Mon, Dec 22, 2025
Whatsapp

Former CM Charanjeet Singh Channi: ਸਾਬਕਾ ਸੀ.ਐਮ ਚੰਨੀ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ਼ ਵਿਜੀਲੈਂਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਚੰਨੀ ਤੇ ਦੋਸ਼ ਹੈ ਕਿ 19 ਦਸੰਬਰ 2021 ਨੂੰ ਚਮਕੌਰ ਸਾਹਿਬ 'ਚ ਦਾਸਤਾਨ-ਏ-ਸ਼ਹਾਦਤ ਥੀਮ ਦੇ ਉਦਘਾਟਨ ਸਮਾਗਮ ’ਚ ਇਕ ਕਰੋੜ 47 ਲੱਖ ਰੁਪਏ ਦਾ ਖ਼ਰਚ ਕੀਤਾ ਗਿਆ, ਜਿਹੜਾ ਮਾਰਕੀਟ ਰੇਟ ਤੋਂ ਜ਼ਿਆਦਾ ਸੀ।

Reported by:  PTC News Desk  Edited by:  Ramandeep Kaur -- March 11th 2023 10:46 AM -- Updated: March 11th 2023 11:51 AM
Former CM Charanjeet Singh Channi: ਸਾਬਕਾ ਸੀ.ਐਮ ਚੰਨੀ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ

Former CM Charanjeet Singh Channi: ਸਾਬਕਾ ਸੀ.ਐਮ ਚੰਨੀ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ਼ ਵਿਜੀਲੈਂਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਚੰਨੀ ਤੇ ਦੋਸ਼ ਹੈ ਕਿ 19 ਦਸੰਬਰ 2021 ਨੂੰ ਚਮਕੌਰ ਸਾਹਿਬ 'ਚ ਦਾਸਤਾਨ-ਏ-ਸ਼ਹਾਦਤ ਥੀਮ ਦੇ ਉਦਘਾਟਨ ਸਮਾਗਮ ’ਚ ਇਕ ਕਰੋੜ 47 ਲੱਖ ਰੁਪਏ ਦਾ ਖ਼ਰਚ ਕੀਤਾ ਗਿਆ, ਜਿਹੜਾ ਮਾਰਕੀਟ ਰੇਟ ਤੋਂ ਜ਼ਿਆਦਾ ਸੀ।

ਇਸ ਦੇ ਨਾਲ ਹੀ ਦੋਸ਼ ਇਹ ਵੀ ਹੈ ਕਿ, ਚੰਨੀ ਨੇ ਆਪਣੇ ਪੁੱਤ ਦੇ ਵਿਆਹ ਤੇ ਵੀ ਸਰਕਾਰੀ ਖ਼ਰਚਾ ਕੀਤਾ ਹੈ। ਇਸ ਸਬੰਧੀ ਬਠਿੰਡਾ ਵਸਨੀਕ ਇੱਕ ਵਿਅਕਤੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਮਗਰੋਂ ਵਿਜੀਲੈਂਸ ਨੇ ਚੰਨੀ ਖਿਲਾਫ਼ ਕਾਰਵਾਈ ਆਰੰਭੀ ਹੈ। 


ਉਥੇ ਹੀ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਟਵੀਟ ਕਰਕੇ ਸੂਬਾ ਸਰਕਾਰ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਕਾਂਗਰਸ ਦੇ ਆਗੂਆਂ ਨੂੰ ਬਦਨਾਮ ਕਰ ਰਹੀ ਹੈ। ਦਰਅਸਲ ਸੁਖਪਾਲ ਖਹਿਰਾ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪੰਜਾਬ ਵਿਜੀਲੈਂਸ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ।  ਉਨ੍ਹਾਂ ਆਪਣੇ ਟਵੀਟ 'ਚ ਅੱਗੇ ਲਿਖਿਆ ਕਿ ਚਰਨਜੀਤ ਸਿੰਘ ਖੁਦ ਹੀ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।  

ਇਹ ਵੀ ਪੜ੍ਹੋ : Punjab Vidhan Sabha Session: ਵਿਧਾਨ ਸਭਾ ਸੈਸ਼ਨ 'ਚ ਅੱਜ ਬਜਟ ਤੇ ਵਿਰੋਧੀਆਂ ਵੱਲੋਂ ਹੰਗਾਮਾ

- PTC NEWS

Top News view more...

Latest News view more...

PTC NETWORK
PTC NETWORK