Sat, Feb 21, 2026
Whatsapp

Dera Baba Nanak : ਪੰਜਾਬ SC ਕਮਿਸ਼ਨ ਦੇ ਚੇਅਰਮੈਨ ਨੇ ਡਿਵੈਲਪਮੈਂਟ ਅਫਸਰ ਤੇ ਪੰਚਾਇਤ ਸੈਕਟਰੀ ਨੂੰ ਕੀਤਾ ਮੁਅੱਤਲ

Dera Baba Nanak News : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਪਹੁੰਚੇ। ਚੇਅਰਮੈਨ ਨੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਬੀਡੀਪੀਓ ਅਤੇ ਕੋਟਲੀ ਸੂਰਤ ਮੱਲੀ ਦੇ ਪੰਚਾਇਤ ਸੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ

Reported by:  PTC News Desk  Edited by:  Shanker Badra -- February 21st 2026 08:43 AM
Dera Baba Nanak : ਪੰਜਾਬ SC ਕਮਿਸ਼ਨ ਦੇ ਚੇਅਰਮੈਨ ਨੇ ਡਿਵੈਲਪਮੈਂਟ ਅਫਸਰ ਤੇ ਪੰਚਾਇਤ ਸੈਕਟਰੀ ਨੂੰ ਕੀਤਾ ਮੁਅੱਤਲ

Dera Baba Nanak : ਪੰਜਾਬ SC ਕਮਿਸ਼ਨ ਦੇ ਚੇਅਰਮੈਨ ਨੇ ਡਿਵੈਲਪਮੈਂਟ ਅਫਸਰ ਤੇ ਪੰਚਾਇਤ ਸੈਕਟਰੀ ਨੂੰ ਕੀਤਾ ਮੁਅੱਤਲ

Dera Baba Nanak News : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਪਹੁੰਚੇ। ਚੇਅਰਮੈਨ ਨੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਬੀਡੀਪੀਓ ਅਤੇ ਕੋਟਲੀ ਸੂਰਤ ਮੱਲੀ ਦੇ ਪੰਚਾਇਤ ਸੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।  

ਗੱਲਬਾਤ ਦੌਰਾਨ ਚੇਅਰਮੈਨ ਨੇ ਕਿਹਾ ਕਿ ਮੇਰਾ ਕੰਮ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ ,ਜੋ ਅੱਜ ਮੈਂ ਬਟਾਲਾ ਵਿਖੇ ਆ ਕੇ ਕੀਤਾ ਹੈ। ਕੁਝ ਸ਼ਿਕਾਇਤਾਂ ਦਾ ਹੱਲ ਮੌਕੇ 'ਤੇ ਕਰ ਦਿੱਤਾ ਹੈ ਅਤੇ ਕੁਝ ਪੈਂਡਿੰਗ ਸ਼ਿਕਾਇਤਾਂ ਦਾ ਹੱਲ ਚੰਡੀਗੜ੍ਹ ਵਿਖੇ ਕੀਤਾ ਜਾਏਗਾ। 


ਚੇਅਰਮੈਨ ਨੇ ਕਿਹਾ ਪੰਚਾਇਤ ਸੈਕਟਰੀ ਅਤੇ ਬੀਡੀਪੀਓ ਵੱਲੋਂ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ। ਜਿਸ ਦੀ ਵਜ੍ਹਾ ਕਰਕੇ ਤੁਰੰਤ ਪ੍ਰਭਾਵ ਹੇਠ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਏਡੀਸੀ ਅਤੇ ਪੰਜਾਬ ਪੁਲਿਸ ਦੇ ਐਸਪੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਅੱਜ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਹਨ। ਕੁਝ ਸ਼ਿਕਾਇਤਾਂ ਦਾ ਮੌਕੇ 'ਤੇ ਹੱਲ ਕੀਤਾ ਗਿਆ ਹੈ ਅਤੇ ਕੁਝ ਸ਼ਿਕਾਇਤਾਂ ਦਾ ਕਮਿਸ਼ਨ ਦੇ ਦਫਤਰ ਵਿਖੇ ਹੱਲ ਹੋਵੇਗਾ। 

- PTC NEWS

Top News view more...

Latest News view more...

PTC NETWORK
PTC NETWORK