 22 ਜੂਨ 2026 ਨੂੰ ਬਿਜਲੀ ਦੀ ਖਪਤ 14400 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। 

ਸੂਬੇ ’ਚ ਜਿਵੇਂ ਜਿਵੇਂ ਗਰਮੀ ਵਧੇਗੀ ਉਸੇ ਤਰ੍ਹਾਂ ਦੀ ਬਿਜਲੀ ਦੀ ਖਪਤ ਵਧ ਰਹੀ ਹੈ। ਉੱਥੇ ਹੀ ਜੇਕਰ ਪੰਜਾਬ ਦੇ ਥਰਮਲਪਲਾਂਟਾਂ ਦੀ ਗੱਲ ਕਰੀਏ ਤਾਂ ਸੂਬੇ ਦੇ ਲਹਿਰਾ ਪਲਾਂਟ ਤੇ ਗੋਵਿੰਦਪਲਾਂਟ ’ਚ ਆਮ ਨਾਲੋਂ ਘੱਟ ਬਿਜਲੀ ਜਨਰੇਟ ਹੋ ਰਹੀ ਹੈ। ਦੋਵੇਂ ਹੀ ਯੂਨਿਟਾਂ ’ਚ ਲਹਿਰਾ 148 ਮੈਗਾਵਾਟ ਤੇ ਗੋਵਿੰਦਵਾਲ 245 ਮੈਗਾਵਾਟ ਬਿਜਲੀ ਜਨਰੇਟ ਕਰ ਰਹੇ ਹਨ।


ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਲਹਿਰਾ ਪਲਾਂਟ ਵਿੱਚ 920 ਅਤੇ ਗੋਬਿੰਦਵਾਲ ਪਲਾਂਟ ਵਿੱਚ 540 ਮੇਗਾਵਾਟ ਬਿਜਲੀ ਜਨਰੇਟ ਹੁੰਦੀ ਸੀ। ਪੰਜਾਬ ਵੱਲੋਂ ਸਿਰਫ 4190 ਮੈਗਾਵਾਟ ਬਿਜਲੀ ਜਨਰੇਟ ਕੀਤੀ ਜਾ ਰਹੀ ਹੈ। 

ਬਿਜਲੀ ਦੀ ਮੰਗ ਦੇ ਮੁਤਾਬਿਕ ਬਾਹਰਲੇ ਪਲਾਂਟਾਂ ਤੋਂ ਪੰਜਾਬ ਵੱਲੋਂ 10 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਖਪਤ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਨੇ 10,271 ਮੈਗਾਵਾਟ ਬਿਜਲੀ ਦੀ ਵਰਤੋਂ ਕਰਨੀ ਸੀ ਪਰ ਹਾਲ ਦੀ ਘੜੀ ’ਚ ਪੰਜਾਬ ਵੱਲੋਂ 10,550 ਮੈਗਾਵਾਟ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਵੱਲੋਂ ਬਾਹਰਲੇ ਬਿਜਲੀ ਪਲਾਂਟਾਂ ਤੋਂ ਬਿਜਲੀ ਦੀ ਸਪਲਾਈ 280 ਮੈਗਾਵਾਟ ਤੋਂ ਵੱਧ ਚੱਲ ਰਹੀ ਹੈ। 

ਇਹ ਵੀ ਪੜ੍ਹੋ  : Power Crisis : ਪੰਜਾਬ 'ਚ ਡੂੰਘਾ ਹੋਇਆ ਬਿਜਲੀ ਸੰਕਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਬੰਦ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK