Sat, Mar 21, 2026
Whatsapp

ਪੰਜਾਬ ਅੰਡਰ-21 ਵਾਲੀਬਾਲ ਟੀਮ ਦਾ ਇਤਿਹਾਸਕ ਕਾਰਨਾਮਾ, 28 ਸਾਲ ਬਾਅਦ ਜਿੱਤਿਆ ਸੋਨੇ ਦਾ ਤਗਮਾ

ਇਸ ਮੌਕੇ ‘ਤੇ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪ੍ਰੈਸ ਕਾਨਫਰੰਸ ਕਰਕੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ ਖਿਡਾਰੀਆਂ ਦੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ।

Reported by:  PTC News Desk  Edited by:  Aarti -- March 21st 2026 03:59 PM
ਪੰਜਾਬ ਅੰਡਰ-21 ਵਾਲੀਬਾਲ ਟੀਮ ਦਾ ਇਤਿਹਾਸਕ ਕਾਰਨਾਮਾ, 28 ਸਾਲ ਬਾਅਦ ਜਿੱਤਿਆ ਸੋਨੇ ਦਾ ਤਗਮਾ

ਪੰਜਾਬ ਅੰਡਰ-21 ਵਾਲੀਬਾਲ ਟੀਮ ਦਾ ਇਤਿਹਾਸਕ ਕਾਰਨਾਮਾ, 28 ਸਾਲ ਬਾਅਦ ਜਿੱਤਿਆ ਸੋਨੇ ਦਾ ਤਗਮਾ

Punjab Under 21 Volleyball Team : ਪੰਜਾਬ ਦੀ ਅੰਡਰ-21 ਵਾਲੀਬਾਲ ਟੀਮ ਨੇ ਦੇਸ਼ ਭਰ ਵਿੱਚ ਆਪਣਾ ਝੰਡਾ ਲਹਿਰਾਉਂਦੇ ਹੋਏ ਇਕ ਵੱਡਾ ਇਤਿਹਾਸਕ ਮੋੜ ਹਾਸਿਲ ਕੀਤਾ ਹੈ। ਭੁਵਨੇਸ਼ਵਰ ਵਿੱਚ 15 ਮਾਰਚ ਤੋਂ 20 ਮਾਰਚ ਤੱਕ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇਹ ਜਿੱਤ ਇਸ ਲਈ ਵੀ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਨੇ ਲੰਬੇ 28 ਸਾਲਾਂ ਬਾਅਦ ਇਹ ਮਾਣ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੇ 1998 ਵਿੱਚ ਗੋਲਡ ਮੈਡਲ ਜਿੱਤਿਆ ਸੀ।

ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਅਤੇ ਟੱਕਰਦਾਰ ਰਿਹਾ, ਜੋ ਲਗਭਗ ਤਿੰਨ ਘੰਟੇ ਤੱਕ ਚੱਲਿਆ। ਇਸ ਦੌਰਾਨ ਪੰਜਾਬ ਦੀ ਟੀਮ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਵਰਗੀ ਮਜ਼ਬੂਤ ਟੀਮ ਦਾ ਡਟ ਕੇ ਸਾਹਮਣਾ ਕੀਤਾ ਅਤੇ ਅੰਤ ਵਿੱਚ ਜਿੱਤ ਦਰਜ ਕੀਤੀ। ਵਿਰੋਧੀ ਟੀਮ ਕੋਲ ਵਧੀਆ ਸਹੂਲਤਾਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਸੀ, ਪਰ ਪੰਜਾਬ ਦੇ ਖਿਡਾਰੀਆਂ ਨੇ ਸੀਮਿਤ ਸਾਧਨਾਂ ਦੇ ਬਾਵਜੂਦ ਜ਼ਬਰਦਸਤ ਖੇਡ ਦਿਖਾਈ।


ਇਸ ਮੌਕੇ ‘ਤੇ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪ੍ਰੈਸ ਕਾਨਫਰੰਸ ਕਰਕੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ ਖਿਡਾਰੀਆਂ ਦੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਦੀ ਮਿਹਨਤ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਲਗਨ, ਅਨੁਸ਼ਾਸਨ ਅਤੇ ਟੀਮ ਵਰਕ ਦੇ ਕਾਰਨ ਇਹ ਸਫਲਤਾ ਮਿਲੀ ਹੈ।

