ਪੰਜਾਬ ’ਚ ਵਧੀ ਕੜਾਕੇ ਦੀ ਠੰਢ, ਸੰਘਣੀ ਧੁੰਦ ਕਾਰਨ ਸੜਕਾਂ ’ਤੇ ਮੱਠੀ ਪਈ ਰਫ਼ਤਾਰ
Cold Wave Update: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਸਵੇਰ ਤੋਂ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਸੜਕਾਂ 'ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸੂਬੇ ’ਚ ਤੜਕਸਾਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫਤਾਰ ਘਟੀ ਹੋਈ ਹੈ।
Punjab 'ਚ ਠੰਢ ਨੇ ਫੜਿਆ ਜ਼ੋਰ, ਸੰਘਣੀ ਧੁੰਦ ਨੇ ਰੋਕੀ ਰਫ਼ਤਾਰ, Road Traffic 'ਤੇ ਪੈ ਰਿਹਾ ਹੈ ਅਸਰ | Fogਪੰਜਾਬ 'ਚ ਠੰਢ ਨੇ ਫੜਿਆ ਜ਼ੋਰ, ਸੰਘਣੀ ਧੁੰਦ ਨੇ ਰੋਕੀ ਰਫ਼ਤਾਰ, ਸੜਕੀ ਆਵਾਜਾਈ 'ਤੇ ਪੈ ਰਿਹਾ ਹੈ ਅਸਰ #punajbnews #latestnews #ptcnews #fog #fognews #amritsar #Jalandhar #winter Posted by PTC News on Sunday, December 24, 2023
ਦੱਸ ਦਈਏ ਕਿ ਪੰਜਾਬ, ਰਾਜਸਥਾਨ, ਹਰਿਆਣਾ, ਯੂਪੀ ਅਤੇ ਬਿਹਾਰ ਵਿੱਚ ਸੀਤ ਲਹਿਰ ਕਾਰਨ ਲੋਕ ਕੰਬਣ ਲੱਗ ਪਏ ਹਨ ਅਤੇ ਇਨ੍ਹਾਂ ਰਾਜਾਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਸ਼ੀਤ ਲਹਿਰ ਦੇ ਕਾਰਨ ਮੈਦਾਨੀ ਇਲਾਕਿਆਂ ਚ ਠੰਢ ਵਧ ਗਈ ਹੈ।
ਗੁਰੂ ਨਗਰੀ 'ਚ ਛਾਈ ਸੰਘਣੀ ਧੁੰਦ,ਕੀ ਤੁਹਾਡੇ ਇਲਾਕੇ ਦਾ ਵੀ ਕੁਝ ਅਜਿਹਾ ਹੀ ਹਾਲ ?ਗੁਰੂ ਨਗਰੀ 'ਚ ਛਾਈ ਸੰਘਣੀ ਧੁੰਦ,ਕੀ ਤੁਹਾਡੇ ਇਲਾਕੇ ਦਾ ਵੀ ਕੁਝ ਅਜਿਹਾ ਹੀ ਹਾਲ ? #punajbnews #latestnews #ptcnews #fog #fognews #Amritsar Posted by PTC News on Sunday, December 24, 2023
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਪਹਾੜੀ ਰਾਜਾਂ ਦੇ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਜਿਸ ਦਾ ਅਸਰ ਹੁਣ ਉੱਤਰੀ ਭਾਰਤ ਦੇ ਨਾਲ-ਨਾਲ ਮੱਧ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
-