ਔਜਲਾ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਵਾਰ ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ। ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਜਾਂ ਦਬਾਅ ਨੂੰ ਕਬੂਲ ਨਹੀਂ ਕੀਤਾ ਗਿਆ, ਜਿਸ ਨਾਲ ਟੀਮ ਵਿੱਚ ਅਸਲੀ ਟੈਲੈਂਟ ਨੂੰ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਟੀਮ ਨੇ ਮੈਦਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤਿਆ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਬੇਹਦ ਟੈਲੈਂਟ ਮੌਜੂਦ ਹੈ, ਪਰ ਉਨ੍ਹਾਂ ਨੂੰ ਸਹੀ ਮੌਕੇ ਅਤੇ ਸਹੂਲਤਾਂ ਦੀ ਲੋੜ ਹੈ। ਇਹ ਜਿੱਤ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਕਿ ਉਹ ਖੇਡਾਂ ਵੱਲ ਵਧਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ। ਔਜਲਾ ਨੇ ਕਿਹਾ ਕਿ ਜੇ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲੇ, ਤਾਂ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਅਤੇ ਰਾਜ ਦਾ ਨਾਮ ਰੋਸ਼ਨ ਕਰ ਸਕਦੇ ਹਨ।

ਸਾਂਸਦ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ ਮਾਲੀ ਮਦਦ ਦਿੱਤੀ ਜਾਵੇ, ਤਾਂ ਜੋ ਉਹਨਾਂ ਦਾ ਭਵਿੱਖ ਸੁਰੱਖਿਅਤ ਬਣ ਸਕੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਅੱਗੇ ਵੱਧਣ ਲਈ ਨੌਕਰੀਆਂ ਅਤੇ ਹੋਰ ਸਹੂਲਤਾਂ ਦੀ ਵੀ ਲੋੜ ਹੁੰਦੀ ਹੈ, ਜੋ ਸਰਕਾਰ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਖੇਡ ਢਾਂਚੇ ਦੀ ਕਮਜ਼ੋਰੀਆਂ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਥਾਵਾਂ ‘ਤੇ ਖੇਡ ਮੈਦਾਨਾਂ ਦੀ ਘਾਟ ਹੈ ਅਤੇ ਜਿੱਥੇ ਮੌਜੂਦ ਹਨ, ਉਹਨਾਂ ਦੀ ਹਾਲਤ ਵੀ ਠੀਕ ਨਹੀਂ। ਇਸ ਲਈ ਇੰਡੋਰ ਸਟੇਡੀਅਮ ਅਤੇ ਨਵੇਂ ਖੇਡ ਮੈਦਾਨ ਬਣਾਉਣ ਦੀ ਲੋੜ ਹੈ, ਤਾਂ ਜੋ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਹੂਲਤ ਮਿਲ ਸਕੇ।

ਅੰਤ ਵਿੱਚ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੀ ਕੋਈ ਘਾਟ ਨਹੀਂ, ਸਿਰਫ ਸਹੀ ਦਿਸ਼ਾ ਅਤੇ ਮਜ਼ਬੂਤ ਢਾਂਚੇ ਦੀ ਲੋੜ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਉਣ ਦੀ ਯੋਜਨਾ ਬਾਰੇ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਵੱਡੇ ਪੱਧਰ ‘ਤੇ ਮੌਕੇ ਮਿਲਣਗੇ। ਪੰਜਾਬ ਦੀ ਇਸ ਇਤਿਹਾਸਕ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਮੌਕੇ ਬਰਾਬਰ ਮਿਲਣ, ਤਾਂ ਸਾਡੇ ਨੌਜਵਾਨ ਹਰ ਮੈਦਾਨ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਨ।

ਇਹ ਵੀ ਪੜ੍ਹੋ  : Punjab Minister Laljit Singh Bhullar ਨੇ ਦਿੱਤਾ ਅਸਤੀਫਾ; ਮਾਮਲੇ ਮਗਰੋਂ ਭੁੱਲਰ ਦਾ ਸਾਹਮਣੇ ਆਇਆ ਪਹਿਲਾ ਬਿਆਨ

- PTC NEWS

Top News view more...

Latest News view more...

PTC NETWORK
PTC NETWORK